ਖੇਤਾਂ ’ਚੋਂ ਨੌਜਵਾਨ ਦੀ ਲਾਸ਼ ਬਰਾਮਦ
ਇਥੇ ਪਿੰਡ ਕਸਾਬਾਦ ਦੇ ਖੇਤਾਂ ਵਿੱਚੋਂ ਨੌਜਵਾਨ ਦੀ ਲਾਸ਼ ਬਰਾਮਦ ਹੋਈ। ਮ੍ਰਿਤਕ ਦੀ ਪਛਾਣ ਕੈਲਾਸ਼ ਨਗਰ ਵਾਸੀ ਸੂਰਜ ਕੁਮਾਰ ਉਰਫ਼ ਮਨੀਸ਼ ਵਜੋਂ ਹੋਈ ਹੈ। ਥਾਣਾ ਸਲੇਮ ਟਾਬਰੀ ਨੇ ਸੂਰਜ ਦੇ ਭਰਾ ਅਸ਼ਵਨੀ ਕੁਮਾਰ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ...
Advertisement 
ਇਥੇ ਪਿੰਡ ਕਸਾਬਾਦ ਦੇ ਖੇਤਾਂ ਵਿੱਚੋਂ ਨੌਜਵਾਨ ਦੀ ਲਾਸ਼ ਬਰਾਮਦ ਹੋਈ। ਮ੍ਰਿਤਕ ਦੀ ਪਛਾਣ ਕੈਲਾਸ਼ ਨਗਰ ਵਾਸੀ ਸੂਰਜ ਕੁਮਾਰ ਉਰਫ਼ ਮਨੀਸ਼ ਵਜੋਂ ਹੋਈ ਹੈ। ਥਾਣਾ ਸਲੇਮ ਟਾਬਰੀ ਨੇ ਸੂਰਜ ਦੇ ਭਰਾ ਅਸ਼ਵਨੀ ਕੁਮਾਰ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਹੈ। ਅਸ਼ਵਨੀ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਸੂਰਜ ਦਾ ਕਤਲ ਉਸ ਔਰਤ ਦੇ ਪਤੀ ਨੇ ਕੀਤਾ ਹੈ, ਜਿਸ ਔਰਤ ਨਾਲ ਸੂਰਜ ਦੇ ਸਬੰਧ ਸਨ। ਪੁਲੀਸ ਦਾ ਕਹਿਣਾ ਹੈ ਕਿ ਪੋਸਟ ਮਾਰਟਮ ਰਿਪੋਰਟ ਤੋਂ ਬਾਅਦ ਹੀ ਸਭ ਸਪੱਸ਼ਟ ਹੋਵੇਗਾ ਤੇ ਅਗਲੀ ਜਾਂਚ ਕੀਤੀ ਜਾਵੇਗੀ। ਅਸ਼ਵਨੀ ਨੇ ਕਿਹਾ ਕਿ ਸੂਰਜ 27 ਤਰੀਕ ਨੂੰ ਇਹ ਕਹਿ ਕੇ ਘਰੋਂ ਚਲਾ ਗਿਆ ਸੀ ਕਿ ਉਹ ਕੰਮ ’ਤੇ ਜਾ ਰਿਹਾ ਸੀ ਅਤੇ ਉਦੋਂ ਤੋਂ ਵਾਪਸ ਨਹੀਂ ਆਇਆ। ਸੂਰਜ ਦੇ ਦੋਸਤ ਮਨੋਰੰਜਨ ਨੇ ਅਸ਼ਵਨੀ ਨੂੰ ਦੱਸਿਆ ਸੀ ਕਿ ਸੂਰਜ ਦੇ ਇੱਕ ਔਰਤ ਨਾਲ ਸਬੰਧ ਸਨ। ਏ ਐੱਸ ਆਈ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਹਾਲੇ ਮੁਲਜ਼ਮ ਫ਼ਰਾਰ ਹਨ।
Advertisement
Advertisement 
× 

