DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਖੁਦਕੁਸ਼ੀਆਂ ਦੇ ਰੁਝਾਨ ਨੂੰ ਠੱਲ੍ਹਣ ਲਈ ਜਾਗਰੂਕ ਕੀਤਾ

ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ ਸਮਰਾਲਾ ਵਿੱਚ ਸੀ.ਬੀ.ਐਸ.ਈ. ਵੱਲੋਂ ਗਲੋਬਲ ਥੀਮ 2025 ਉੱਤੇ ਨਿਰਧਾਰਿਤ ‘ਖੁਦਕੁਸ਼ੀ ਰੁਝਾਨ ਦੀ ਰੋਕਥਾਮ ਸਬੰਧੀ ਨਵੀਂ ਸੋਚ ਤੇ ਵਿਚਾਰ ਵਟਾਂਦਰਾ’ ਵਿਸ਼ੇ ਉੱਤੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਝਾਨ ਨੂੰ ਠੱਲ ਪਾਉਣ ਦੇ ਨਾਲ-ਨਾਲ ਹਰੇਕ ਸਥਿਤੀ ਵਿੱਚ ਮਨੁੱਖੀ...
  • fb
  • twitter
  • whatsapp
  • whatsapp
Advertisement

ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ ਸਮਰਾਲਾ ਵਿੱਚ ਸੀ.ਬੀ.ਐਸ.ਈ. ਵੱਲੋਂ ਗਲੋਬਲ ਥੀਮ 2025 ਉੱਤੇ ਨਿਰਧਾਰਿਤ ‘ਖੁਦਕੁਸ਼ੀ ਰੁਝਾਨ ਦੀ ਰੋਕਥਾਮ ਸਬੰਧੀ ਨਵੀਂ ਸੋਚ ਤੇ ਵਿਚਾਰ ਵਟਾਂਦਰਾ’ ਵਿਸ਼ੇ ਉੱਤੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਝਾਨ ਨੂੰ ਠੱਲ ਪਾਉਣ ਦੇ ਨਾਲ-ਨਾਲ ਹਰੇਕ ਸਥਿਤੀ ਵਿੱਚ ਮਨੁੱਖੀ ਜੀਵਨ ਪ੍ਰਤੀ ਸਕਾਰਾਤਮਕ ਸੋਚ ਨੂੰ ਅਪਣਾਉਂਦੇ ਹੋਇਆ ਆਨੰਦਮਈ ਜੀਵਨ ਜਿਊਣ ਲਈ ਸਿੱਖਿਅਤ ਕਰਨਾ ਸੀ। ਇਹਨਾਂ ਗਤੀਵਿਧੀਆਂ ਦੀ ਸ਼ੁਰੂਆਤ ਗਿਆਰਵੀਂ ਜਮਾਤ ਦੇ ਕਾਮਰਸ ਗਰੁੱਪ ਦੇ ਵਿਦਿਆਰਥੀਆਂ ਵੱਲੋਂ ‘ਇਲਾਜ ਹਮੇਸ਼ਾ ਸੰਭਵ ਹੁੰਦਾ ਹੈ ‘ਵਿਸ਼ੇ ਉੱਤੇ ਆਯੋਜਿਤ ਇੱਕ ਵਿਸ਼ੇਸ਼ ਅਸੈਬਲੀ ਨਾਲ ਕੀਤੀ ਗਈ। ਇਸ ਮੌਕੇ ਜਿੱਥੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਸਮਾਜਿਕ ਸੁਰੱਖਿਆ, ਆਪਸੀ ਸਹਿਯੋਗ ਦੀ ਭਾਵਨਾ, ਵਿਅਕਤੀਗਤ ਮਾਣ ਅਤੇ ਗੁਣਵਤਾ ਨੂੰ ਬਣਾਈ ਰੱਖਣ ਦੀ ਸਹੁੰ ਚੁੱਕਦਿਆਂ ਇੱਕ ਤੰਦਰੁਸਤ ਤੇ ਸਕਰਾਤਮਕ ਮਾਨਸਿਕਤਾ ਭਰਪੂਰ ਸਮਾਜ ਸਿਰਜਣ ਦਾ ਵਾਅਦਾ ਕੀਤਾ ਉਥੇ ਹੀ ਸਾਰੇ ਸਹਿਯੋਗੀ ਅਧਿਆਪਕਾਂ ਵੱਲੋਂ ਆਪਸੀ ਏਕਤਾ ਤੇ ਭਾਈਚਾਰੇ ਦੀ ਭਾਵਨਾ ਨੂੰ ਪ੍ਰਗਟ ਕਰਦੇ ਬੈਜ ਲਗਾ ਕੇ ਸਮਾਜ ਨੂੰ ਹਮਦਰਦੀ ਅਤੇ ਸਹਾਇਤਾ ਭਰਪੂਰ ਸੋਚ ਅਪਣਾਉਣ ਦਾ ਸੁਨੇਹਾ ਵੀ ਦਿੱਤਾ ਗਿਆ। ਇਹਨਾਂ ਗਤੀਵਿਧੀਆਂ ਵਿੱਚ ਭਾਗ ਲੈਂਦਿਆਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਹਾਸਰਸ ਯੋਗਾ ਵਿਧੀਆਂ ਰਾਹੀਂ ਆਧੁਨਿਕ ਜੀਵਨ ਵਿੱਚ ਮੌਜੂਦ ਮਾਨਸਿਕ ਤਣਾਅ ਅਤੇ ਨਕਾਰਾਤਮਕ ਰੁਚੀਆਂ ਨੂੰ ਘੱਟ ਕਰਕੇ ਆਨੰਦਮਈ ਅਤੇ ਸੁਖਮਈ ਜੀਵਨ ਜਿਊਣ ਦੀ ਪ੍ਰੇਰਨਾ ਦਿੱਤੀ ਗਈ। ਇਸ ਮੌਕੇ ਸਕੂਲ ਕੌਂਸਲਰ ਚਰਨਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ’ ਵਿਸ਼ਵ ਖੁਦਕੁਸ਼ੀ ਰੋਕਥਾਮ ‘ਵਿਸ਼ੇ ਦੀ ਸਾਰਥਕਤਾ ਬਾਰੇ ਜਾਣਕਾਰੀ ਦਿੰਦਿਆਂ ਸੀ.ਬੀ.ਐਸ.ਈ. ਵੱਲੋਂ 2024- 26 ਲਈ ਨਿਰਧਾਰਿਤ ਗਲੋਬਲ ਥੀਮ ‘ਖੁਦਕੁਸ਼ੀ ਸੰਬੰਧੀ ਨਵੀ ਵਿਚਾਰਧਾਰਾ ‘ਵਿਸ਼ੇ ਉੱਤੇ ਚਾਨਣਾ ਪਾਉਂਦਿਆ ਜੀਵਨ ਪ੍ਰਤੀ ਸਕਾਰਾਤਮਕ ਸੋਚ ਵਾਲਾ ਸਮਾਜ ਸਿਰਜਣ ਲਈ ਪ੍ਰੇਰਿਤ ਕੀਤਾ। ਸਕੂਲ ਪ੍ਰਿੰਸੀਪਲ ਡਾ.ਮੋਨਿਕਾ ਮਲਹੋਤਰਾ ਵਲੋਂ ਸੀ.ਬੀ.ਐਸ.ਈ .ਵੱਲੋਂ ਚਲਾਈ ਇਸ ਜਾਗਰੂਕਤਾ ਮੁਹਿੰਮ ਨੂੰ ਸਾਰਥਕ ਬਣਾਉਣ ਲਈ ਸਮੂਹ ਸਟਾਫ ਅਤੇ ਵਿਦਿਆਰਥੀਆਂ ਦੁਆਰਾ ਕੀਤੀ ਸਰਗਰਮ ਸ਼ਮੂਲੀਅਤ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਵਿੱਚ ਹਮਦਰਦੀ ,ਲਚਕੀਲੇਪਨ ਤੇ ਭਾਵਨਾਤਮਕ ਤੰਦਰੁਸਤੀ ਵਰਗੇ ਗੁਣ ਪੈਦਾ ਕਰਨ ਲਈ ਸਕੂਲ ਦੀ ਨਿਰੰਤਰ ਵਚਨਬੱਧਤਾ ਨੂੰ ਪ੍ਰਗਟ ਕੀਤਾ ਗਿਆ।

Advertisement
Advertisement
×