ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪੁਸਤਕ ‘ਭਗਤ ਮਾਲਾ ਦੇ 84 ਮਣਕੇ’ ਲੋਕ ਅਰਪਣ

ਖੇਤਰੀ ਪ੍ਰਤੀਨਿਧ ਲੁਧਿਆਣਾ, 8 ਮਾਰਚ ਇੱਥੋਂ ਦੇ ਰਾਮਗੜ੍ਹੀਆ ਗਰਲਜ਼ ਕਾਲਜ ਵਿੱਚ ਰਾਮਗੜ੍ਹੀਆ ਐਜੂਕੇਸ਼ਨ ਕੌਂਸਲ ਵੱਲੋਂ ਪ੍ਰਧਾਨ ਰਣਜੋਧ ਸਿੰਘ, ਪ੍ਰਿੰਸੀਪਲ, ਸਟਾਫ ਅਤੇ ਵਿਦਿਆਰਥੀਆਂ ਵੱਲੋਂ ਗਿਆਨੀ ਭਗਤ ਸਿੰਘ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਰਣਜੋਧ ਸਿੰਘ ਵੱਲੋਂ ਲਿਖੀ...
ਰਾਮਗੜ੍ਹੀਆ ਕਾਲਜ ਵਿੱਚ ਪੁਸਤਕ ਲੋਕ ਅਰਪਣ ਕਰਦੀਆਂ ਅਹਿਮ ਸ਼ਖਸੀਅਤਾਂ।
Advertisement

ਖੇਤਰੀ ਪ੍ਰਤੀਨਿਧ

ਲੁਧਿਆਣਾ, 8 ਮਾਰਚ

Advertisement

ਇੱਥੋਂ ਦੇ ਰਾਮਗੜ੍ਹੀਆ ਗਰਲਜ਼ ਕਾਲਜ ਵਿੱਚ ਰਾਮਗੜ੍ਹੀਆ ਐਜੂਕੇਸ਼ਨ ਕੌਂਸਲ ਵੱਲੋਂ ਪ੍ਰਧਾਨ ਰਣਜੋਧ ਸਿੰਘ, ਪ੍ਰਿੰਸੀਪਲ, ਸਟਾਫ ਅਤੇ ਵਿਦਿਆਰਥੀਆਂ ਵੱਲੋਂ ਗਿਆਨੀ ਭਗਤ ਸਿੰਘ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਰਣਜੋਧ ਸਿੰਘ ਵੱਲੋਂ ਲਿਖੀ ਪੁਸਤਕ ‘ਭਗਤ ਮਾਲਾ ਦੇ 84 ਮਣਕੇ’ ਗਿਆਨੀ ਭਗਤ ਸਿੰਘ ਦੇ ਪਰਿਵਾਰ ਦੀਆਂ ਪੰਜ ਔਰਤਾਂ ਜਗਦੀਸ਼ ਕੌਰ, ਮਲਕੀਤ ਕੌਰ, ਬਲਵੰਤ ਕੌਰ, ਗੁਰਸ਼ਰਨ ਕੌਰ ਅਤੇ ਜਤਿੰਦਰ ਕੌਰ ਸਮੇਤ ਹੋਰ ਅਹਿਮ ਸ਼ਖਸੀਅਤਾਂ ਵੱਲੋਂ ਸਾਂਝੇ ਤੌਰ ’ਤੇ ਲੋਕ ਅਰਪਣ ਕੀਤੀ ਗਈ। ਉਪਰੰਤ ਗਿਆਨੀ ਭਗਤ ਸਿੰਘ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਵੀ ਦਿਖਾਈ ਗਈ। ਇਸ ਮੌਕੇ ਕਾਲਜ ਦੀ ਸਾਲਾਨਾ ਮੈਗਜ਼ੀਨ ‘ਰੁੱਤ ਲੇਖਾ’ ਦਾ ਵਿਸ਼ੇਸ਼ ਅੰਕ ਅਤੇ ਗਿਆਨੀ ਭਗਤ ਸਿੰਘ ਦੀ ਤਸਵੀਰ ਵੀ ਜਾਰੀ ਕੀਤੀ ਗਈ। ਸਮਾਗਮ ਵਿੱਚ ਅਨੁਰਾਗ ਸਿੰਘ, ਪ੍ਰੋ. ਗੁਰਭਜਨ ਸਿੰਘ ਗਿੱਲ , ਪ੍ਰੋ. ਰਣਜੀਤ ਸਿੰਘ (ਯੂਐੱਸਏ) ਨੇ ਪੁਸਤਕ ਬਾਰੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਸੰਤ ਗਿਆਨੀ ਹਰਭਜਨ ਸਿੰਘ ਢੁੱਡੀਕੇ, ਸੰਤ ਬਲਜਿੰਦਰ ਸਿੰਘ (ਰਾੜਾ ਸਾਹਿਬ ਵਾਲੇ), ਸੰਤ ਅਮੀਰ ਸਿੰਘ ਜਵੱਦੀ ਟਕਸਾਲ, ਸੰਤ ਬਲਵੀਰ ਸਿੰਘ ਸੀਚੇਵਾਲ, ਸੰਤ ਹਰੀ ਸਿੰਘ ਅਤੇ ਐਡਵੋਕੇਟ ਐੱਚਐੱਸ ਫੂਲਕਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਸਮਾਗਮ ਦੌਰਾਨ ਰਾਹੀ ਮਹਿੰਦਰ ਸਿੰਘ ਨੂੰ ਗਿਆਨੀ ਭਗਤ ਸਿੰਘ ਮੈਮੋਰੀਅਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਰਣਜੋਧ ਸਿੰਘ ਨੇ ਕਿਹਾ ਕਿ ਪਿਤਾ ਗਿਆਨੀ ਭਗਤ ਸਿੰਘ ਮਿਲੀ ਸਿੱਖਿਆ ਅਤੇ ਸੰਸਕਾਰਾਂ ਤੇ ਆਧਾਰਿਤ ‘ਭਗਤ ਮਾਲਾ ਦੇ ਚੁਰਾਸੀ ਮਣਕੇ’ ਪੁਸਤਕ ਉਨ੍ਹਾਂ ਨੂੰ ਸਮਰਪਿਤ ਕੀਤੀ ਗਈ ਹੈ। ਸਮਾਗਮ ਵਿੱਚ ਸੰਤ ਹਰਭਜਨ ਸਿੰਘ, ਸੰਤ ਸੀਚੇਵਾਲ ਅਤੇ ਹੋਰ ਕਈ ਸ਼ਖ਼ਸੀਅਤਾਂ ਨੇ ਵਿਚਾਰ ਸਾਂਝੇ ਕਰਦਿਆਂ ਗਿਆਨੀ ਭਗਤ ਸਿੰਘ ਦੀ ਸ਼ਖਸੀਅਤਾਂ ਅਤੇ ਉਨ੍ਹਾਂ ਵੱਲੋਂ ਸਮਾਜ ਲਈ ਕੀਤੇ ਕੰਮਾਂ ਨੂੰ ਯਾਦ ਕੀਤਾ। ਇਸ ਮੌਕੇ ਅਹਿਮ ਸ਼ਖਸੀਅਤਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

Advertisement