ਮਲੌਦ ਵਿੱਚ ਬੀਡੀਪੀਓ ਗੁਰਪ੍ਰੀਤ ਸਿੰਘ ਨੇ ਅਹੁਦਾ ਸੰਭਾਲਿਆ
ਇੱਥੇ ਨਵ-ਨਿਯੁਕਤ ਗੁਰਪ੍ਰੀਤ ਸਿੰਘ ਨੇ ਬਤੌਰ ਬੀਡੀਪੀਓ ਆਪਣਾ ਅਹੁਦਾ ਸੰਭਾਲ ਲਿਆ । ਬੀਡੀਪੀਓ ਗੁਰਪ੍ਰੀਤ ਸਿੰਘ ਦੀ ਨਿਯੁਕਤੀ ਸਮੇਂ ਦਫ਼ਤਰ ਦੇ ਸਮੂਹ ਸਟਾਫ ਵਲੋਂ ਜੀ ਆਇਆ ਆਖਿਆ ਗਿਆ ਅਤੇ ਬੁੱਕਾ ਭੇਟ ਕਰਕੇ ਸਵਾਗਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਅਰੰਭੇ ਗਏ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਗ੍ਰਾਮ ਪੰਚਾਇਤਾਂ ਦੇ ਸਹਿਯੋਗ ਨਾਲ ਪਿੰਡਾਂ ਵਿੱਚ ਬਿਨਾ ਕਿਸੇ ਭੇਦ-ਭਾਵ ਤੋਂ ਸਰਵਪੱਖੀ ਵਿਕਾਸ ਕਰਵਾਇਆ ਜਾਵੇਗਾ। ਇਸ ਮੌਕੇ ਸਵਾਗਤ ਕਰਨ ਵਾਲਿਆਂ ਵਿੱਚ ਮਨਜੀਤ ਸਿੰਘ ਰੌਣੀ ਐੱਸਈਪੀਓ, ਜਰਨੈਲ ਸਿੰਘ ਸੁਪਰਡੈਂਟ, ਪਰਗਟ ਸਿੰਘ ਏਪੀਓ, ਸੁਖਪ੍ਰੀਤ ਸਿੰਘ ਪੰਚਾਇਤ ਅਫ਼ਸਰ, ਵੀਡੀਓ ਸਲੀਮ ਖਾਨ, ਸੁਖਜਿੰਦਰ ਸਿੰਘ, ਧਰਮਪਾਲ ਸਿੰਘ, ਰਜਿੰਦਰ ਕੁਮਾਰ, ਮਨਪ੍ਰੀਤ ਸਿੰਘ ਪੰਚਾਇਤ ਸਕੱਤਰ, ਹਰਿੰਦਰ ਸਿੰਘ ਚੋਮੋਂ, ਰਵਿੰਦਰ ਕੁਮਾਰ ਕਲੱਸਟਰ ਕੋਆਰਡੀਨੇਟਰ, ਮਨਦੀਪ ਕੌਰ ਸੀਏ, ਬਲਜੀਤ ਸਿੰਘ ਨਰੇਗਾ ਸੈਕਟਰੀ, ਅਮਨਦੀਪ ਸਿੰਘ ਨਰੇਗਾ ਸੈਕਟਰੀ, ਲਖਵਿੰਦਰ ਸਿੰਘ ਨਰੇਗਾ ਸੈਕਟਰੀ, ਪ੍ਰਭਜੋਤ ਸਿੰਘ, ਹਰਦੀਪ ਸਿੰਘ, ਸਤਨਾਮ ਸਿੰਘ ਮਦਨੀਪੁਰ ਤੇ ਹੋਰ ਹਾਜ਼ਰ ਸਨ।