ਹੱਡੀਆਂ ਦੀ ਸੰਭਾਲ ਬਾਰੇ ਜਾਗਰੂਕਤਾ ਕੈਂਪ
ਲੀਫੋਰਡ ਹੈਲਥਕੇਅਰ ਲਿਮਟਿਡ ਨੇ ਆਪਣੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਤਹਿਤ ਲੁਧਿਆਣਾ ਵਿੱਚ ਔਰਤਾਂ ਲਈ ਇੱਕ ਔਸਟੀਓਪੋਰੋਸਿਸ ਅਤੇ ਹੱਡੀਆਂ ਦੀ ਸਿਹਤ ਬਾਰੇ ਜਾਗਰੂਕਤਾ ਕੈਂਪ ਲਾਇਆ। ਵੇਦਾਂਤ ਗੁਰੂਕੁਲ ਅਤੇ ਵਿਸ਼ਵਗੁਰੂ ਭਾਰਤ ਮਿਸ਼ਨ ਦੇ ਸਹਿਯੋਗ ਨਾਲ ਲਾਏ ਇਸ ਕੈਂਪ ਵਿੱਚ 45-65 ਸਾਲ ਦੀ ਉਮਰ...
ਲੀਫੋਰਡ ਹੈਲਥਕੇਅਰ ਲਿਮਟਿਡ ਨੇ ਆਪਣੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਤਹਿਤ ਲੁਧਿਆਣਾ ਵਿੱਚ ਔਰਤਾਂ ਲਈ ਇੱਕ ਔਸਟੀਓਪੋਰੋਸਿਸ ਅਤੇ ਹੱਡੀਆਂ ਦੀ ਸਿਹਤ ਬਾਰੇ ਜਾਗਰੂਕਤਾ ਕੈਂਪ ਲਾਇਆ। ਵੇਦਾਂਤ ਗੁਰੂਕੁਲ ਅਤੇ ਵਿਸ਼ਵਗੁਰੂ ਭਾਰਤ ਮਿਸ਼ਨ ਦੇ ਸਹਿਯੋਗ ਨਾਲ ਲਾਏ ਇਸ ਕੈਂਪ ਵਿੱਚ 45-65 ਸਾਲ ਦੀ ਉਮਰ ਦੀਆਂ ਔਰਤਾਂ ਨੂੰ ਔਸਟੀਓਪੋਰੋਸਿਸ ਦੇ ਪ੍ਰਬੰਧਨ ਅਤੇ ਹੱਡੀਆਂ ਅਤੇ ਜੋੜਾਂ ਦੀ ਸਮੁੱਚੀ ਸਿਹਤ ਬਾਰੇ ਜਾਗਰੂਕ ਕੀਤਾ ਗਿਆ। ਇਸ ਸਮਾਗਮ ਵਿੱਚ ਮਾਹਰ ਡਾਕਟਰਾਂ ਨੇ ਦੱਸਿਆ ਕਿ ਮੀਨੋਪੌਜ਼ ਤੋਂ ਬਾਅਦ ਮਹਿਲਾਵਾਂ ਵਿੱਚ ਔਸਟੀਓਪੋਰੋਸਿਸ , ਜੋਆਇੰਟ ਸਟੀਫਨੈੱਸ ਅਤੇ ਬੋਨ ਡੈਂਸੀਟੀ ਘਟਣ ਦਾ ਖ਼ਤਰਾ ਵੱਧ ਜਾਂਦਾ ਹੈ, ਜਿਸ ਕਾਰਨ ਅਕਸਰ ਅਸਿਹ ਦਰਦ ਅਤੇ ਮੂਵਮੈਂਟ ਵਿਚ ਤਕਲੀਫ ਮਹਿਸੂਸ ਹੁੰਦੀ ਹੈ। ਇਸ ਦਾ ਸਮੇਂ ਸਿਰ ਇਲਾਜ ਕਰਵਾਉਣ ਨਾਲ ਵਿਸ਼ਵਾਸ ਵਧਦਾ ਹੈ ਅਤੇ ਸੁਤੰਤਰ ਮੂਵਮੈਂਟ ਬਣਾਈ ਰੱਖਣ ਵਿਚ ਮਦਦ ਮਿਲਦੀ ਹੈ। ਇਸ ਕੈਂਪ ਵਿੱਚ 150 ਤੋਂ ਵੱਧ ਔਰਤਾਂ ਸ਼ਾਮਲ ਹੋਈਆਂ ਅਤੇ ਉਨ੍ਹਾਂ ਨੇ ਡੀ ਐੱਮ ਸੀ ਐੱਚ ਦੇ ਮਾਹਿਰ ਡਾ. ਐਸ. ਹਰਪਾਲ ਸਿੰਘ ਅਤੇ ਡਾ. ਗੀਤਾਂਜਲੀ ਕੌਰ ਦੀ ਅਗਵਾਈ ਹੇਠ ਆਯੋਜਿਤ ਇੰਟਰਐਕਟਿਵ ਸਿਹਤ ਸੈਸ਼ਨਾਂ ਵਿੱਚ ਹਿੱਸਾ ਲਿਆ ।
ਲੀਫੋਰਡ ਹੈਲਥਕੇਅਰ ਪ੍ਰੋਡਕਟ ਡਿਵੈਲਪਮੈਂਟ ਹੈੱਡ ਘਣਸ਼ਿਆਮ ਤੋਮਰ ਨੇ ਇਸ ਗੱਲ ’ਤੇ ਚਾਨਣਾ ਪਾਇਆ ਕਿ ਲੀਫੋਰਡ ਦਾ ਆਰਥੋਪੀਡਿਕ ਅਤੇ ਮੋਬਿਲਿਟੀ ਏਡਸ ਪੋਰਟਫੋਲੀਓ ਸੰਪੂਰਨ ਸਿਹਤ ਪ੍ਰਤੀ ਕੰਪਨੀ ਦੀ ਵਧਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

