ਬੈਂਸ ਵੱਲੋਂ ਮਿਸ਼ਨ ਸੇਵਾ ਤਹਿਤ ਲੋੜਵੰਦ ਦੀ ਮਦਦ
ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਮਿਸ਼ਨ ਸੇਵਾ ਤਹਿਤ ਅੱਜ ਵਾਰਡ ਨੰਬਰ 46 ਸਥਿਤ ਦਸਮੇਸ਼ ਨਗਰ ਦੇ ਮੁਹੱਲਾ ਸੂਰਜ ਨਗਰ ਵਿੱਚ ਇੱਕ ਲੋੜਵੰਦ ਪਰਿਵਾਰ ਦੇ ਕਮਰੇ ਦੀ ਡਿੱਗੀ ਛੱਤ ਪਾਉਣ ਦੀ ਜ਼ਿੰਮੇਵਾਰੀ ਨਿਭਾਉਣ ਸਮੇਤ ਪਰਿਵਾਰ ਦੀ ਆਰਥਿਕ ਮਦਦ ਕੀਤੀ।...
Advertisement
ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਮਿਸ਼ਨ ਸੇਵਾ ਤਹਿਤ ਅੱਜ ਵਾਰਡ ਨੰਬਰ 46 ਸਥਿਤ ਦਸਮੇਸ਼ ਨਗਰ ਦੇ ਮੁਹੱਲਾ ਸੂਰਜ ਨਗਰ ਵਿੱਚ ਇੱਕ ਲੋੜਵੰਦ ਪਰਿਵਾਰ ਦੇ ਕਮਰੇ ਦੀ ਡਿੱਗੀ ਛੱਤ ਪਾਉਣ ਦੀ ਜ਼ਿੰਮੇਵਾਰੀ ਨਿਭਾਉਣ ਸਮੇਤ ਪਰਿਵਾਰ ਦੀ ਆਰਥਿਕ ਮਦਦ ਕੀਤੀ। ਇਸ ਮੌਕੇ ਬੈਂਸ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਵੱਡਾ ਧਰਮ ਹੈ ਅਤੇ ਇਸਨੂੰ ਨਿਭਾਉਣ ਲਈ ਅੱਜ ਸਾਡਾ ਸਾਰਿਆਂ ਦਾ ਫ਼ਰਜ਼ ਹੈ। ਇਸ ਮੌਕੇ ਪ੍ਰਭਾਵਿਤ ਲੋਕਾਂ ਨੇ ਬੈਂਸ ਦਾ ਧੰਨਵਾਦ ਕੀਤਾ। ਇਸ ਮੌਕੇ ਬਲਾਕ ਪ੍ਰਧਾਨ ਹਰਵਿੰਦਰ ਸਿੰਘ ਕਲੇਰ, ਬਲਦੇਵ ਸਿੰਘ ਪ੍ਰਧਾਨ, ਕੌਂਸਲਰ ਸੁਖਦੇਵ ਸਿੰਘ ਸ਼ੀਰਾ, ਰਾਜੇਸ਼ ਖੋਖਰ, ਜਸਪਾਲ ਗਰਗ, ਐਡਵੋਕੇਟ ਗੁਰਜੋਧ ਗਿੱਲ ਅਤੇ ਰਮਨ ਸੰਧੂ ਆਦਿ ਵੀ ਮੌਜੂਦ ਸਨ।
Advertisement
Advertisement
Advertisement
×