DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਾਬਾ ਬੰਦਾ ਸਿੰਘ ਬਹਾਦਰ ਫਾਊਂਡੇਸ਼ਨ ਦਾ ਜਥਾ ਹਜ਼ੂਰ ਸਾਹਿਬ ਨਤਮਸਤਕ

ਪੰਜਾਬ ਦੇ ਹੜ੍ਹ ਪੀੜਤਾਂ ਦੇ ਤੰਦਰੁਸਤੀ ਅਤੇ ਚੜਦੀਕਲਾ ਲਈ ਕੀਤੀ ਅਰਦਾਸ
  • fb
  • twitter
  • whatsapp
  • whatsapp
featured-img featured-img
ਬਾਬਾ ਕੁਲਵੰਤ ਸਿੰਘ ਦਾ ਸਨਮਾਨ ਕਰਦੇ ਹੋਏ ਕ੍ਰਿਸ਼ਨ ਕੁਮਾਰ ਬਾਵਾ ਤੇ ਹੋਰ। -ਫੋਟੋ: ਗੁਰਿੰਦਰ
Advertisement

ਬਾਬਾ ਬੰਦਾ ਸਿੰਘ ਬਹਾਦਰ ਕੌਮਾਂਤਰੀ ਫਾਊਂਡੇਸ਼ਨ ਦਾ ਜਥੇ ਤਖ਼ਤ ਹਜ਼ੂਰ ਅਬਿਚਲ ਨਗਰ ਨਾਂਦੇੜ ਵਿੱੱਚ ਨਤਮਸਤਕ ਹੋੲਆ। ਇਸ ਮੌਕੇ ਉਨ੍ਹਾਂ ਉਥੇ ਪੰਜਾਬ ਦੇ ਹੜ੍ਹ ਪੀੜਤਾਂ ਦੀ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ।

ਫਾਊਂਡੇਸ਼ਨ ਦੇ ਕੌਮਾਂਤਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਹਰਿਆਣਾ ਫਾਉਂਡੇਸ਼ਨ ਦੇ ਪ੍ਰਧਾਨ ਉਮਰਾਓ ਸਿੰਘ ਅਤੇ ਯਾਤਰਾ ਦੇ ਕਨਵੀਨਰ ਤਰਲੋਚਨ ਸਿੰਘ ਬਿਲਾਸਪੁਰ ਦੀ ਅਗਵਾਈ ਵਿੱਚ ਸੰਗਤ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਉਪਰੰਤ ਹੋਣ ਤੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਅਬਿਚਲ ਨਗਰ ਨਾਂਦੇੜ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਨਾਲ ਮੁਲਾਕਾਤ ਕਰਕੇ ਪੰਜਾਬ ਦੀ ਮੌਜੂਦਾ ਤ੍ਰਾਸਦੀ ਦਾ ਜ਼ਿਕਰ ਕੀਤਾ। ਇਸ ਮੌਕੇ ਸਮਾਜ ਸੇਵੀ ਐੱਸਐੱਸ ਖੁਰਾਨਾ ਵੱਲੋਂ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਲਈ ਭੇਜਿਆ ਸ੍ਰੀ ਹਰਿਮੰਦਰ ਸਾਹਿਬ  ਦਾ ਸੁਨਿਹਰੀ ਚਿੱਤਰ ਭੇਟ ਕੀਤਾ। ਪੰਥਕ ਕਵਿੱਤਰੀ ਦੀਪ ਲੁਧਿਆਣਵੀ ਨੇ ਵੀ ਆਪਣੀ ਪੁਸਤਕ ‘ਵਿਰਸੇ ਦੀ ਖੁਸ਼ਬੂ’ ਵੀ ਸਤਿਕਾਰ ਸਹਿਤ ਭੇਟ ਕੀਤੀ। ਇਸ ਮੌਕੇ ਪੁਸਤਕ ‘ਇਲਾਹੀ ਗਿਆਨ ਦਾ ਸਾਗਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ’ ਵੀ ਉਨ੍ਹਾਂ ਨੂੰ ਭੇਟ ਕੀਤੀ ਗਈ।

Advertisement

ਇਸ ਸਮੇਂ ਬਾਵਾ ਨੇ ਦੱਸਿਆ ਕਿ 2 ਸਤੰਬਰ ਨੂੰ ਨਾਨਕ ਝੀਰਾ ਗੁਰਦੁਆਰਾ ਸਾਹਿਬ ਵਿੱਖੇ ਜੱਥਾ ਜਾਵੇਗਾ ਅਤੇ ਮੁੱਖ ਸੇਵਾਦਾਰ ਪੁਨੀਤ ਸਿੰਘ ਨਾਲ ਮੁਲਾਕਾਤ ਕਰੇਗਾ ਜਦਕਿ 3 ਸਤੰਬਰ ਨੂੰ ਸੱਚਖੰਡ ਵਿੱਖੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਗੁਰਦੁਆਰਾ ਬਾਬਾ ਬੰਦਾ ਘਾਟ ਵਿੱਚ ਦੀਵਾਨ ਸੱਜਣਗੇ। ਇਸ ਸਮੇਂ ਹਰਪਾਲ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ, ਇੰਦਰਜੀਤ ਸਿੰਘ ਧਾਲੀਵਾਲ, ਇੰਦਰਜੀਤ ਸਿੰਘ ਢਿੱਲੋਂ ਜੱਥਾ ਸੰਢੋਰਾ, ਲਖਵੀਰ ਸਿੰਘ ਢੰਡੇ,

ਗੁਲਜਿੰਦਰ ਸਿੰਘ ਗਿੱਲ, ਕਮਿੱਕਰ ਸਿੰਘ ਗਿੱਲ, ਮਨੋਹਰ ਸਿੰਘ ਗਿੱਲ, ਡਾ. ਜਗਬੀਰ ਸਿੰਘ, ਮਨਜੀਤ ਸਿੰਘ ਲੁਹਾਰਾ, ਸੁਖਵਿੰਦਰ ਕੌਰ, ਅਵੰਤਿਕਾ ਅਤੇ ਅਮਨਦੀਪ ਬਾਵਾ ਵੀ ਹਾਜ਼ਰ ਸਨ।

Advertisement
×