ਭਾਈ ਘੱਨ੍ਹਈਆ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਸਤੀ ਦਾਸ, ਭਾਈ ਮਤੀ ਦਾਸ ਅਤੇ ਭਾਈ ਦਿਆਲਾ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ 823ਵਾਂ ਖੂਨਦਾਨ ਕੈਂਪ ਫਿਟਨੈਸ ਵਰਲਡ ਜਿਮ, ਸੁਭਾਸ਼ ਨਗਰ ਵਿੱਚ ਲਗਾਇਆ ਗਿਆ। ਜਥੇਬੰਦੀ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਹੇਠ ਲਖਵੀਰ ਪੂਰੀ, ਨਿਤਿਨ ਦੀਵਾਨ, ਤੇ ਮਖਣ ਸੰਧੂ ਦੇ ਪੂਰਨ ਸਹਿਯੋਗ ਨਾਲ ਲਗਾਏ ਗਏ ਕੈਂਪ ਦੌਰਾਨ 50 ਬਲੱਡ ਯੂਨਿਟ ਗੁਰੂ ਤੇਗ ਬਹਾਦਰ (ਚੈ) ਹਸਪਤਾਲ ਅਤੇ ਪ੍ਰੀਤ ਹਸਪਤਾਲ ਦੇ ਸਹਿਯੋਗ ਨਾਲ ਇਕੱਤਰ ਕੀਤਾ ਗਿਆ ਜੋ ਲੋੜਵੰਦ ਮਰੀਜ਼ਾਂ ਨੂੰ ਨਿਸ਼ਕਾਮ ਰੂਪ ਵਿੱਚ ਦਿੱਤਾ ਜਾਵੇਗਾ। ਇਸ ਮੌਕੇ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਮੁੱਖ ਸੇਵਾਦਾਰ ਨੇ ਕਿਹਾ ਕਿ ਦਾਨ ਕੀਤੇ ਖੂਨ ਨਾਲ ਤਿੰਨ ਕੀਮਤੀ ਮਨੁੱਖੀ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸੰਸਾਰ ਵਿੱਚ ਸੱਭ ਤੋਂ ਵਡਾ ਖੂਨਦਾਨ ਮਹਾਂ-ਦਾਨ ਹੈ। ਇਸ ਮੌਕੇ ਬਲਦੇਵ ਸਿੰਘ ਸੰਧੂ, ਪਰਮਜੀਤ ਸਿੰਘ ਪੰਮਾ, ਮਨਜੀਤ ਸਿੰਘ, ਸੁਰਿੰਦਰ ਬਰਾੜ, ਸੁਰੇਸ਼ ਕੁਮਾਰ, ਜਤਿੰਦਰ ਸਿੰਘ, ਸੁਭਾਸ਼ ਕੁਮਾਰ, ਗੌਤਮ ਠਾਕੁਰ, ਸੁਖਪਾਲ ਸਿੰਘ, ਮਲਵਿੰਦਰ ਸਿੰਘ, ਦੀਦਾਰ ਸਿੰਘ ਅਤੇ ਭੋਲਾ ਨਾਥ ਆਦਿ ਵੀ ਹਾਜ਼ਰ ਸਨ।-ਨਿੱਜੀ ਪੱਤਰ ਪ੍ਰੇਰਕ