ਕੋਚਰ ਦੀ ਯਾਦ ਵਿੱਚ ਪੁਰਸਕਾਰ ਵੰਡ ਸਮਰੋਹ ਤੇ ਕਵੀ ਦਰਬਾਰ
ਪੰਜਾਬੀ ਲੇਖਕ ਕਲਾਕਾਰ ਸੁਸਾਇਟੀ ਲੁਧਿਆਣਾ ਵੱਲੋਂ ਪੰਜਾਬੀ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਇੰਜਨੀਅਰ ਜੇਬੀ ਸਿੰਘ ਕੋਚਰ ਯਾਦਗਾਰੀ ਦੂਸਰਾ ਸਾਲਾਨਾ ਪੁਰਸਕਾਰ ਵੰਡ ਸਮਾਰੋਹ ਕਰਵਾਇਆ ਗਿਆ। ਜਿਸ ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਵੰਤ ਕੌਰ ਪੰਜਾਬੀ, ਉੱਘੇ ਸਾਹਿਤਕਾਰ ਭਗਤ ਰਾਮ ਰੰਗਾੜਾ ਨੂੰ ਇੰਜਨੀਅਰ ਜੇਬੀ ਸਿੰਘ ਕੋਚਰ ਵਿਸ਼ੇਸ਼ ਯਾਦਗਾਰੀ ਪੁਰਸਕਾਰ ਦਿੱਤਾ ਗਿਆ।
ਇਨ੍ਹਾਂ ਤੋਂ ਇਲਾਵਾ ਕੋਚਰ ਯਾਦਗਾਰੀ ਯੁਵਾ ਪੁਰਸਕਾਰ ਸ਼ਾਇਰ ਰਮਨ ਸੰਧੂ ਨੂੰ ਦਿੱਤਾ ਗਿਆ, ਜਦਕਿ ਪ੍ਰਸਿੱਧ ਗ਼ਜ਼ਲਗੋ ਸਿਰੀ ਰਾਮ ਅਰਸ਼ ਦਾ ਪੁਰਸਕਾਰ ਉਨ੍ਹਾਂ ਦੀ ਨੂੰਹ ਰੀਟਾ ਦੇਵੀ ਤੇ ਪੋਤਰੇ ਨਕੁਲ ਨੇ ਪ੍ਰਾਪਤ ਕੀਤਾ। ਪੁਰਸਕਾਰਾਂ ਵਿੱਚ ਨਦਕ, ਦੋਸ਼ਾਲਾ ਜਾਂ ਫੁਲਕਾਰੀਆਂ, ਯਾਦਗਾਰੀ ਚਿੰਨ੍ਹ ਤੇ ਸਨਮਾਨ ਪੱਤਰ ਸ਼ਾਮਲ ਹਨ। ਸਮਾਰੋਹ ਦੇ ਪ੍ਰਧਾਨਗੀ ਮੰਡਲ ਵਿਚ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਜ਼ਫ਼ਰ, ਪੰਜਾਬੀ ਸਾਹਿਤ ਅਕਾਦਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਡਾ. ਲਖਵਿੰਦਰ ਜੋਹਲ, ਪ੍ਰੋਫੈਸਰ ਰਵਿੰਦਰ ਭੱਠਲ, ਮਨਜੀਤ ਇੰਦਰਾ, ਦਰਸ਼ਨ ਬੁੱਟਰ, ਡਾ. ਜੋਗਿੰਦਰ ਸਿੰਘ ਨਿਰਾਲਾ ਤੇ ਡਾ. ਬਲਬੀਰ ਸਿੰਘ ਸੈਣੀ ਬਿਰਾਜਮਾਨ ਸਨ।
ਪੁਰਸਕਾਰ ਪ੍ਰਾਪਤ ਸ਼ਖ਼ਸੀਅਤਾਂ ਬਾਰੇ ਸਨਮਾਨ ਪੱਤਰ ਕੇ ਸਾਧੂ ਸਿੰਘ, ਡਾ. ਅਰਵਿੰਦਰ ਕੌਰ ਕਾਕੜਾ, ਅੰਜੂ ਅਮਨਦੀਪ ਗਰੋਵਰ ਤੇ ਤਰਲੋਚਨ ਲੋਚੀ ਨੇ ਪੜ੍ਹੇ ਗਏ। ਪ੍ਰਸਿੱਧ ਸਾਹਿਤਕਾਰਾਂ ਡਾ. ਫ਼ਕੀਰ ਚੰਦ ਸ਼ੁਕਲਾ ਅਤੇ ਅਮਰੀਕ ਸਿੰਘ ਤਲਵੰਡੀ ਨੇ ਕੋਚਰ ਨਾਲ ਬਿਤਾਏ ਯਾਦਗਾਰੀ ਪਲ ਸਾਂਝੇ ਕੀਤੇ।
ਵਿਸ਼ੇਸ਼ ਮਹਿਮਾਨਾਂ ਵਿਚ ਸਰਦਾਰ ਪੰਛੀ, ਪ੍ਰਭ ਕਿਰਨ ਸਿੰਘ, ਡਾ. ਸੰਦੀਪ ਸ਼ਰਮਾ, ਅਰਪਿੰਦਰ ਸੰਧੂ, ਡਾ ਹਰੀ ਸਿੰਘ ਜਾਚਕ, ਹਰਕੇਸ਼ ਮਿੱਤਲ, ਪਾਲ ਗੁਰਦਾਸਪੁਰੀ, ਰਵਿੰਦਰ ਰਵੀ, ਸਾਗਰ ਸਿਆਲਕੋਟੀ, ਤਰਸੇਮ ਨੂਰ, ਸੁਨੀਲ ਸ਼ਰਮਾ, ਰਾਜ਼ ਗੁਰਦਾਸਪੁਰੀ, ਬਿਸ਼ਨ ਦਾਸ, ਜਨਮੇਜਾ ਸਿੰਘ ਜੌਹਲ, ਜਗਜੀਤ ਕਾਫਿਰ, ਡਾ ਸਾਧੂ ਰਾਮ ਲੰਗਿਆਣਾ, ਡਾ ਜਗਤਾਰ ਧੀਮਾਨ, ਡਾ ਰਮਨਦੀਪ ਸਿੰਘ ਦੀਪ, ਸੁਖਦਰਸ਼ਨ ਗਰਗ, ਅਮਰਜੀਤ ਸਿੰਘ ਜੀਤ, ਡਾ ਗੁਰਚਰਨ ਗਾਂਧੀ, ਮੋਹੀ ਅਮਰਜੀਤ, ਰਾਮ ਲਾਲ ਭਗਤ, ਮਨਦੀਪ ਕੌਰ ਭਦੌੜ, ਪ੍ਰਿੰਸੀਪਲ ਇੰਦਰਜੀਤ ਪਾਲ ਕੌਰ, ਪ੍ਰੋਫੈਸਰ ਸ਼ਰਨਜੀਤ ਕੌਰ, ਸੁਖਦੇਵ ਸਿੰਘ ਗੰਢਵਾਂ, ਗੁਰਚਰਨ ਧੰਜੂ, ਅਜਮੇਰ ਸਿੰਘ ਦੀਵਾਨਾ, ਅਸ਼ੋਕ ਭੰਡਾਰੀ, ਸੋਮ ਨਾਥ, ਗੁਰਦਾਸ ਸਿੰਘ ਦਾਸ ,ਜਸਬੀਰ ਸਿੰਘ ਸੋਹਲ, ਪ੍ਰਮਜੀਤ ਕੌਰ ਮਹਿਕ, ਕੁਲਵਿੰਦਰ ਕਿਰਨ, ਜਸਵਿੰਦਰ ਕੌਰ ਜੱਸੀ, ਗੁਰਮੀਤ ਕੌਰ, ਪ੍ਰਵਿੰਦਰ ਕੌਰ ਲੋਟੇ, ਜਗਦੀਸ਼ ਰਾਣਾ, ਸੁਰਜੀਤ ਸਿੰਘ ਜੀਤ, ਇੰਦਰਜੀਤ ਸਿੰਘ ਥਿੰਦ ਸਮੇਤ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਤੋਂ ਆਏ ਪਤਵੰਤੇ ਸੱਜਣ ਸ਼ਾਮਲ ਸਨ । ਇਸ ਮੌਕੇ ਕਰਵਾਏ ਗਏ ਕਵੀ ਦਰਬਾਰ ਵਿਚ ਸਹਿਜਪ੍ਰੀਤ ਮਾਂਗਟ, ਦੀਪਕ ਸ਼ਰਮਾ ਚਨਾਰਥਲ, ਜਸਪ੍ਰੀਤ ਅਮਲਤਾਸ, ਸੁਰਿੰਦਰ ਜੈਪਾਲ, ਪ੍ਰਭਜੋਤ ਸੋਹੀ, ਜੋਗਿੰਦਰ ਨੂਰ ਮੀਤ, ਕੋਮਲ ਦੀਪ, ਹਰਲੀਨ ਸੋਨਾ, ਕਰਮਜੀਤ ਸਿੰਘ ਗਰੇਵਾਲ, ਮੀਤ ਅਨਮੋਲ, ਦੀਪ ਜਗਦੀਪ ਸਿੰਘ ਆਦਿ ਸਮੇਤ ਹੋਰ ਕਈ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਸੁਖਵਿੰਦਰ ਅਨਹਦ ਅਤੇ ਪ੍ਰਮਿੰਦਰ ਅਲਬੇਲਾ ਨੇ ਨੇ ਮੰਚ ਸੰਚਾਲਨ ਬਾਖੂਬੀ ਕੀਤਾ।