ਲਾਪਤਾ ਨੌਜਵਾਨ ਦੀ ਲਾਸ਼ ਨਹਿਰ ’ਚੋਂ ਬਰਾਮਦ
ਪੱਤਰ ਪ੍ਰੇਰਕ ਅਬੋਹਰ, 15 ਮਾਰਚ ਇਥੇ ਨਹਿਰ ਵਿੱਚੋਂ ਅੱਜ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ। ਖੋਜ ਦੌਰਾਨ ਐੱਨਡੀਆਰਐੱਫ ਟੀਮ ਨੂੰ ਜੰਡਵਾਲਾ ਮੀਰਾ ਸਾਂਗਲਾ ਪਿੰਡ ਦੇ ਨੇੜੇ ਤੋਂ ਲਾਸ਼ ਮਿਲੀ। ਨੌਜਵਾਨ ਦੀ ਪਛਾਣ ਅਰਮਾਨ ਵਜੋਂ ਹੋਈ ਹੈ, ਜੋ ਸੀਡ ਫਾਰਮ ਪਿੰਡ...
Advertisement
ਪੱਤਰ ਪ੍ਰੇਰਕ
ਅਬੋਹਰ, 15 ਮਾਰਚ
Advertisement
ਇਥੇ ਨਹਿਰ ਵਿੱਚੋਂ ਅੱਜ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ। ਖੋਜ ਦੌਰਾਨ ਐੱਨਡੀਆਰਐੱਫ ਟੀਮ ਨੂੰ ਜੰਡਵਾਲਾ ਮੀਰਾ ਸਾਂਗਲਾ ਪਿੰਡ ਦੇ ਨੇੜੇ ਤੋਂ ਲਾਸ਼ ਮਿਲੀ। ਨੌਜਵਾਨ ਦੀ ਪਛਾਣ ਅਰਮਾਨ ਵਜੋਂ ਹੋਈ ਹੈ, ਜੋ ਸੀਡ ਫਾਰਮ ਪਿੰਡ ਤੋਂ ਲਾਪਤਾ ਹੋ ਗਿਆ ਸੀ।
ਜ਼ਿਕਰਯੋਗ ਹੈ ਕਿ ਅਰਮਾਨ ਦੇ ਪਰਿਵਾਰ ਨੇ ਕੱਲ੍ਹ ਮਲੋਟ ਚੌਕ ’ਤੇ ਸੜਕ ਜਾਮ ਕਰ ਦਿੱਤੀ ਸੀ। ਪਰਿਵਾਰ ਦਾ ਦੋਸ਼ ਸੀ ਕਿ ਉਸ ਦੇ ਪੁੱਤਰ ਨੂੰ ਅਗਵਾ ਕਰਕੇ ਕਤਲ ਕਰ ਦਿੱਤਾ ਗਿਆ ਸੀ। ਕਈ ਘੰਟਿਆਂ ਤੱਕ ਚੱਲੇ ਜਾਮ ਤੋਂ ਬਾਅਦ ਡੀਐੱਸਪੀ ਨੇ ਮੁਲਜ਼ਮਾਂ ਵਿਰੁੱਧ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਧਰਨਾ ਖ਼ਤਮ ਕਰ ਦਿੱਤਾ ਸੀ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅਰਮਾਨ ਲਗਪਗ ਪੰਜ ਦਿਨ ਪਹਿਲਾਂ ਲਾਪਤਾ ਹੋ ਗਿਆ ਸੀ। ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਤੋਂ ਬਾਅਦ ਪੁਲੀਸ ਅਤੇ ਐੱਨਡੀਆਰਐੱਫ ਦੀਆਂ ਟੀਮਾਂ ਲਗਾਤਾਰ ਉਸ ਦੀ ਭਾਲ ਕਰ ਰਹੀਆਂ ਸਨ।
Advertisement