ਘੁਡਾਣੀ ਕਲਾਂ ’ਚ ਬਲਾਕ ਪੱਧਰੀ ਖੇਡ ਮੇਲੇ ਦਾ ਆਗਾਜ਼
ਬਲਾਕ ਦੋਰਾਹਾ ਦੇ ਸੈਂਟਰ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦਾ ਦੋ ਰੋਜ਼ਾ ਖੇਡ ਮੇਲਾ ਸਰਕਾਰੀ ਪ੍ਰਾਇਮਰੀ ਸਕੂਲ ਘੁਡਾਣੀ ਕਲਾਂ ਦੇ ਖੇਡ ਦੇ ਮੈਦਾਨ ਵਿੱਚ ਹੋਇਆ। ਖੇਡ ਮੇਲੇ ਦਾ ਉਦਘਾਟਨ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦੋਰਾਹਾ ਪਰਮਜੀਤ ਸਿੰਘ ਅਤੇ ਸਰਪੰਚ ਗੁਰਿੰਦਰ ਸਿੰਘ ਘੁਡਾਣੀ...
ਬਲਾਕ ਦੋਰਾਹਾ ਦੇ ਸੈਂਟਰ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦਾ ਦੋ ਰੋਜ਼ਾ ਖੇਡ ਮੇਲਾ ਸਰਕਾਰੀ ਪ੍ਰਾਇਮਰੀ ਸਕੂਲ ਘੁਡਾਣੀ ਕਲਾਂ ਦੇ ਖੇਡ ਦੇ ਮੈਦਾਨ ਵਿੱਚ ਹੋਇਆ। ਖੇਡ ਮੇਲੇ ਦਾ ਉਦਘਾਟਨ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦੋਰਾਹਾ ਪਰਮਜੀਤ ਸਿੰਘ ਅਤੇ ਸਰਪੰਚ ਗੁਰਿੰਦਰ ਸਿੰਘ ਘੁਡਾਣੀ ਕਲਾਂ ਵੱਲੋਂ ਕੀਤਾ ਗਿਆ। ਮੇਲੇ ਦੀ ਪ੍ਰਧਾਨਗੀ ਸੀ ਐੱਸ ਟੀ ਬਲਜੀਤ ਕੌਰ ਬੋਪਾਰਾਏ ਘੁਡਾਣੀ ਕਲਾਂ ਵੱਲੋਂ ਕੀਤੀ ਗਈ। ਬਲਵਿੰਦਰ ਸਿੰਘ ਬਿਸ਼ਨਪੁਰਾ ਨੇ ਦੱਸਿਆ ਕਿ ਸਰਕਲ ਸਟਾਈਲ ਕਬੱਡੀ ਵਿੱਚ ਸੈਂਟਰ ਖਹਿਰਾ ਵੱਲੋਂ ਪਹਿਲਾ ਸਥਾਨ ਹਾਸਲ ਕੀਤਾ ਅਤੇ ਜੈਪੁਰਾ ਵੱਲੋਂ ਦੂਸਰਾ ਸਥਾਨ ਹਾਸਲ ਕੀਤਾ ਗਿਆ। ਇਸੇ ਤਰ੍ਹਾਂ ਨੈਸ਼ਨਲ ਸਟਾਈਲ ਕਬੱਡੀ ਲੜਕੇ ਸੈਂਟਰ ਬੇਗੋਵਾਲ ਪਹਿਲੇ, ਘੁਡਾਣੀ ਕਲਾਂ ਦੂਜੇ ਅਤੇ ਲੜਕੀਆਂ ਵਿੱਚ ਘੁਡਾਣੀ ਕਲਾਂ ਪਹਿਲੇ ਅਤੇ ਪਾਇਲ ਦੂਜੇ, ਫੁਟਬਾਲ ਵਿੱਚ ਲੜਕੇ ਸੈਂਟਰ ਪਾਇਲ ਦੀ ਟੀਮ ਨੇ ਪਹਿਲਾ ਅਤੇ ਬਿਲਾਸਪੁਰ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੇ ਫੁਟਬਾਲ ਮੁਕਾਬਲਿਆਂ ਵਿੱਚ ਪਾਇਲ ਨੇ ਪਹਿਲਾ ਸਥਾਨ ਹਾਸਲ ਕੀਤਾ। ਖੋ-ਖੋ ਲੜਕੇ ਜੈਪੁਰਾ ਨੇ ਪਹਿਲਾ ਅਤੇ ਘੁਡਾਣੀ ਕਲਾਂ ਨੇ ਦੂਜਾ ਸਥਾਨ ਹਾਸਲ ਕੀਤਾ।
ਲੜਕੀਆਂ ਖੋ-ਖੋ ਦੇ ਮੁਕਾਬਲਿਆਂ ਵਿੱਚੋਂ ਘੁਡਾਣੀ ਕਲਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸੀ ਐੱਚ ਟੀ ਅਮਰੀਕ ਸਿੰਘ ਬਿਲਾਸਪੁਰ, ਅਮਨਦੀਪ ਸਿੰਘ ਮੰਡਿਆਲਾ ਕਲਾਂ, ਜਸਵਿੰਦਰ ਕੌਰ ਪਾਇਲ, ਨਛੱਤਰ ਕੌਰ ਬੇਗੋਵਾਲ ਆਦਿ ਹਾਜ਼ਰ ਸਨ।

