ਝਾੜੀਆਂ ਵਿੱਚੋਂ ਲਾਸ਼ ਬਰਾਮਦ
ਧਾਂਦਰਾ ਰੋਡ ’ਤੇ ਗ੍ਰੀਨ ਸਿਟੀ ਇਲਾਕੇ ਵਿੱਚ ਮੰਗਲਵਾਰ ਨੂੰ ਝਾੜੀਆਂ ਵਿੱਚੋਂ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਇਲਾਕੇ ਵਿੱਚ ਬਹੁਤ ਬਦਬੂ ਫੈਲ ਗਈ, ਜਿਸ ਤੋਂ ਬਾਅਦ ਦੇਖਣ ’ਤੇ ਪਤਾ ਲੱਗਿਆ ਕਿ ਉਥੇ ਲਾਸ਼ ਪਈ ਹੈ। ਲੋਕਾਂ ਨੇ ਥਾਣਾ ਸਦਰ...
Advertisement
ਧਾਂਦਰਾ ਰੋਡ ’ਤੇ ਗ੍ਰੀਨ ਸਿਟੀ ਇਲਾਕੇ ਵਿੱਚ ਮੰਗਲਵਾਰ ਨੂੰ ਝਾੜੀਆਂ ਵਿੱਚੋਂ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਇਲਾਕੇ ਵਿੱਚ ਬਹੁਤ ਬਦਬੂ ਫੈਲ ਗਈ, ਜਿਸ ਤੋਂ ਬਾਅਦ ਦੇਖਣ ’ਤੇ ਪਤਾ ਲੱਗਿਆ ਕਿ ਉਥੇ ਲਾਸ਼ ਪਈ ਹੈ। ਲੋਕਾਂ ਨੇ ਥਾਣਾ ਸਦਰ ਦੀ ਪੁਲੀਸ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ। ਸੂਚਨਾ ਮਿਲਣ ਤੋਂ ਬਾਅਦ ਥਾਣਾ ਸਦਰ ਅਧੀਨ ਚੌਂਕੀ ਬਸੰਤ ਐਵੇਨਿਊ ਦੀ ਟੀਮ ਨੇ ਆਸ-ਪਾਸ ਦੇ ਲੋਕਾਂ ਤੋਂ ਲਾਸ਼ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ, ਪਰ ਲਾਸ਼ ਦੀ ਹਾਲਤ ਇੰਨੀ ਖਰਾਬ ਸੀ ਕਿ ਪਛਾਣਨਯੋਗ ਨਹੀਂ ਸੀ। ਜਾਂਚ ਤੋਂ ਬਾਅਦ ਪੁਲੀਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਜਿੱਥੇ ਉਸਦੀ ਮੌਤ ਦਾ ਅਸਲ ਕਾਰਨ ਪਤਾ ਲੱਗੇਗਾ।
ਪੁਲੀਸ ਅਨੁਸਾਰ ਮ੍ਰਿਤਕ ਪ੍ਰਵਾਸੀ ਲੱਗਦਾ ਹੈ। ਪੁਲੀਸ ਨੂੰ ਕੋਈ ਗੁੰਮਸ਼ੁਦਗੀ ਦੀ ਰਿਪੋਰਟ ਨਹੀਂ ਮਿਲੀ ਹੈ। ਪੁਲੀਸ ਦਾ ਕਹਿਣਾ ਹੈ ਕਿ ਲਾਸ਼ ਦੀ ਹਾਲਤ ਬਹੁਤ ਖਰਾਬ ਹੈ ਅਤੇ ਲਗਾਤਾਰ ਪਾਣੀ ਕਾਰਨ ਲਾਸ਼ ਸੜ ਕੇ ਫੁੱਲ ਗਈ ਹੈ।
Advertisement
Advertisement
×