ਗੁਰਿੰਦਰ ਸਿੰਘਲੁਧਿਆਣਾ, 25 ਦਸੰਬਰਪੁਲੀਸ ਨੇ ਲੜਾਈ, ਝਗੜਿਆਂ ਅਤੇ ਕੁੱਟਮਾਰ ਦੇ ਦੋਸ਼ ਹੇਠ ਛੇ ਔਰਤਾਂ ਸਮੇਤ 42 ਵਿਅਕਤੀਆਂ ਖ਼ਿਲਾਫ਼ ਪੰਜ ਕੇਸ ਦਰਜ ਕੀਤੇ ਹਨ। ਥਾਣਾ ਡਿਵੀਜ਼ਨ ਨੰਬਰ 2 ਦੀ ਪੁਲੀਸ ਨੂੰ ਗੁਰਮੇਲ ਪਾਰਕ ਟਿੱਬਾ ਰੋਡ ਵਾਸੀ ਸਹਾਨਾਬਾਜ਼ ਨੇ ਦੱਸਿਆ ਕਿ ਉਹ ਆਪਣੇ ਗੁਆਂਢੀ ਮਦਨ ਮੋਹਨ ਦਾ ਪਤਾ ਲੈਣ ਲਈ ਸਿਵਲ ਹਸਪਤਾਲ ਗਿਆ ਸੀ ਤਾਂ ਉੱਥੇ ਮੌਜੂਦ ਨੀਰਜ ਦੂਬੇ, ਮਦਨ ਲਾਲ ਅਤੇ ਚਾਰ ਅਣਪਛਾਤੇ ਵਿਅਕਤੀਆਂ ਨੇ ਇੱਕਦਮ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਕੁੱਟਮਾਰ ਕੀਤੀ ਤੇ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ।ਥਾਣਾ ਸ਼ਿਮਲਾਪੁਰੀ ਦੀ ਪੁਲੀਸ ਨੂੰ ਨਿਊ ਜਨਤਾ ਨਗਰ ਵਾਸੀ ਦਲਾਵਰ ਸਿੰਘ ਨੇ ਦੱਸਿਆ ਕਿ ਰਿਸ਼ੂ, ਉਸਦੀ ਪਤਨੀ ਪੂਜਾ, ਬੇਟਾ ਅੰਸ਼, ਸ਼ੇਖਰ ਬਿਜਲੀ ਵਾਲਾ, ਮੌਂਟੀ ਨੀਟਾ ਕਰਿਆਨਾ ਸਟੋਰ ਅਤੇ ਪ੍ਰਿੰਸ ਨੇ ਉਸਦੀ ਦੁਕਾਨ ਮੈਡੀਸਨ ਕਲੀਨਿਕ ਡਾਬਾ ਰੋਡ ਦੇ ਅੰਦਰ ਦਾਖਲ ਹੋ ਕੇ ਉਸਦੀ ਮਾਰਕੁੱਟ ਕੀਤੀ ਅਤੇ ਦਾੜੀ ਕੇਸਾਂ ਦੀ ਬੇਅਦਬੀ ਕਰਕੇ ਫ਼ਰਾਰ ਹੋ ਗਏ।ਇਸੇ ਤਰ੍ਹਾਂ ਥਾਣਾ ਸ਼ਿਮਲਾਪੁਰੀ ਦੀ ਪੁਲੀਸ ਨੂੰ ਨਿਊ ਜਨਤਾ ਨਗਰ ਵਾਸੀ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਸਦੀ ਦੂਸਰੀ ਸ਼ਾਦੀ ਜਗਜੀਤ ਸਿੰਘ ਨਾਲ ਹੋਈ ਹੈ। ਵਿਆਹ ਤੋਂ ਕੁੱਝ ਸਮਾਂ ਬਾਅਦ ਹੀ ਉਸਦਾ ਪਤੀ, ਸਹੁਰਾ ਹਰਿੰਦਰ ਸਿੰਘ ਅਤੇ ਅਮਰਜੀਤ ਕੌਰ ਨੇ ਉਸਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਦੋਸ਼ ਲਾਇਆ ਕਿ ਪਤੀ ਜਗਜੀਤ ਸਿੰਘ ਨੇ ਸ਼ਰਾਬ ਪੀ ਕੇ ਉਸ ਨਾਲ ਕੁੱਟਮਾਰ ਕੀਤੀ। ਪੁਲੀਸ ਵੱਲੋਂ ਜਗਜੀਤ ਸਿੰਘ, ਉਸਦੇ ਪਿਤਾ ਹਰਿੰਦਰ ਸਿੰਘ ਅਤੇ ਮਾਤਾ ਅਮਰਜੀਤ ਕੌਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।ਥਾਣਾ ਮਾਡਲ ਟਾਊਨ ਦੀ ਪੁਲੀਸ ਨੂੰ ਮੁਹੱਲਾ ਡਾ. ਅੰਬੇਡਕਰ ਨਗਰ ਵਾਸੀ ਸੋਨੀਆ ਪੁਹਾਲ ਪੁੱਤਰੀ ਸੰਜੂ ਨੇ ਦੱਸਿਆ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਨਵੇਂ ਬਣੇ ਕੌਂਸਲਰ ਦਾ ਸਵਾਗਤ ਕਰ ਰਹੀ ਸੀ ਤਾਂ ਅਭਿਸ਼ੇਕ ਨੇ ਉਸਨੂੰ ਕੁਮੈਂਟ ਕੀਤਾ। ਉਸਦੇ ਪੁੱਛਣ ’ਤੇ ਜਲਵੀਰ ਸਿੰਘ, ਅਭਿਸ਼ੇਕ, ਦੇਬੂ, ਕਾਰਤਿਕ, ਆਂਚਲ, ਇਸ਼ੀਤਾ, ਸੀਮਾ ਅਤੇ ਯਸ਼ੋਧਾ ਨੇ ਉਸਨੂੰ ਫੜ ਕੇ ਬਦਸਲੂਕੀ ਕਰਦਿਆਂ ਉਸਦੀ ਅਤੇ ਬਾਕੀ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕੀਤੀ। ਉਸਦੇ ਪਿਤਾ ਦੀ ਕਾਰ ਸੈਂਟਰੋ ਅਤੇ ਤਾਏ ਦੀ ਕਾਰ ਦੀ ਭੰਨ ਤੋੜ੍ਹ ਕੀਤੀ ਤੇ ਘਰ ਉਪਰ ਇੱਟਾਂ ਰੋੜੇ ਮਾਰੇ ਤੇ ਘਰ ਅੰਦਰ ਵੜ ਕੇ ਉਸਨੂੰ ਘਸੀਟ ਕੇ ਬਾਹਰ ਲਿਆਉਣ ਦੀ ਕੋਸ਼ਿਸ਼ ਕੀਤੀ। ਪੁਲੀਸ ਵੱਲੋਂ ਜਲਵੀਰ ਸਿੰਘ ਉਰਫ਼ ਫੰਨਾ, ਅਭਿਸ਼ੇਕ, ਦੇਬੂ, ਕਾਰਤਿਕ, ਆਂਚਲ, ਇਸ਼ੀਤਾ, ਸੀਮਾ, ਯਸ਼ੋਧਾ ਅਤੇ 5 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।ਇਸੇ ਤਰ੍ਹਾਂ ਥਾਣਾ ਟਿੱਬਾ ਦੀ ਪੁਲੀਸ ਨੂੰ ਪੁਨੀਤ ਨਗਰ ਵਾਸੀ ਸਮੀਰ ਨੇ ਦੱਸਿਆ ਕਿ ਨਿਊ ਪੁਨੀਤ ਨਗਰ ਵਿੱਚਸਮੀਰ ਨੂੰ ਰਣਬੀਰ, ਕਿਰਪਨ, ਤੇਰਾਮੰਨੂ, ਬਾਮਣ, ਅੰਸ਼, ਬਿੱਲਾ ਅਤੇ 8 ਅਣਪਛਾਤੇ ਲੜਕਿਆਂ ਨੇ ਉਸਨੂੰ ਘੇਰਕੇ ਪੁਰਾਣੀ ਰੰਜਿਸ਼ ਕਾਰਨ ਉਸਦੀ ਕੁੱਟਮਾਰ ਕੀਤੀ। ਪੁਲੀਸ ਵੱਲੋਂ ਰਣਬੀਰ ਵਾਸੀ ਸੁਭਾਸ਼ ਨਗਰ, ਕਿਰਪਨ ਵਾਸੀ ਨਾਮਦੇਵ ਕਲੋਨੀ, ਤੇਰਾਮੰਨੂ ਵਾਸੀ ਸੰਧੂ ਕਲੋਨੀ, ਬਾਮਣ ਵਾਸੀ ਮਾਇਆਪੁਰੀ, ਅੰਸ਼ ਵਾਸੀ ਮਾਇਆਪੁਰੀ, ਬਿੱਲਾ ਅਤੇ ਅੱਠੇ ਅਣਪਛਾਤੇ ਲੜਕਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।