ਬਹਾਦਰ ਸਿੱਧੂ ਕਨਵੀਨਰ ਨਿਯੁਕਤ
ਆਪਣਾ ਪੰਜਾਬ ਫਾਊਂਡੇਸ਼ਨ ਵਲੋਂ ਅਮਰੀਕਾ ਦੇ ਸਮਾਜਿਕ ਕਾਰਕੁਨ ਤੇ ਕਾਰੋਬਾਰੀ ਬਹਾਦਰ ਸਿੰਘ ਸਿੱਧੂ ਨੂੰ ਅਮਰੀਕਾ ਇਕਾਈ ਦਾ ਕਨਵੀਨਰ ਨਿਯੁਕਤ ਕੀਤਾ ਹੈ। ਫਾਊਂਡੇਸ਼ਨ ਦੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਨੇ ਇਸ ਨਿਯੁਕਤੀ ਦਾ ਐਲਾਨ ਕੀਤਾ। ਪ੍ਰਧਾਨ ਡਾ. ਧੂਰੀ ਅਤੇ ਸੂਬਾਈ...
Advertisement
ਆਪਣਾ ਪੰਜਾਬ ਫਾਊਂਡੇਸ਼ਨ ਵਲੋਂ ਅਮਰੀਕਾ ਦੇ ਸਮਾਜਿਕ ਕਾਰਕੁਨ ਤੇ ਕਾਰੋਬਾਰੀ ਬਹਾਦਰ ਸਿੰਘ ਸਿੱਧੂ ਨੂੰ ਅਮਰੀਕਾ ਇਕਾਈ ਦਾ ਕਨਵੀਨਰ ਨਿਯੁਕਤ ਕੀਤਾ ਹੈ। ਫਾਊਂਡੇਸ਼ਨ ਦੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਨੇ ਇਸ ਨਿਯੁਕਤੀ ਦਾ ਐਲਾਨ ਕੀਤਾ। ਪ੍ਰਧਾਨ ਡਾ. ਧੂਰੀ ਅਤੇ ਸੂਬਾਈ ਆਗੂ ਪ੍ਰਿੰ. ਬਲਦੇਵ ਬਾਵਾ ਨੇ ਬਹਾਦਰ ਸਿੱਧੂ ਦਾ ਸਨਮਾਨ ਵੀ ਕੀਤਾ। ਉਨ੍ਹਾਂ ਦੱਸਿਆ ਕਿ ਆਪਣਾ ਪੰਜਾਬ ਫਾਊਂਡੇਸ਼ਨ ਜਿੱਥੇ ਸਿੱਖਿਆ ਦੇ ਖੇਤਰ ਵਿੱਚ ਅਹਿਮ ਕੰਮ ਕਰ ਰਹੀ ਹੈ, ਉਥੇ ਸਮਾਜ ਸੇਵਾ ਲਈ ਵੀ ਪੂਰੀ ਤਤਪਰ ਹੈ। ਇਸ ਲਈ ਹਰ ਸਾਲ ਕੈਂਸਰ ਚੈੱਕਅੱਪ ਕੈਂਪ, ਮੈਡੀਕਲ ਕੈਂਪ, ਲੋੜਵੰਦਾਂ ਦੇ ਬਣਾਉਟੀ ਅੰਗ ਲਗਾਉਣ ਲਈ ਕੈਂਪ ਲਾਏ ਜਾਂਦੇ ਹਨ। ਮਿਸ਼ਨ ਹਰਿਆਲੀ ਅਧੀਨ ਹਰ ਮਹੀਨੇ ਸੈਂਕੜੇ ਬੂਟੇ ਲਾਉਣਾ ਵੀ ਮਿਸ਼ਨ ਦਾ ਹਿੱਸਾ ਹੈ।
Advertisement
Advertisement
Advertisement
×

