ਬੀਕੇਯੂ (ਲੱਖੋਵਾਲ) ਵੱਲੋਂ ਜ਼ਿਲ੍ਹਾ ਲੁਧਿਆਣਾ ਪੂਰਬੀ ਦੀ ਮੀਟਿੰਗ
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲ੍ਹਾ ਲੁਧਿਆਣਾ ਪੂਰਬੀ ਦੀ ਮਹੀਨਾਵਾਰ ਮੀਟਿੰਗ ਸਮਰਾਲਾ ਦਾਣਾ ਮੰਡੀ ਮਾਰਕੀਟ ਕਮੇਟੀ ਦੇ ਦਫ਼ਤਰ ਵਿੱਚ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਢੀਂਡਸਾ ਦੀ ਦੇਖ-ਰੇਖ ਵਿੱਚ ਹੋਈ। ਮੀਟਿੰਗ ਵਿੱਚ ਸਰਪ੍ਰਸਤ ਪੰਜਾਬ ਅਵਤਾਰ ਸਿੰਘ ਮੇਹਲੋ ਅਤੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਉਚੇਚੇ ਤੌਰ ਤੇ ਪਹੁੰਚੇ। ਅਵਤਾਰ ਸਿੰਘ ਮੇਹਲੋ ਅਤੇ ਹਰਿੰਦਰ ਸਿੰਘ ਲੱਖੋਵਾਲ ਨੇ ਆਪਣੇ ਸੰਬੋਧਨ ਵਿੱਚ ਲੈਂਡ ਪੂਲਿੰਗ ਪਾਲਸੀ ਨੂੰ ਲਾਗੂ ਕਰਨ ਨਾਲ ਕਿਸਾਨਾਂ ਨੂੰ ਜੋ ਨੁਕਸਾਨ ਹੋਣਾ ਹੈ, ਉਸ ਬਾਰੇ ਜਾਗਰੂਕ ਕੀਤਾ ਅਤੇ ਕਿਹਾ ਕਿ ਵੱਡੇ ਪੱਧਰ ਤੇ ਇਕੱਠੇ ਹੋ ਕੇ ਸਰਕਾਰ ਉਪਰ ਪ੍ਰੈਸ਼ਰ ਬਣਾਉਣ ਲਈ 30 ਜੁਲਾਈ ਨੂੰ ਸੰਬੰਧਤ ਪਿੰਡਾਂ ਵਿੱਚ ਟਰੈਕਟਰਾਂ ਉਪਰ ਰੋਸ ਮਾਰਚ ਕੱਢਿਆ ਜਾਵੇਗਾ, ਫਿਰ 24 ਅਗਸਤ ਨੂੰ ਦਾਣਾ ਮੰਡੀ ਮੁਲਾਪੁਰ ਦਾਖਾ ਵਿੱਚ ਵੱਡੇ ਪੱਧਰ ਤੇ ਮਹਾਂ ਪੰਚਾਇਤ ਕੀਤੀ ਜਾਵੇਗੀ।
ਉਪਰੋਕਤ ਤੋਂ ਇਲਾਵਾ ਜਸਵੰਤ ਸਿੰਘ ਬੀਜਾ, ਹਰਪ੍ਰੀਤ ਸਿੰਘ ਮੀਤ ਪ੍ਰਧਾਨ ਅਤੇ ਮਨਜੀਤ ਸਿੰਘ ਗੜੀਤਰਖਾਣਾ, ਦਲਜੀਤ ਸਿੰਘ ਊਰਨਾ, ਬਲਜਿੰਦਰ ਸਿੰਘ ਹਰਿਓਂ ਜਨਰਲ ਸਕੱਤਰ ਸਮਰਾਲਾ, ਫ਼ੌਜੀ ਮਲਕੀਤ ਸਿੰਘ ਤੇ ਬਹਾਦਰ ਸਿੰਘ ਪਪੜੌਂਦੀ, ਕਸ਼ਮੀਰਾ ਸਿੰਘ, ਜਗਤਾਰ ਸਿੰਘ, ਸਿੰਕਦਰ ਸਿੰਘ ਮਾਦਪੁਰ, ਕਮਿਕਰ ਸਿੰਘ, ਸੁਖਦੀਪ ਸਿੰਘ ਦੀਪੀ, ਹਰਚੰਦ ਸਿੰਘ, ਜਸਵੰਤ ਸਿੰਘ, ਬਲਜਿੰਦਰ ਸਿੰਘ, ਸੁਖਦੀਪ ਸਿੰਘ ਲਾਲੀ, ਦਰਸ਼ਨ ਸਿੰਘ ਢੀਂਡਸਾ, ਬਿਅੰਤ ਸਿੰਘ ਬਲਾਕ ਪ੍ਰਧਾਨ ਖੰਨਾ, ਰਵਿੰਦਰ ਸਿੰਘ ਬਲਾਕ ਪ੍ਰਧਾਨ ਮਾਛੀਵਾੜਾ ਸਾਹਿਬ, ਸਰਪੰਚ ਹਜ਼ਾਰਾ ਸਿੰਘ ਅਕਾਲਗੜ੍ਹ, ਸਰਪੰਚ ਸੁਖਦੇਵ ਸਿੰਘ, ਡਾ. ਹਰਬੰਸ ਸਿੰਘ ਰੁਪਾਲੋਂ, ਸਰਪੰਚ ਹਰਬੰਸ ਸਿੰਘ ਡੰਗੋਰਾ, ਸੁਖਦੀਪ ਸਿੰਘ ਗਿੱਲ, ਕੈਪਟਨ ਗੁਰਚਰਨ ਸਿੰਘ, ਦਲਜੀਤ ਸਿੰਘ ਨੰਬਰਦਾਰ ਮੁੱਤੋਂ, ਬਲਿਹਾਰ ਸਿੰਘ, ਘੋਲੀ ਬਾਬਾ ਦਿਵਾਲਾ, ਕੁਲਵਿੰਦਰਜੀਤ ਸਿੰਘ ਸਲੌਦੀ, ਹਰਪਾਲ ਸਿੰਘ, ਮੇਜਰ ਸਿੰਘ, ਨੰਬਰਦਾਰ ਇਕਬਾਲ ਸਿੰਘ ਬੰਬਾ ਅਤੇ ਹੋਰ ਵੱਡੀ ਗਿਣਤੀ ਵਿੱਚ ਜੁਝਾਰੂ ਵਰਕਰ ਸ਼ਾਮਲ ਹੋਏ।