ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਭਾਰਤ ਵਿਕਾਸ ਪ੍ਰੀਸ਼ਦ ਨੇ ਹੋਣਹਾਰ ਵਿਦਿਆਰਥੀ ਸਨਮਾਨੇ

ਨਿੱਜੀ ਪੱਤਰ ਪ੍ਰੇਰਕ ਖੰਨਾ, 30 ਮਈ ਇਥੋਂ ਦੇ ਕਿਸ਼ੋਰੀ ਜੇਠੀ ਲਾਲ ਸਕੂਲ ਆਫ ਐਮੀਨੈਂਸ ਵਿੱਚ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਪ੍ਰਿੰਸੀਪਲ ਰਾਜੇਸ਼ ਕੁਮਾਰ ਫੁੱਲ ਦੀ ਅਗਵਾਈ ਹੇਠ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਮੇਜਰ ਰਿਟਾਇਰਡ ਸੰਦੀਪ ਵਿਨਾਇਕ ਮੁੱਖ ਮਹਿਮਾਨ ਵਜੋਂ ਸ਼ਾਮਲ...
ਭਾਰਤ ਪ੍ਰੀਸ਼ਦ ਵੱਲੋਂ ਸਨਮਾਨਿਤ ਵਿਦਿਆਰਥੀ ਪ੍ਰਬੰਧਕਾਂ ਨਾਲ।-ਫੋਟੋ : ਓਬਰਾਏ
Advertisement

ਨਿੱਜੀ ਪੱਤਰ ਪ੍ਰੇਰਕ

ਖੰਨਾ, 30 ਮਈ

Advertisement

ਇਥੋਂ ਦੇ ਕਿਸ਼ੋਰੀ ਜੇਠੀ ਲਾਲ ਸਕੂਲ ਆਫ ਐਮੀਨੈਂਸ ਵਿੱਚ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਪ੍ਰਿੰਸੀਪਲ ਰਾਜੇਸ਼ ਕੁਮਾਰ ਫੁੱਲ ਦੀ ਅਗਵਾਈ ਹੇਠ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਮੇਜਰ ਰਿਟਾਇਰਡ ਸੰਦੀਪ ਵਿਨਾਇਕ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਬੋਰਡ ਦੀਆਂ ਪ੍ਰੀਖਿਆਵਾਂ ਵਿਚ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਵਿੱਚ ਬਾਰ੍ਹਵੀਂ ਦੀ ਪ੍ਰੀਤੀ ਕੌਰ, ਜਸ਼ਨਪ੍ਰੀਤ ਕੌਰ, ਸਿਮਰਨਜੋਤ ਕੌਰ, ਅੰਸ਼ਿਕਾ, ਸੋਨਾਕਸ਼ੀ, ਹੁਬੀ, ਦਾਮਿਨੀ, ਸ੍ਰਿਸ਼ਟੀ, ਆਰਜ਼ੂ, ਮਨਜੋਤ ਕੌਰ ਤੇ ਦਸਵੀਂ ’ਚੋਂ ਭਵਿਆ ਕੌਰ, ਰੁਪਿੰਦਰ ਕੌਰ, ਜਸ਼ਨਪ੍ਰੀਤ ਕੌਰ ਸ਼ਾਮਲ ਹਨ।

ਇਸੇ ਤਰ੍ਹਾਂ ਸਿਮਰਨ ਨੂੰ ਕੌਮੀ ਖੇਡਾਂ ਵਿਚ ਹਿੱਸਾ ਲੈਣ ਲਈ ਸਨਮਾਨਿਆ ਗਿਆ। ਇਸ ਮੌਕੇ ਸੁਬੋਧ ਗੁਪਤਾ ਨੇ ਵਿਦਿਆਰਥੀਆਂ ਨੂੰ ਭਾਰਤ ਵਿਕਾਸ ਪ੍ਰੀਸ਼ਦ ਦੇ ਇਤਿਹਾਸ ਅਤੇ ਉਨ੍ਹਾਂ ਵੱਲੋਂ ਵਿਦਿਆਰਥੀਆਂ ਅਤੇ ਸਮਾਜ ਦੇ ਲੋੜਵੰਦਾਂ ਦੀ ਸੇਵਾ ਲਈ ਕੀਤੇ ਜਾਣ ਵਾਲੇ ਕੰਮਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।

ਇਸ ਦੌਰਾਨ ਵਿਦਿਆਰਥੀਆਂ ਤੋਂ ਗੁਰੂ ਵੰਦਨਾ ਵੀ ਕਰਵਾਈ ਗਈ ਜਿਸ ਦਾ ਉਦੇਸ਼ ਉਨ੍ਹਾਂ ਨੂੰ ਸਫ਼ਲਤਾ ਵਿੱਚ ਅਧਿਆਪਕਾਂ ਦੇ ਯੋਗਦਾਨ ਬਾਰੇ ਦੱਸਣਾ ਸੀ। ਉਨ੍ਹਾਂ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਕਰਵਾਏ ਜਾਣ ਵਾਲੇ ਮੁਕਾਬਲੇ ਭਾਰਤ ਕੋ ਜਾਨੋ ਬਾਰੇ ਵੀ ਦੱਸਿਆ। ਸ੍ਰੀ ਵਿਨਾਇਕ ਨੇ ਐੱਨਡੀਏ ਅਤੇ ਆਰਮੀ ਦੇ ਕੋਰਸਾਂ ਸਬੰਧੀ ਜਾਣਕਾਰੀ ਦਿੱਤੀ। ਮੰਗਤ ਰਾਏ ਅਰੋੜਾ ਨੇ ਵਿਦਿਆਰਥੀਆਂ ਨੂੰ ਨੈਤਿਕ ਮੁੱਲਾਂ ਅਤੇ ਸੰਸਕਾਰਾਂ ਨਾਲ ਅੱਗੇ ਵੱਧਣ ਦੀ ਪ੍ਰੇਰਿਆ। ਸਮਾਗਮ ਦੇ ਅੰਤ ਵਿਚ ਪ੍ਰਿੰਸੀਪਲ ਨੇ ਹਾਜ਼ਰ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਵਾਮੀ ਵਿਵੇਕਾਨੰਦ ਜੀ ਦੇ ਵਿਚਾਰਾਂ ਤੋਂ ਪ੍ਰੇਰਣਾ ਲੈ ਕੇ ਆਪਣੇ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ। ਇਸ ਮੌਕੇ ਸੁਰਿੰਦਰ ਕਾਂਗਰਸ, ਡਾ.ਰਾਜਨ ਕੌਸ਼ਲ, ਕੁਲਦੀਪ ਸੂਦ, ਸੰਧਿਆ ਕਪੂਰ, ਗੀਤਾਂਜਲੀ ਸ਼ਰਮਾ, ਮੋਨਿਕਾ ਬੱਤਾ, ਨੀਨਾ ਗਾਂਧੀ, ਕੁਲਵੀਰ ਕੌਰ, ਰਮਨਦੀਪ ਕੌਰ, ਗਗਨਦੀਪ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।

Advertisement