ਭਾਂਬਰੀ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ
ਇੱਥੋਂ ਦੇ ਗਰੇਵਾਲ ਹੋਟਲ ਵਿੱਚ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਮੈਂਬਰਾਂ ਦੀ ਇੱਕਤਰਤਾ ਹੋਈ ਜਿਸ ਵਿੱਚ ਜਥੇਬੰਦੀ ਦੇ ਮਸਲਿਆਂ ਅਤੇ ਪ੍ਰਧਾਨ ਦੀ ਚੋਣ ਕਰਵਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਸਰਬਸੰਮਤੀ ਨਾਲ ਗੁਰਚਰਨ ਲਾਲ ਭਾਂਬਰੀ-ਪ੍ਰਧਾਨ, ਸਨਪ੍ਰੀਤ ਸਨੀ-ਮੀਤ ਪ੍ਰਧਾਨ, ਰਮਨ ਸਟੂਡੀਓ-ਜਨਰਲ ਸਕੱਤਰ, ਕੁਲਦੀਪ...
Advertisement
ਇੱਥੋਂ ਦੇ ਗਰੇਵਾਲ ਹੋਟਲ ਵਿੱਚ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਮੈਂਬਰਾਂ ਦੀ ਇੱਕਤਰਤਾ ਹੋਈ ਜਿਸ ਵਿੱਚ ਜਥੇਬੰਦੀ ਦੇ ਮਸਲਿਆਂ ਅਤੇ ਪ੍ਰਧਾਨ ਦੀ ਚੋਣ ਕਰਵਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਸਰਬਸੰਮਤੀ ਨਾਲ ਗੁਰਚਰਨ ਲਾਲ ਭਾਂਬਰੀ-ਪ੍ਰਧਾਨ, ਸਨਪ੍ਰੀਤ ਸਨੀ-ਮੀਤ ਪ੍ਰਧਾਨ, ਰਮਨ ਸਟੂਡੀਓ-ਜਨਰਲ ਸਕੱਤਰ, ਕੁਲਦੀਪ ਕੁਮਾਰ-ਵਿੱਤ ਸਕੱਤਰ ਅਤੇ ਮਨੋਜ ਕੁਮਾਰ-ਸੈਕਟਰੀ ਚੁਣੇ ਗਏ। ਨਵੇਂ ਚੁਣੇ ਪ੍ਰਧਾਨ ਭਾਂਬਰੀ ਨੇ ਸਮੂਹ ਫੋਟੋਗ੍ਰਾਫਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ ਉਸ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਇਸ ਤੋਂ ਇਲਾਵਾ ਫੋਟੋਗ੍ਰਾਫਰਾਂ ਨੂੰ ਆਉਂਦੀਆ ਸਮੱਸਿਆਵਾਂ ਨੂੰ ਹੱਲ ਕਰਵਾਇਆ ਜਾਵੇਗਾ। ਇਸ ਮੌਕੇ ਸੁਖਪਾਲ ਭੱਟੀ, ਗੁਰੀ ਇਸਮੈਲਪੁਰ, ਵਾਲੀਆ ਸਰਪੰਚ, ਬਿੱਟੂ ਗਰੇਵਾਲ, ਅਮਨ ਭੰਗੂ, ਗੋਗੀ ਖੰਨਾ, ਆਰ ਪੀ, ਹੈਪੀ, ਅਮਿਤ, ਮਨਦੀਪ ਧੀਰ, ਬਲਜੀਤ ਹਨੀ, ਗਗਨ ਆਦਿ ਹਾਜ਼ਰ ਸਨ।
Advertisement
Advertisement
×