ਭਾਈ ਘੱਨ੍ਹਈਆ ਮਿਸ਼ਨ ਵੱਲੋਂ ਲੱਖੋਵਾਲ ਵਿੱਚ ਖੂਨਦਾਨ ਕੈਂਪ
ਖੂਨ-ਦਾਨ ਵਰਗੇ ਮਹਾਨ ਉਪਰਾਲੇ ਨਾਲ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ: ਨਿਮਾਣਾ
Advertisement
ਭਾਈ ਘੱਨ੍ਹਈਆ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਮਨੁੱਖਤਾ ਦੇ ਭਲੇ ਲਈ 837ਵਾਂ ਖ਼ੂਨਦਾਨ ਕੈਂਪ ਬਾਬਾ ਜ਼ਾਹਰ ਬਲੀ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਲੱਖੋਵਾਲ ਵਿੱਚ ਲਗਾਇਆ ਗਿਆ ਜਿਸ ਵਿੱਚ ਨੋਜਵਾਨਾਂ ਨੇ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ।
ਸਮਾਜ ਸੇਵੀ ਪ੍ਰਭਦੀਪ ਸਿੰਘ ਸੇਖੋਂ ਦੀ ਅਗਵਾਈ ਹੇਠ ਲਗਾਏ ਖੂਨਦਾਨ ਕੈਂਪ ਦਾ ਉਦਘਾਟਨ ਸੁਸਾਇਟੀ ਦੇ ਮੁੱਖ ਸੇਵਾਦਾਰ ਤਰਨਜੀਤ ਸਿੰਘ ਨਿਮਾਣਾ ਨੇ ਕੀਤਾ । ਇਸ ਮੌਕੇ ਉਨ੍ਹਾਂ ਕਿਹਾ ਕਿ ਖੂਨਦਾਨ ਕੈਂਪਾਂ ਵਿਚ ਸੰਗਤ ਲੋੜਵੰਦ ਮਰੀਜ਼ਾਂ ਲਈ ਪਾਰਟੀਬਾਜ਼ੀ, ਧਰਮ ਅਤੇ ਮਜ਼੍ਹਬ ਤੋਂ ਉਪਰ ਉਠ ਕੇ ਮਨੁੱਖਤਾ ਦੇ ਭਲੇ ਲਈ ਖੂਨ-ਦਾਨ ਕਰਦੇ ਹਨ ਜਿਸ ਨਾਲ ਸਮਾਜ ਵਿੱਚ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ। ਇਸ ਸਮੇਂ ਤਰਨਜੀਤ ਸਿੰਘ ਨਿਮਾਣਾ ਨੇ ਖੂਨਦਾਨੀਆਂ ਨੂੰ ਪ੍ਰਮਾਣ ਪੱਤਰ ਅਤੇ ਸਨਮਾਨ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਅਮਰਜੀਤ ਸਿੰਘ ਪ੍ਰਧਾਨ, ਸਤਨਾਮ ਸਿੰਘ ਸਤਾ, ਰਣਧੀਰ ਸਿੰਘ ਧੀਰਾ, ਗੁਰਦੀਪ ਸਿੰਘ ਉਪਲਾਂ, ਸਰਬਜੀਤ ਸਿੰਘ ਸੋਹਲ ਵੀ ਹਾਜ਼ਰ ਸਨ।
Advertisement
Advertisement
Advertisement
×