ਭੰਮਰਾ ਰਾਮਗੜ੍ਹੀਆ ਸੇਵਾ ਸੁਸਾਇਟੀ ਦੇ ਪ੍ਰਧਾਨ ਬਣੇ
ਰਾਮਗੜ੍ਹੀਆ ਸੇਵਾ ਸੁਸਾਇਟੀ ਦੀ ਚੋਣ ਮੀਟਿੰਗ ਹੋਈ ਜਿਸ ਵਿੱਚ ਹਰਦਿਆਲ ਸਿੰਘ ਭੰਮਰਾ ਨੂੰ ਮੁੜ ਦੋ ਸਾਲ ਲਈ ਦੂਸਰੀ ਵਾਰ ਪ੍ਰਧਾਨ ਚੁਣਿਆ ਗਿਆ। ਰਾਮਗੜ੍ਹੀਆ ਚੈਰੀਟੇਬਲ ਹਸਪਤਾਲ ਵਿੱਚ ਕੁਲਜੀਤ ਸਿੰਘ ਧੰਜਲ ਦੀ ਸਰਪ੍ਰਸਤੀ ਹੇਠ ਹੋਈ ਮੀਟਿੰਗ ਵਿੱਚ ਸ੍ਰੀ ਭੰਮਰਾ ਵੱਲੋਂ ਪਿਛਲੇ ਸਮੇਂ ਦੌਰਾਨ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਗੁਰਦੁਆਰਾ ਰਾਮ ਨਗਰ ਦੇ ਮੁੱਖ ਸੇਵਾਦਾਰ ਭਾਈ ਗੁਰਦਿਆਲ ਸਿੰਘ ਖਾਲਸਾ, ਰਾਮਗੜ੍ਹੀਆ ਸੇਵਾ ਸੁਸਾਇਟੀ ਦੇ ਸਾਬਕਾ ਪ੍ਰਧਾਨ ਹਰਜੀਤ ਸਿੰਘ ਜੰਡੂ, ਜਸਵੀਰ ਸਿੰਘ ਜੱਸੀ ਪ੍ਰਧਾਨ, ਅਮੋਲਕ ਸਿੰਘ ਜੱਸਲ, ਮਨਜੀਤ ਸਿੰਘ ਘੜਿਆਲ, ਪਰਮਜੀਤ ਸਿੰਘ ਸਾਗ਼ਰ, ਅਮਰਜੀਤ ਸਿੰਘ ਪਨੇਸਰ, ਸਤਨਾਮ ਸਿੰਘ ਬਿਰਦੀ, ਹਰਪ੍ਰੀਤ ਸਿੰਘ ਮਸੌਣ ਅਤੇ ਧਰਮਿੰਦਰ ਸਿੰਘ ਧੰਜਲ ਨੇ ਹਰਦਿਆਲ ਸਿੰਘ ਭੰਮਰਾ ਨੂੰ ਸਨਮਾਨਿਤ ਕਰਦਿਆਂ ਭਰਪੂਰ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਇਸ ਮੌਕੇ ਅਵਤਾਰ ਸਿੰਘ ਊਭੀ, ਹਰਪਾਲ ਸਿੰਘ ਪ੍ਰਿੰਸ, ਅੰਮ੍ਰਿਤਪਾਲ ਸਿੰਘ ਧੰਜਲ, ਅਮਨਦੀਪ ਸਿੰਘ ਘੜਿਆਲ, ਹਰਭਜਨ ਸਿੰਘ ਸੈਂਸ, ਹਰਪ੍ਰੀਤ ਸਿੰਘ ਘੜਿਆਲ, ਅਵਤਾਰ ਸਿੰਘ ਗੋਲੂ, ਹਰਮਨਦੀਪ ਸਿੰਘ ਭੰਮਰਾ, ਧਰਮਿੰਦਰ ਸਿੰਘ ਧੰਜਲ, ਰਣਜੀਤ ਸਿੰਘ ਊਭੀ, ਮਨਦੀਪ ਸਿੰਘ ਸੈਂਸ, ਮਨਜੀਤ ਸਿੰਘ ਬਿਰਦੀ, ਗੁਰਚਰਨ ਸਿੰਘ ਊਭੀ, ਸ਼ਾਮੂ ਗੁਪਤਾ, ਗਿਫਟੀ ਬਜਾਜ ਅਤੇ ਅਰਵਿੰਦਰ ਸਿੰਘ ਧੰਜਲ ਵੀ ਹਾਜ਼ਰ ਸਨ।