ਭਾਈ ਘਨ੍ਹੱਈਆ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਖੂਨਦਾਨ ਕੈਂਪ
ਨਿੱਜੀ ਪੱਤਰ ਪ੍ਰੇਰਕ ਲੁਧਿਆਣਾ, 2 ਜੁਲਾਈ ਭਾਈ ਘਨ੍ਹੱਈਆ ਮਿਸ਼ਨ ਸੇਵਾ ਸੁਸਾਇਟੀ ਵੱਲੋਂ 814ਵਾਂ ਖੂਨਦਾਨ ਕੈਂਪ ਔਕਸਨ ਜਿੰਮ ਦੇ ਮੈਨੇਜਰ ਸੰਜੇ ਮਿੱਢਾ ਅਤੇ ਸਟਾਫ਼ ਮੈਂਬਰਾਂ ਦੇ ਸਹਿਯੋਗ ਨਾਲ ਦੁੱਗਰੀ ਫੇਸ-2, ਵਿੱਚ ਲਗਾਇਆ ਗਿਆ। ਇਸ ਮੌਕੇ ਮੁੱਖ ਸੇਵਾਦਾਰ ਤਰਨਜੀਤ ਸਿੰਘ ਨਿਮਾਣਾ ਨੇ...
Advertisement
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 2 ਜੁਲਾਈ
Advertisement
ਭਾਈ ਘਨ੍ਹੱਈਆ ਮਿਸ਼ਨ ਸੇਵਾ ਸੁਸਾਇਟੀ ਵੱਲੋਂ 814ਵਾਂ ਖੂਨਦਾਨ ਕੈਂਪ ਔਕਸਨ ਜਿੰਮ ਦੇ ਮੈਨੇਜਰ ਸੰਜੇ ਮਿੱਢਾ ਅਤੇ ਸਟਾਫ਼ ਮੈਂਬਰਾਂ ਦੇ ਸਹਿਯੋਗ ਨਾਲ ਦੁੱਗਰੀ ਫੇਸ-2, ਵਿੱਚ ਲਗਾਇਆ ਗਿਆ। ਇਸ ਮੌਕੇ ਮੁੱਖ ਸੇਵਾਦਾਰ ਤਰਨਜੀਤ ਸਿੰਘ ਨਿਮਾਣਾ ਨੇ ਖ਼ੂਨਦਾਨ ਦੀ ਮਹਾਨਤਾ ਬਾਰੇ ਚਾਨਣ ਪਾਉਂਦਿਆ ਦੱਸਿਆ ਕਿ ਦਿਲ ਰੋਗ ਵਰਗੀਆਂ ਕਈ ਵੱਡੀਆਂ ਬਿਮਾਰੀਆਂ ਤੋਂ ਬਚਣ ਲਈ ਤਿੰਨ ਮਹੀਨੇ ਦੇ ਵਕਫੇ ਵਿੱਚ ਖ਼ੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਖ਼ੂਨਦਾਨ ਕਰਨ ਤੋਂ ਬਾਅਦ ਪੰਜ ਸਾਈਂਲੈਂਟ ਕਿੱਲਰ ਬੀਮਾਰੀਆਂ ਐਚਆਈਵੀ, ਹੈਪੇਟਾਇਟਸ-ਸੀ, ਹੈਪੇਟਾਇਟਸ-ਬੀ, ਮਲੇਰੀਆਂ ਅਤੇ ਵੀਡੀਆਰਐਲ ਦੀ ਜਾਂਚ ਮੁਫ਼ਤ ਕੀਤੀ ਜਾਂਦੀ ਹੈ।
Advertisement