ਬੀਬੀਐੱਮਬੀ ਖ਼ਿਲਾਫ਼ ਧਰਨੇ ’ਚ ਸ਼ਾਮਲ ਹੋਈ ਭਾਕੇਯੂ ਰਾਜੇਵਾਲ ਦੀ ਸਮਰਾਲਾ ਇਕਾਈ
ਪੱਤਰ ਪ੍ਰੇਰਕ
ਸਮਰਾਲਾ, 12 ਮਈ
ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਜਥੇਬੰਦੀ ਵੱਲੋਂ ਅੱਜ ਪਾਣੀਆਂ ਦੇ ਮੁੱਦੇ ਉੱਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੰਗਲ ਖ਼ਿਲਾਫ਼ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ। ਇਸ ਧਰਨੇ ਵਿੱਚ ਸ਼ਾਮਲ ਹੋਣ ਲਈ ਬਲਾਕ ਸਮਰਾਲਾ, ਮਾਛੀਵਾੜਾ ਸਾਹਿਬ ਤੋਂ ਵੱਡੀ ਗਿਣਤੀ ਵਿੱਚ ਯੂਨੀਅਨ ਦੇ ਅਹੁਦੇਦਾਰ ਅਤੇ ਵਰਕਰ ਸੁਖਵਿੰਦਰ ਸਿੰਘ ਭੱਟੀਆਂ ਸੂਬਾ ਮੀਤ ਪ੍ਰਧਾਨ ਦੀ ਅਗਵਾਈ ਹੇਠ ਨੰਗਲ ਲਈ ਵੱਖ ਵੱਖ ਵਾਹਨਾਂ ਵਿੱਚ ਰਵਾਨਾ ਹੋਵੇ। ਰਵਾਨਾ ਹੋਣ ਤੋਂ ਪਹਿਲਾਂ ਆਗੂਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਜਪਾ ਸਰਕਾਰਾਂ ਤੇ ਬੀਬੀਐੱਮਬੀ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੀ ਹੈ।
ਇਸ ਸਬੰਧੀ ਕਿਸਾਨ ਯੂਨੀਅਨਾਂ ਸਮੁੱਚੇ ਰੂਪ ਵਿੱਚ ਇਕੱਠੀਆਂ ਹੋ ਕੇ ਪੰਜਾਬ ਦੇ ਹੱਕਾਂ ਲਈ ਇਕਜੁੱਟ ਹੋ ਕੇ ਖੜ੍ਹੀਆਂ ਹਨ, ਇਸ ਲਈ ਕੋਈ ਵੀ ਕੁਰਬਾਨੀ ਕਰਨੀ ਪਵੇ, ਬੀਕੇਯੂ (ਰਾਜੇਵਾਲ) ਕਦੇ ਪਿੱਛੇ ਨਹੀਂ ਹਟੇਗੀ। ਰਵਾਨਾ ਹੋਣ ਵੇਲੇ ਪ੍ਰਮੁੱਖ ਅਹੁਦੇਦਾਰਾਂ ਵਿੱਚ ਪ੍ਰਗਟ ਸਿੰਘ ਕੋਟ ਪਨੈਚ ਜਰਨਲ ਸਕੱਤਰ, ਕੁਲਵਿੰਦਰ ਸਿੰਘ ਪੂਰਬਾ ਬਲਾਕ ਪ੍ਰਧਾਨ ਸਮਰਾਲਾ, ਮੁਖਤਿਆਰ ਸਿੰਘ ਸਰਵਰਪੁਰ, ਜਗਦੇਵ ਸਿੰਘ ਮੁੱਤੋ, ਸੁੱਖਾ ਬਾਬਾ ਸੰਗਤਪੁਰਾ, ਗੁਰਮੇਲ ਸਿੰਘ ਸਿਹੌੜਾ ਬਲਾਕ ਮਲੌਦ, ਹੈਪੀ ਰਾਜੇਵਾਲ, ਕਰਮਜੀਤ ਸਿੰਘ, ਜਸਪਾਲ ਬਾਂਗਰ, ਚਰਨ ਸਿੰਘ ਬਰਮਾ, ਰਾਜਾ ਮੇਹਲੋਂ, ਕਰਮਜੀਤ ਮਾਛੀਵਾੜਾ, ਬੰਤ ਬਾਬਾ, ਮਾਸਟਰ ਗੁਰਦੀਪ ਸਿਹੌੜਾ, ਸਤਨਾਮ ਸਿੰਘ ਪੂਰਬਾ, ਤਪਿੰਦਰ ਸਿੰਘ ਰੁਪਾਲੋਂ, ਬਲਿਹਾਰ ਸਿੰਘ ਦੀਵਾਲਾ, ਗੁਰਦਰਸ਼ਨ ਸਿੰਘ ਧਮੋਟ, ਘੋਲੀ ਬਾਬਾ, ਭਿੰਦਰ ਸਿੰਘ ਬੀਜਾ, ਮਨਰਾਜ ਸਿੰਘ, ਅਵਤਾਰ ਸਿੰਘ ਸੇਰੀਆਂ, ਮੋਲਕੀ ਮਾਛੀਵਾੜਾ, ਸ਼ੇਰਾ ਟੋਡਰਪੁਰ, ਜਸਵਿੰਦਰ ਕੁੱਲੇਵਾਲ, ਬੇਅੰਤ ਸਿੰਘ ਹੋਲ, ਜਗਤਾਰ ਰੋਹਲੇ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।