ਮੈਕਸ ਸਕੂਲ ਵਿੱਚ ਸਿਹਤ ਤੇ ਸਫ਼ਾਈ ਬਾਰੇ ਜਾਗਰੂਕਤਾ ਸੈਸ਼ਨ
ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ ਵਿੱਚ ਵਿਦਿਆਰਥਣਾਂ ਲਈ ਮਹਾਂਵਾਰੀ ਸਫ਼ਾਈ ਸਬੰਧੀ ਜਾਗਰੂਕਤਾ ਸੈਸ਼ਨ ਕਰਵਾਇਆ ਗਿਆ, ਜਿਸ ਦਾ ਮੁੱਖ ਉਦੇਸ਼ ਮਹਾਂਵਾਰੀ ਸਬੰਧੀ ਗਲਤ ਧਾਰਨਾਵਾਂ ਨੂੰ ਤੋੜਨਾ, ਕੁਰੀਤੀਆਂ ਨੂੰ ਦੂਰ ਕਰਨਾ ਅਤੇ ਕਿਸ਼ੋਰਾਵਸਥਾ ਵਿੱਚ ਆਤਮਵਿਸ਼ਵਾਸ ਪੈਦਾ ਕਰਨਾ ਸੀ। ਇਹ ਇੰਟਰਐਕਟਿਵ ਸੈਸ਼ਨ ਰਾਜਵੀਰ...
Advertisement
ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ ਵਿੱਚ ਵਿਦਿਆਰਥਣਾਂ ਲਈ ਮਹਾਂਵਾਰੀ ਸਫ਼ਾਈ ਸਬੰਧੀ ਜਾਗਰੂਕਤਾ ਸੈਸ਼ਨ ਕਰਵਾਇਆ ਗਿਆ, ਜਿਸ ਦਾ ਮੁੱਖ ਉਦੇਸ਼ ਮਹਾਂਵਾਰੀ ਸਬੰਧੀ ਗਲਤ ਧਾਰਨਾਵਾਂ ਨੂੰ ਤੋੜਨਾ, ਕੁਰੀਤੀਆਂ ਨੂੰ ਦੂਰ ਕਰਨਾ ਅਤੇ ਕਿਸ਼ੋਰਾਵਸਥਾ ਵਿੱਚ ਆਤਮਵਿਸ਼ਵਾਸ ਪੈਦਾ ਕਰਨਾ ਸੀ। ਇਹ ਇੰਟਰਐਕਟਿਵ ਸੈਸ਼ਨ ਰਾਜਵੀਰ ਕੌਰ (ਹੈਲਥ ਔਰਾ, ਖੰਨਾ) ਅਤੇ ਸ਼ਿਵਾਨੀ ਵਡੇਰਾ ਵੱਲੋਂ ਸੰਚਾਲਿਤ ਕੀਤਾ ਗਿਆ, ਜਿਨ੍ਹਾਂ ਨੇ ਵਿਦਿਆਰਥਣਾਂ ਨੂੰ ਨਿੱਜੀ ਸਫ਼ਾਈ ਅਤੇ ਮਹਾਂਵਾਰੀ ਦੌਰਾਨ ਸਿਹਤਮੰਦ ਅਭਿਆਸਾਂ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ। ਉਹਨਾਂ ਨੇ ਮਹਾਵਾਰੀ ਪ੍ਰਬੰਧਨ ਲਈ ਸੁਰੱਖਿਅਤ ਤਰੀਕਿਆਂ, ਪੋਸ਼ਣ ,ਖੁਰਾਕ ਅਤੇ ਸਵੈ-ਦੇਖਭਾਲ ਉੱਤੇ ਰੋਸ਼ਨੀ ਪਾਈ ਅਤੇ ਇਸ ਵਿਸ਼ੇ ਨਾਲ ਜੁੜੀਆਂ ਗਲਤਫ਼ਹਿਮੀਆਂ ਨੂੰ ਵੀ ਦੂਰ ਕੀਤਾ।
Advertisement
Advertisement
×