ਭਾਜਪਾ ਆਗੂ ’ਤੇ ਗੁਰਬਾਣੀ ਦੀ ਬੇਅਦਬੀ ਦਾ ਦੋਸ਼
ਸ਼੍ਰੋਮਣੀ ਪੰਥ ਅਕਾਲੀ ਤਰਨਾ ਦਲ ਮਿਸਲ ਤੇ ਹੋਰਨਾਂ ਸਿੱਖ ਤੇ ਨਿਹੰਗ ਸਿੰਗ ਜਥੇਬੰਦੀਆਂ ਨੇ ਅੱਜ ਇਥੇ ਲੁਧਿਆਣਾ ਦਿਹਾਤੀ ਦੇ ਜ਼ਿਲ੍ਹਾ ਪੁਲੀਸ ਮੁਖੀ ਦੇ ਨਾਂ ਮੰਗ ਪੱਤਰ ਦੇ ਕੇ ਭਾਜਪਾ ਆਗੂ ਗੇਜਾ ਰਾਮ ਖ਼ਿਲਾਫ਼ ਗੁਰਬਾਣੀ ਦੀ ਬੇਅਦਬੀ ਕਰਨ ਦੇ ਦੋਸ਼ ਹੇਠ...
Advertisement
ਸ਼੍ਰੋਮਣੀ ਪੰਥ ਅਕਾਲੀ ਤਰਨਾ ਦਲ ਮਿਸਲ ਤੇ ਹੋਰਨਾਂ ਸਿੱਖ ਤੇ ਨਿਹੰਗ ਸਿੰਗ ਜਥੇਬੰਦੀਆਂ ਨੇ ਅੱਜ ਇਥੇ ਲੁਧਿਆਣਾ ਦਿਹਾਤੀ ਦੇ ਜ਼ਿਲ੍ਹਾ ਪੁਲੀਸ ਮੁਖੀ ਦੇ ਨਾਂ ਮੰਗ ਪੱਤਰ ਦੇ ਕੇ ਭਾਜਪਾ ਆਗੂ ਗੇਜਾ ਰਾਮ ਖ਼ਿਲਾਫ਼ ਗੁਰਬਾਣੀ ਦੀ ਬੇਅਦਬੀ ਕਰਨ ਦੇ ਦੋਸ਼ ਹੇਠ ਕਾਰਵਾਈ ਦੀ ਮੰਗ ਕੀਤੀ। ਐੱਸਐੱਸਪੀ ਡਾ. ਅੁੰਕਰ ਗੁਪਤਾ ਨੂੰ ਜਥੇਦਾਰ ਸੁਖਦੇਵ ਸਿੰਘ ਲੋਪੋ, ਤਰਨਪ੍ਰੀਤ ਸਿੰਘ ਖਾਲਸਾ, ਮਨਪ੍ਰੀਤ ਸਿੰਘ, ਨਛੱਤਰ ਸਿੰਘ, ਲਖਵੀਰ ਸਿੰਘ, ਨਵਦੀਪ ਸਿੰਘ, ਰਣਜੀਤ ਸਿੰਘ, ਅਮਰਜੀਤ ਸਿੰਘ, ਸੁਖਚੈਨ ਸਿੰਘ ਤੇ ਹੋਰਨਾਂ ਦੇ ਦਸਤਖ਼ਤਾਂ ਹੇਠ ਦਿੱਤੇ ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਸੋਸ਼ਲ ਮੀਡੀਆ ’ਤੇ ਵਾਇਰਲ ਇਕ ਵੀਡੀਓ ਵਿੱਚ ਗੇਜਾ ਰਾਮ ਗੁਰਬਾਣੀ ਦਾ ਗਲਤ ਉਚਾਰਨ ਕਰ ਰਿਹਾ ਹੈ। ਇਸ ਲਈ ਵੀਡੀਓ ਦੀ ਪੜਤਾਲ ਕਰਵਾ ਕੇ ਗੇਜਾ ਰਾਮ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।
Advertisement
Advertisement
×