ਰੇਲਵੇ ਲਾਈਨਾਂ ਤੋਂ ਨੌਜਵਾਨ ਦੀ ਲਾਸ਼ ਮਿਲੀ
ਇੱਥੇ ਰੇਲਵੇ ਸਟੇਸ਼ਨ ਨੇੜੇ ਅੱਜ ਸਵਖਤੇ ਰੇਲਵੇ ਲਾਈਨਾਂ ’ਤੇ ਇੱਕ ਨੌਜਵਾਨ ਦੀ ਸਿਰ ਵੱਢੀ ਲਾਸ਼ ਮਿਲੀ। ਲੋਕਾਂ ਨੇ ਉਸੇ ਵਕਤ ਮੁੱਲਾਂਪੁਰ ਦੇ ਸਟੇਸ਼ਨ ਮਾਸਟਰ ਨੂੰ ਸੂਚਨਾ ਦਿੱਤੀ। ਬਾਅਦ ਵਿੱਚ ਰੇਲਵੇ ਪੁਲੀਸ ਜਗਰਾਉਂ ਨੂੰ ਇਹ ਖ਼ਬਰ ਦਿੱਤੀ ਗਈ। ਪੁਲੀਸ ਨੇ ਲਾਸ਼...
Advertisement
ਇੱਥੇ ਰੇਲਵੇ ਸਟੇਸ਼ਨ ਨੇੜੇ ਅੱਜ ਸਵਖਤੇ ਰੇਲਵੇ ਲਾਈਨਾਂ ’ਤੇ ਇੱਕ ਨੌਜਵਾਨ ਦੀ ਸਿਰ ਵੱਢੀ ਲਾਸ਼ ਮਿਲੀ। ਲੋਕਾਂ ਨੇ ਉਸੇ ਵਕਤ ਮੁੱਲਾਂਪੁਰ ਦੇ ਸਟੇਸ਼ਨ ਮਾਸਟਰ ਨੂੰ ਸੂਚਨਾ ਦਿੱਤੀ। ਬਾਅਦ ਵਿੱਚ ਰੇਲਵੇ ਪੁਲੀਸ ਜਗਰਾਉਂ ਨੂੰ ਇਹ ਖ਼ਬਰ ਦਿੱਤੀ ਗਈ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਮ੍ਰਿਤਕ ਦੀ ਪਛਾਣ 20 ਸਾਲਾ ਸ਼ੰਮੀ ਕੁਮਾਰ ਵਾਸੀ ਮੰਡੀ ਮੁੱਲਾਂਪੁਰ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਦੇ ਮਾਂ-ਪਿਉ ਦੋਵੇਂ ਹੀ ਦਿਹਾੜੀ ਤੇ ਮਿਹਨਤ ਕਰ ਕੇ ਗੁਜ਼ਾਰਾ ਕਰਦੇ ਹਨ। ਇਹ ਵੀ ਪਤਾ ਲੱਗਾ ਹੈ ਕਿ ਉਨ੍ਹਾਂ ਦੇ ਵੱਡੇ ਪੁੱਤਰ ਦੀ ਹਾਲੇ ਕੁਝ ਮਹੀਨੇ ਪਹਿਲਾਂ ਹੀ ਮੌਤ ਹੋਈ ਹੈ। ਰੇਲਵੇ ਪੁਲੀਸ ਦੇ ਏ ਐੱਸ ਆਈ ਪ੍ਰਕਾਸ਼ ਸਿੰਘ ਨੇ ਸੰਪਰਕ ਕਰਨ ’ਤੇ ਨੌਜਵਾਨ ਦੀ ਰੇਲ ਗੱਡੀ ਹੇਠ ਆ ਕੇ ਖ਼ੁਦਕੁਸ਼ੀ ਕਰਨ ਦੀ ਪੁਸ਼ਟੀ ਕੀਤੀ ਹੈ।
Advertisement
Advertisement
×

