ਰੰਜਿਸ਼ ਕਾਰਨ ਕੁੱਟਮਾਰ
ਥਾਣਾ ਡਵੀਜ਼ਨ ਨੰਬਰ ਇੱਕ ਦੇ ਇਲਾਕੇ ਮੀਨਾ ਬਾਜ਼ਾਰ ਵਿੱਚ ਕੁਝ ਲੋਕਾਂ ਵੱਲੋਂ ਰੰਜਿਸ਼ ਕਾਰਨ ਇੱਕ ਦੁਕਾਨਦਾਰ ਦੀ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਸਤਾਰਾਂ ਵਿਅਕਤੀਆਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਰਜੋਰੀ ਗਾਰਡਨ ਹੈਬੋਵਾਲ ਵਾਸੀ...
Advertisement
ਥਾਣਾ ਡਵੀਜ਼ਨ ਨੰਬਰ ਇੱਕ ਦੇ ਇਲਾਕੇ ਮੀਨਾ
ਬਾਜ਼ਾਰ ਵਿੱਚ ਕੁਝ ਲੋਕਾਂ ਵੱਲੋਂ ਰੰਜਿਸ਼ ਕਾਰਨ ਇੱਕ ਦੁਕਾਨਦਾਰ ਦੀ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਸਤਾਰਾਂ ਵਿਅਕਤੀਆਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
Advertisement
ਰਜੋਰੀ ਗਾਰਡਨ ਹੈਬੋਵਾਲ ਵਾਸੀ ਅਦੱਤਿਆ ਮਲਿਕ ਆਪਣੀ ਦੁਕਾਨ ਸੁਮਿਤ ਟਰੇਡਰਜ਼ ਵਿੱਚ ਕੰਮ ਕਰਦਾ ਹੈ। ਉਹ ਆਪਣੇ ਦੋਸਤਾਂ ਮਿੰਟੂ ਅਤੇ ਬਬਲੂ ਨਾਲ ਦੁਕਾਨ ਵਿੱਚ ਕੰਮ ਕਰ ਰਿਹਾ ਸੀ ਤਾਂ ਕੁਝ ਲੋਕਾਂ ਨੇ
Advertisement
ਪੁਰਾਣੀ ਰੰਜਿਸ਼ ਕਰਕੇ ਦੁਕਾਨ ਦੇ ਅੰਦਰ ਆ ਕੇ ਉਨ੍ਹਾਂ ਦੀ ਕੁੱਟਮਾਰ ਕੀਤੀ ਤੇ ਉਸਨੂੰ ਮਾਰ ਦੇਣ ਦੀ ਨੀਯਤ ਨਾਲ ਕ੍ਰਿਸ਼ਨ ਨੇ ਉਸਦੇ ਸਿਰ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ। ਉਨ੍ਹਾਂ ਵੱਲੋਂ ਰੌਲਾ ਪਾਉਣ ’ਤੇ ਉਹ ਜਾਨੋਂ ਮਾਰਨ ਦੀਆ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਹੌਲਦਾਰ ਬਲਰਾਜ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕਾਰਤਿਕ, ਕ੍ਰਿਸ਼ਨ, ਬਿੱਲਾ, ਮੱਠੂ, ਚਿਰਾਗ, ਪ੍ਰਿਆਸ਼ੂ ਅਤੇ ਲਵੀਸ਼ ਵਾਸੀਆਨ ਲੁਧਿਆਣਾ ਤੋਂ ਇਲਾਵਾ 8-10 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
Advertisement
×

