ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਅਥਲੈਟਿਕਸ: ਆਕਸਫੋਰਡ ਸਕੂਲ ਦੇ ਬੱਚਿਆਂ ਨੇ ਮੱਲਾਂ ਮਾਰੀਆਂ

ਪੱਤਰ ਪ੍ਰੇਰਕ ਪਾਇਲ, 4 ਨਵੰਬਰ ਇਲਾਕੇ ਦੇ ਆਕਸਫੋਰਡ ਸਕੂਲ ਦੇ ਵਿਦਿਆਰਥੀ ਹਰ ਖੇਤਰ ਵਿੱਚ ਨਿੱਤ ਨਵੀਆਂ ਪੁਲਾਂਘਾਂ ਪੁੱਟ ਰਹੇ ਹਨ। ਬੀਤੇ ਦਿਨੀਂ ਖੰਨਾ ਅਥਲੈਟਿਕਸ ਕਲੱਬ ਵੱਲੋਂ ਏਐੱਸ ਗਰਲਜ਼ ਕਾਲਜ ਦੇ ਮੈਦਾਨ ਵਿੱਚ ਸ਼ਾਨਦਾਰ ਅਥਲੈਟਿਕ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਪੰਜਾਬ...
ਆਕਸਫੋਰਡ ਸਕੂਲ ਦੇ ਜੇਤੂ ਖਿਡਾਰੀ ਕੋਚ ਤੇ ਸਮੂਹ ਸਟਾਫ ਨਾਲ। ਫੋਟੋ: ਜੱਗੀ
Advertisement

ਪੱਤਰ ਪ੍ਰੇਰਕ

ਪਾਇਲ, 4 ਨਵੰਬਰ

Advertisement

ਇਲਾਕੇ ਦੇ ਆਕਸਫੋਰਡ ਸਕੂਲ ਦੇ ਵਿਦਿਆਰਥੀ ਹਰ ਖੇਤਰ ਵਿੱਚ ਨਿੱਤ ਨਵੀਆਂ ਪੁਲਾਂਘਾਂ ਪੁੱਟ ਰਹੇ ਹਨ। ਬੀਤੇ ਦਿਨੀਂ ਖੰਨਾ ਅਥਲੈਟਿਕਸ ਕਲੱਬ ਵੱਲੋਂ ਏਐੱਸ ਗਰਲਜ਼ ਕਾਲਜ ਦੇ ਮੈਦਾਨ ਵਿੱਚ ਸ਼ਾਨਦਾਰ ਅਥਲੈਟਿਕ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਪੰਜਾਬ ਭਰ ਦੇ ਲੱਗਭਗ 400 ਖਿਡਾਰੀਆਂ ਨੇ ਹਿੱਸਾ ਲਿਆ। ਸਕੂਲ ਦੀ ਹੋਣਹਾਰ ਖਿਡਾਰਨ ਹੁਸਨਦੀਪ ਕੌਰ ਨੇ ਅੰਡਰ 13 ਤੋਂ 16 ਸਾਲ ਦੀ ਉਮਰ ’ਚ 400 ਮੀਟਰ ਦੌੜ ਵਿੱਚ ਸੋਨ ਤਗਮਾ ਜਿੱਤਿਆ। ਅੰਡਰ 16 ਤੋਂ 20 ਸਾਲ ਦੇ 800 ਮੀਟਰ ਮੁਕਾਬਲਿਆਂ ਵਿੱਚ ਹੁਸਨਪ੍ਰੀਤ ਕੌਰ ਨੇ ਸੋਨ ਤਗਮਾ ਜਿੱਤਿਆ। ਅੰਡਰ 6 ਤੋਂ 8 ਸਾਲ ਦੇ ਛੋਟੇ ਬੱਚਿਆਂ ਦੀ 60 ਮੀਟਰ ਦੌੜ ਵਿੱਚ ਸਕੂਲ ਦੇ ਉੱਭਰਦੇ ਖਿਡਾਰੀ ਪ੍ਰਭਰੂਪ ਸਿੰਘ ਨੇ ਵੀ ਗੋਲਡ ਮੈਡਲ ਆਪਣੇ ਨਾਂ ਕੀਤਾ। ਟੂਰਨਾਮੈਂਟ ਵਿੱਚ ਹਰਸਿਮਰਨ ਕੌਰ, ਕੋਮਲਪ੍ਰੀਤ ਕੌਰ, ਏਂਜਲ, ਗੁਰਲੀਨ ਕੌਰ ਢਿੱਲੋਂ, ਪ੍ਰਿਆਸੀ ਢੱਲ ਤੇ ਅਨੀਕੇਤ ਕੁਮਾਰ ਨੇ ਵੀ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਵਿੱਚ ਸਾਰੇ ਜੇਤੂ ਖਿਡਾਰੀਆਂ ਨੂੰ ਸਰਟੀਫਿਕੇਟ, ਮੈਡਲ, ਟਰੈਕ ਸੂਟ ਤੇ ਜਰਸੀ ਦੇ ਕੇ ਸਨਮਾਨਤਿ ਕੀਤਾ ਗਿਆ। ਸਕੂਲ ਦੇ ਡਾਇਰੈਕਟਰ ਕਿਰਨਪ੍ਰੀਤ ਸਿੰਘ ਧਾਲੀਵਾਲ, ਪ੍ਰਿੰਸੀਪਲ ਵਜਿੇ ਕਪੂਰ ਅਤੇ ਸਮੂਹ ਸਟਾਫ ਨੇ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ।

Advertisement