ਪੀਏਯੂ ਦੇ ਵਿਗਿਆਨੀ ਨੂੰ ਐਵਾਰਡ
ਪੀ.ਏ.ਯੂ. ਦੇ ਖੇਤ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਸ਼ਿਵਾ ਭੰਬੋਟਾ ਨੂੰ ਏਐੱਸਏਬੀਈ 2025 ਦਾ ਵੱਕਾਰੀ ਬਲਿਊ ਰਿਬਨ ਐਵਾਰਡ ਹਾਸਲ ਹੋਇਆ ਹੈ। ਡਾ. ਭਮੋਟਾ ਮੌਜੂਦਾ ਸਮੇਂ ਆਪਣੀ ਪੋਸਟ ਡਾਕਟਰਲ ਖੋਜ ਫਲੋਰੀਡਾ ਯੂਨੀਵਰਸਿਟੀ ਦੇ ਖੇਤੀਬਾੜੀ ਅਤੇ ਬਾਇਓਲੋਜੀਕਲ ਇੰਜਨੀਅਰਿੰਗ...
Advertisement
ਪੀ.ਏ.ਯੂ. ਦੇ ਖੇਤ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਸ਼ਿਵਾ ਭੰਬੋਟਾ ਨੂੰ ਏਐੱਸਏਬੀਈ 2025 ਦਾ ਵੱਕਾਰੀ ਬਲਿਊ ਰਿਬਨ ਐਵਾਰਡ ਹਾਸਲ ਹੋਇਆ ਹੈ। ਡਾ. ਭਮੋਟਾ ਮੌਜੂਦਾ ਸਮੇਂ ਆਪਣੀ ਪੋਸਟ ਡਾਕਟਰਲ ਖੋਜ ਫਲੋਰੀਡਾ ਯੂਨੀਵਰਸਿਟੀ ਦੇ ਖੇਤੀਬਾੜੀ ਅਤੇ ਬਾਇਓਲੋਜੀਕਲ ਇੰਜਨੀਅਰਿੰਗ ਵਿਭਾਗ ਵਿੱਚ ਕਰ ਰਹੇ ਹਨ। ਉਹਨਾਂ ਨੂੰ ਇਹ ਐਵਾਰਡ ਫਲੋਰੀਡਾ ਯੂਨੀਵਰਸਿਟੀ ਦੇ ਉਪਰੋਕਤ ਵਿਭਾਗ ਦੇ ਮਾਹਿਰਾਂ ਡਾ. ਵਿਵੇਕ ਸ਼ਰਮਾ, ਕੇਵਨ ਐਥਰਨ, ਕਾਰਸਨ ਜੋਨਜ਼, ਮਿਸ਼ੇਲ ਡਿਊਕਸ, ਕੈਲੀ ਇਯੂ ਅਤੇ ਜੋਇਲ ਲਵ ਨਾਲ ਸਾਂਝੇ ਰੂਪ ਵਿਚ ਹਾਸਲ ਹੋਇਆ ਹੈ। ਟੀਮ ਨੇ ਇਸ ਐਵਾਰਡ ਨੂੰ ਬੀਤੇ ਦਿਨੀਂ ਟਰਾਂਟੋ, ਕੈਨੇਡਾ ਵਿਖੇ ਹੋਏ ਸਲਾਨਾ ਸਮਾਰੋਹ ਦੌਰਾਨ ਹਾਸਲ ਕੀਤਾ। ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ ਅਤੇ ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਨੇ ਵਧਾਈ ਦਿੱਤੀ।
Advertisement
Advertisement