ਬਲਵੀਰ ਸਿੰਘ ਮੈਡੀਕਲ ਕੌਂਸਲ ਦੇ ਪ੍ਰਧਾਨ ਬਣੇ
ਇਲਾਕੇ ਵਿਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਡਾ. ਬਲਵੀਰ ਸਿੰਘ ਨੂੰ ਪੰਜਾਬ ਮੈਡੀਕਲ ਕੌਂਸਲ ਵੱਲੋਂ ਮਾਛੀਵਾੜਾ ਤੇ ਸਮਰਾਲਾ ਇਕਾਈ ਦਾ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਸਮਾਗਮ ਦੌਰਾਨ ਪਹਿਲਾਂ ਪ੍ਰਧਾਨ ਰਹੇ ਡਾ. ਸੁਨੀਲ ਦੱਤ ਅਤੇ ਡਾ. ਵਿਸ਼ਵ ਅਰੋੜਾ ਨੇ ਡਾ. ਬਲਵੀਰ ਸਿੰਘ...
ਇਲਾਕੇ ਵਿਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਡਾ. ਬਲਵੀਰ ਸਿੰਘ ਨੂੰ ਪੰਜਾਬ ਮੈਡੀਕਲ ਕੌਂਸਲ ਵੱਲੋਂ ਮਾਛੀਵਾੜਾ ਤੇ ਸਮਰਾਲਾ ਇਕਾਈ ਦਾ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਸਮਾਗਮ ਦੌਰਾਨ ਪਹਿਲਾਂ ਪ੍ਰਧਾਨ ਰਹੇ ਡਾ. ਸੁਨੀਲ ਦੱਤ ਅਤੇ ਡਾ. ਵਿਸ਼ਵ ਅਰੋੜਾ ਨੇ ਡਾ. ਬਲਵੀਰ ਸਿੰਘ ਨੂੰ ਦੋਸ਼ਾਲਾ ਪਾ ਕੇ ਪ੍ਰਧਾਨ ਚੁਣਿਆ ਜਿਸ ਦਾ ਮੌਕੇ ’ਤੇ ਮੌਜੂਦ ਸਮੂਹ ਡਾਕਟਰਾਂ ਨੇ ਸਵਾਗਤ ਕੀਤਾ। ਇਸ ਮੌਕੇ ਡਾ. ਐੱਮ ਐੱਸ ਗਿੱਲ, ਡਾ. ਤੇਜਪਾਲ ਸਿੰਘ ਸਮਰਾਲਾ, ਡਾ. ਚਰਨਜੀਤ ਸਿੰਘ ਖਮਾਣੋਂ, ਡਾ. ਸੁਨੀਲ ਅਗਰਵਾਲ, ਡਾ. ਲਖਵਿੰਦਰ ਸਿੰਘ, ਡਾ. ਮਲਹੋਤਰਾ, ਡਾ. ਪਰਕਲਪ ਸ਼ਰਮਾ, ਡਾ. ਗੌਰਵ ਚੋਪੜਾ, ਡਾ. ਸੌਰਵ, ਡਾ. ਦਵਿੰਦਰ ਕੁਮਾਰ, ਡਾ. ਰਿਸ਼ਬ ਦੱਤ, ਡਾ. ਸੁਖਵਿੰਦਰ ਕੌਰ, ਡਾ. ਸੱਤਿਆਜੀਤ ਸਿੰਘ, ਡਾ. ਮਨਰੂਪ ਗਿੱਲ, ਡਾ. ਸੁਖਬੀਰ ਸਿੰਘ ਉਟਾਲਾਂ ਵਲੋਂ ਨਵ-ਨਿਯੁਕਤ ਪ੍ਰਧਾਨ ਡਾ. ਬਲਵੀਰ ਸਿੰਘ ਨੂੰ ਵਧਾਈਆਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਮੈਡੀਕਲ ਸੁਪਰਡੈਂਟ ਜਲੰਧਰ ਡਾ. ਤਾਰਿਕਜੋਤ, ਐੱਸ ਐੱਮ ਓ ਮਾਛੀਵਾੜਾ ਡਾ. ਜਸਦੇਵ ਸਿੰਘ ਅਤੇ ਐੱਸ ਐੱਮ ਓ ਬਸੀ ਪਠਾਣਾ ਡਾ. ਅਮਿਤ ਅਰੋੜਾ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਨਿਤ ਕੀਤਾ। ਪ੍ਰਧਾਨ ਡਾ. ਬਲਵੀਰ ਸਿੰਘ ਨੇ ਸਭਨਾਂ ਦਾ ਧੰਨਵਾਦ ਪ੍ਰਗਟਾਉਂਦਿਆਂ ਕਿਹਾ ਕਿ ਉਹ ਡਾਕਟਰਾਂ ਦੇ ਹਿੱਤਾਂ ਅਤੇ ਸਮਾਜ ਪ੍ਰਤੀ ਵਧੀਆ ਸਿਹਤ ਸੇਵਾਵਾਂ ਦੇਣ ਲਈ ਪੰਜਾਬ ਮੈਡੀਕਲ ਕੌਂਸਲ ਦੇ ਸਹਿਯੋਗ ਨਾਲ ਕੰਮ ਕਰਨਗੇ।

