ਬੈਡਮਿੰਟਨ ਖਿਡਾਰੀ ਅਮਰੀਕ ਸਿੰਘ ਦਾ ਸਨਮਾਨ
ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੀ ਅੰਤਰਿਮ ਕਮੇਟੀ ਲੁਧਿਆਣਾ ਵੱਲੋਂ ਕਰਵਾਈ ਗਈ ਇਸ ਵਰ੍ਹੇ ਦੀ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਰਾਏਕੋਟ ਦੇ ਸੀਨੀਅਰ ਬੈਡਮਿੰਟਨ ਖਿਡਾਰੀ ਡਾਕਟਰ ਅਮਰੀਕ ਸਿੰਘ ਧਾਲੀਵਾਲ ਨੇ 60 ਸਾਲ ਤੋਂ ਉਪਰ ਉਮਰ ਵਰਗ ਦੇ ਸਿੰਗਲਜ਼ ਅਤੇ ਡਬਲ ਮੁਕਾਬਲਿਆਂ ਵਿੱਚ...
Advertisement
ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੀ ਅੰਤਰਿਮ ਕਮੇਟੀ ਲੁਧਿਆਣਾ ਵੱਲੋਂ ਕਰਵਾਈ ਗਈ ਇਸ ਵਰ੍ਹੇ ਦੀ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਰਾਏਕੋਟ ਦੇ ਸੀਨੀਅਰ ਬੈਡਮਿੰਟਨ ਖਿਡਾਰੀ ਡਾਕਟਰ ਅਮਰੀਕ ਸਿੰਘ ਧਾਲੀਵਾਲ ਨੇ 60 ਸਾਲ ਤੋਂ ਉਪਰ ਉਮਰ ਵਰਗ ਦੇ ਸਿੰਗਲਜ਼ ਅਤੇ ਡਬਲ ਮੁਕਾਬਲਿਆਂ ਵਿੱਚ ਜ਼ਿਲ੍ਹੇ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਖੇਡਾਂ ਵਤਨ ਪੰਜਾਬ ਦੀਆਂ ਦੇ ਇਸੇ ਵਰਗ ਦੇ ਮੁਕਾਬਲਿਆਂ ਵਿੱਚ ਜ਼ਿਲ੍ਹੇ ਵਿੱਚੋਂ ਪਹਿਲਾਂ ਅਤੇ ਰਾਜ ਪੱਧਰੀ ਮੁਕਾਬਲਿਆਂ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ ਸੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਾਕਟਰ ਅਮਰੀਕ ਸਿੰਘ ਧਾਲੀਵਾਲ ਦਾ ਇਸ ਮੌਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਉੱਧਰ ਰਾਏਕੋਟ ਦੇ ਧਾਲੀਵਾਲ ਇਨਡੋਰ ਬੈਡਮਿੰਟਨ ਸਟੇਡੀਅਮ ਦੇ ਸਾਰੇ ਖਿਡਾਰੀਆਂ ਨੇ ਡਾਕਟਰ ਅਮਰੀਕ ਸਿੰਘ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦਾ ਇੱਥੇ ਪਹੁੰਚਣ ’ਤੇ ਵਿਸ਼ੇਸ਼ ਸਨਮਾਨ ਵੀ ਕੀਤਾ।
Advertisement
Advertisement
Advertisement
×

