ਬਾਬਾ ਜ਼ੋਰਾਵਰ ਸਿੰਘ ਫ਼ਤਹਿ ਸਿੰਘ ਸਕੂਲ ਦਾ ਨਤੀਜਾ ਸ਼ਾਨਦਾਰ
ਸਮਰਾਲਾ: ਬਾਬਾ ਜ਼ੋਰਾਵਰ ਸਿੰਘ ਫ਼ਤਹਿ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੰਜੀ ਸਾਹਿਬ ਕੋਟਾਂ ਦਾ 12ਵੀਂ ਜਮਾਤ ਦੇ ਆਰਟਸ ਅਤੇ ਕਮਰਸ ਗਰੁੱਪ ਦਾ ਨਤੀਜਾ ਇਸ ਵਾਰ ਵੀ 100 ਫ਼ੀਸਦ ਰਿਹਾ। ਪ੍ਰਿੰਸੀਪਲ ਗੁਰਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਕਮਰਸ ’ਚੋਂ ਰਮਨਦੀਪ ਕੌਰ...
Advertisement
ਸਮਰਾਲਾ: ਬਾਬਾ ਜ਼ੋਰਾਵਰ ਸਿੰਘ ਫ਼ਤਹਿ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੰਜੀ ਸਾਹਿਬ ਕੋਟਾਂ ਦਾ 12ਵੀਂ ਜਮਾਤ ਦੇ ਆਰਟਸ ਅਤੇ ਕਮਰਸ ਗਰੁੱਪ ਦਾ ਨਤੀਜਾ ਇਸ ਵਾਰ ਵੀ 100 ਫ਼ੀਸਦ ਰਿਹਾ। ਪ੍ਰਿੰਸੀਪਲ ਗੁਰਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਕਮਰਸ ’ਚੋਂ ਰਮਨਦੀਪ ਕੌਰ ਤੇ ਹਰਸ਼ਦੀਪ ਕੌਰ ਨੇ 96.8, ਮਨਕਰਨ ਸਿੰਘ ਨੇ 96 ਤੇ ਰਾਹੁਲ ਸੇਠੀ ਨੇ 93.8 ਫ਼ੀਸਦ ਅੰਕਾਂ ਨਾਲ ਪੁਜ਼ੀਸ਼ਨਾਂ ਹਾਸਲ ਕੀਤੀਆਂ। ਆਰਟਸ ’ਚੋਂ ਗੁਰਸਿਮਰਨ ਕੌਰ ਨੇ 94.4, ਹਰਪ੍ਰੀਤ ਕੌਰ ਨੇ 93.8 ਤੇ ਸੋਨੀਆ ਨੇ 92 ਫ਼ੀਸਦ ਅੰਕ ਪ੍ਰਾਪਤ ਕੀਤੇ। 10 ਵਿਦਿਆਰਥੀਆਂ ਨੇ 90 ਫ਼ੀਸਦ ਤੋਂ ਵੱਧ ਅੰਕ ਹਾਸਲ ਕੀਤੇ ਅਤੇ ਗੁਰਸਿਮਰਨ ਕੌਰ, ਅਨਮੋਲਪ੍ਰੀਤ ਕੌਰ ਤੇ ਸੋਨੀਆ ਨੇ ਪੰਜਾਬੀ ਵਿਸ਼ੇ ’ਚ 100 ਅੰਕ ਪ੍ਰਾਪਤ ਕੀਤੇ। -ਪੱਤਰ ਪ੍ਰੇਰਕਹਰਸ਼ਦੀਪ ਕੌਰ ਰਾਲੁਲ ਸੇਠੀ ਮਨਕਰਨ ਸਿੰਘ
Advertisement
Advertisement