ਪੱਤਰ ਪ੍ਰੇਰਕ
ਮਾਛੀਵਾੜਾ, 28 ਮਈ
ਸਥਾਨਕ ਥਾਣੇ ਵਿੱਚ ਪੀਰ ਬਾਬਾ ਬੇਦੀ ਸ਼ਾਹ ਦਾ ਸਾਲਾਨਾ ਮੇਲਾ ਤੇ ਭੰਡਾਰਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਵਿਚ ਇਲਾਕੇ ਦੇ ਲੋਕਾਂ ਨੇ ਮਜ਼ਾਰ ’ਤੇ ਸਿਜਦਾ ਕੀਤਾ। ਮੇਲੇ ਦੇ ਦੂਸਰੇ ਦਿਨ ਗਾਇਕ ਪ੍ਰਦੀਪ ਮਾਨ ਤੇ ਮਨਜੀਤ ਭੱਟੀ ਦੇ ਗੀਤਾਂ ਤੋਂ ਬਾਅਦ ਉਚੇਚੇ ਤੌਰ ’ਤੇ ਪੁੱਜੇ ਪ੍ਰਸਿੱਧ ਗਾਇਕ ਕਾਂਸ਼ੀ ਨਾਥ ਨੇ ‘ਨਾਲ ਨਾਲ ਮੇਰੇ ਰਹਿੰਦਾ ਕੋਈ ਮੁੰਦਰਾਂ ਵਾਲਾ’, ‘ਵੇਖ ਸੂਰਤ ਗੁਰੂ ਰਵਿਦਾਸ ਦੀ, ਝਾਲਾਂ ਰਾਣੀ ਝੱਲੀ ਹੋ ਗਈ’, ‘ਕਿੱਥੇ ਗੁਰੂ ਰਵਿਦਾਸ ਜੀ ਦੁਆਰਾ, ਮੀਰਾਂ ਬਾਈ ਪੁੱਛਦੀ ਫਿਰੇ’ ਅਤੇ ‘ਵੱਢ ਦਿਓ ਰੁੱਖ਼ ਫਿਰ ਛਾਂ ਨਹੀਂ ਲੱਭਣੀ, ਸਾਂਭ ਲਓ ਮਾਂ ਫਿਰ ਮਾਂ ਨਹੀਂ ਲੱਭਣੀ’ ਆਦਿ ਗੀਤ ਗਾ ਕੇ ਦੇਰ ਰਾਤ ਜਿੱਥੇ ਦਰਸ਼ਕਾਂ ਦਾ ਮਨ ਮੋਹ ਲਿਆ ਉੱਥੇ ਬੀਬੀਆਂ ਵਲੋਂ ਵੀ ਨੋਟਾਂ ਦੀ ਵਰਖਾ ਕੀਤੀ ਗਈ।
ਮੇਲੇ ਵਿਚ ਪੁੱਜੇ ਕਲਾਕਾਰਾਂ ਨੂੰ ਸਨਮਾਨਿਤ ਕਰਨ ਦੀ ਰਸਮ ਥਾਣਾ ਮੁਖੀ ਇੰਸਪੈਕਟਰ ਹਰਵਿੰਦਰ ਸਿੰਘ, ਕਰਨੈਲ ਸਿੰਘ, ਪਵਨਜੀਤ ਸਿੰਘ, ਹਾਕਮ ਸਿੰਘ, ਅਮਰਜੀਤ ਸਿੰਘ, ਅਸ਼ਵਨੀ (ਸਾਰੇ ਸਹਾਇਕ ਥਾਣੇਦਾਰ), ਮੁੱਖ ਮੁਨਸ਼ੀ ਸੁਖਦੀਪ ਸਿੰਘ, ਸਹਾਇਕ ਮੁਨਸ਼ੀ ਰਾਕੇਸ਼ ਕੁਮਾਰ, ਬਲਪ੍ਰੀਤ ਸਿੰਘ, ਪਰਮਜੀਤ ਸਿੰਘ ਪੰਮੀ, ਪੁਸ਼ਪਿੰਦਰ ਸਿੰਘ, ਮਨਦੀਪ ਸਿੰਘ, ਪ੍ਰਿਤਪਾਲ ਸਿੰਘ, ਹਰਬੰਸ ਸਿੰਘ, ਰਾਜ ਕੌਰ (ਸਾਰੇ ਹੌਲਦਾਰ), ਬਾਬਾ ਗੁਰਦਾਸ, ਡਾਇਰੈਕਟਰ ਗੁਰਮੁਖ ਦੀਪ, ਰਾਜ ਕੁਮਾਰ, ਰਮਨ ਬਾਲੀ, ਜੈ ਪ੍ਰਕਾਸ਼, ਰਵੀ ਘਾਰੂੁ, ਚਰਨਜੀਤ ਸਿੰਘ, ਹਰਦਿਆਲ ਸਿੰਘ ਹੈਪੀ, ਗੱਗੂ ਚੌਧਰੀ, ਮਿਥੁਨ ਕੁਮਾਰ, ਕੁਲਦੀਪ ਸਿੰਘ ਥਿੰਦ, ਮਨਪ੍ਰੀਤ ਸਿੰਘ, ਪੁਸ਼ਪਿੰਦਰ ਸਿੰਘ ਤੇ ਹੋਰ ਮੌਜੂਦ ਸਨ।