ਬੈਡਮਿੰਟਨ: ਅੰਡਰ-14 ਪੰਜਾਬ ਸਟੇਟ ਦਾ ਚੈਂਪੀਅਨ ਬਣਿਆ ਹਰਸ਼ਵੀਰ
ਨਨਕਾਣਾ ਸਾਹਿਬ ਪਬਲਿਕ ਸਕੂਲ ਸਮਰਾਲਾ ਦੇ ਵਿਦਿਆਰਥੀ ਹਰਸ਼ਵੀਰ ਸਿੰਘ ਢਿੱਲੋ ਨੇ ਅੰਡਰ 14 ਬੈਡਮਿੰਟਨ ਦੀ ਟਰਾਫੀ ਜਿੱਤ ਕੇ ਪੰਜਾਬ ਸਟੇਟ ਦਾ ਚੈਂਪੀਅਨ ਬਣਨ ਦਾ ਮਾਣ ਹਾਸਿਲ ਕੀਤਾ। ਪੰਜਾਬ ਬੈਡਮਿੰਟਨ ਐਸੋਸੀਏਸ਼ਨ ਜਲੰਧਰ ਵੱਲੋਂ ਤਿੰਨ ਦਿਨਾਂ ਇੰਡੀਅਨ ਆਇਲ ਪੰਜਾਬ ਸਟੇਟ ਮਿੰਨੀ ਰੈਂਕਿੰਗ...
Advertisement
ਨਨਕਾਣਾ ਸਾਹਿਬ ਪਬਲਿਕ ਸਕੂਲ ਸਮਰਾਲਾ ਦੇ ਵਿਦਿਆਰਥੀ ਹਰਸ਼ਵੀਰ ਸਿੰਘ ਢਿੱਲੋ ਨੇ ਅੰਡਰ 14 ਬੈਡਮਿੰਟਨ ਦੀ ਟਰਾਫੀ ਜਿੱਤ ਕੇ ਪੰਜਾਬ ਸਟੇਟ ਦਾ ਚੈਂਪੀਅਨ ਬਣਨ ਦਾ ਮਾਣ ਹਾਸਿਲ ਕੀਤਾ। ਪੰਜਾਬ ਬੈਡਮਿੰਟਨ ਐਸੋਸੀਏਸ਼ਨ ਜਲੰਧਰ ਵੱਲੋਂ ਤਿੰਨ ਦਿਨਾਂ ਇੰਡੀਅਨ ਆਇਲ ਪੰਜਾਬ ਸਟੇਟ ਮਿੰਨੀ ਰੈਂਕਿੰਗ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿੱਚ 250 ਤੋਂ ਵੱਧ ਖਿਡਾਰੀਆਂ ਦੇ 304 ਦੇ ਲਗਭਗ ਮੈਚ ਕਰਵਾਏ ਗਏ। ਇਸ ਵਿੱਚ ਨਨਕਾਣਾ ਸਾਹਿਬ ਪਬਲਿਕ ਸਕੂਲ ਸਮਰਾਲਾ ਦੇ ਹਰਸ਼ਵੀਰ ਸਿੰਘ ਢਿੱਲੋ ਨੇ ਸਿੰਗਲ ਮੁਕਾਬਲੇ ਵਿੱਚ ਪਹਿਲਾਂ ਸਥਾਨ ਹਾਸਿਲ ਕਰਕੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਹਰਸ਼ਦੀਪ ਸਿੰਘ ਢਿੱਲੋਂ ਦੀ ਇਸ ਪ੍ਰਾਪਤੀ ਤੇ ਸਕੂਲ ਮੈਨੇਜਮੈਂਟ ਕਮੇਟੀ ਅਤੇ ਪ੍ਰਿੰ. ਮਾਲਇੰਦਰ ਸਿੰਘ ਨੇ ਉਸ ਨੂੰ ਵਧਾਈ ਦਿੱਤੀ ਤੇ ਆਉਣ ਵਾਲੇ ਭਵਿੱਖ ਲਈ ਸ਼ੁਭਕਾਮਨਾਵਾਂ ਭੇਟ ਦਿੱਤੀਆਂ।
Advertisement
Advertisement
×