ਪਰਾਸ਼ਰ ਤੇ ਏਐੱਸਈਜੈੱਡ-ਡਬਲਿਊਏਓ ਦੇ ਮੈਂਬਰਾਂ ਨੇ ਬੂਟੇ ਲਾਏ
ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਅੱਜ ਕੌਮਾਂਤਰੀ ਸਵੈ-ਸੇਵਕ ਸੰਗਠਨ-ਏਐੱਸਆਈਜੈੱਡ-ਡਬਲਿਊਏਓ ਦੇ ਮੈਂਬਰਾਂ ਨਾਲ ਮਿਲ ਕੇ ਪੌਦੇ ਲਗਾਉਣ ਦੀ ਮੁਹਿੰਮ ਚਲਾਈ। ਇਸ ਮੁਹਿੰਮ ਦੌਰਾਨ ਹਸਪਤਾਲ ਦੇ ਘੇਰੇ ਅੰਦਰ 300 ਤੋਂ ਵੱਧ ਬੂਟੇ ਲਾਏ ਗਏ। ਸੰਗਠਨ ਦੇ...
Advertisement
ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਅੱਜ ਕੌਮਾਂਤਰੀ ਸਵੈ-ਸੇਵਕ ਸੰਗਠਨ-ਏਐੱਸਆਈਜੈੱਡ-ਡਬਲਿਊਏਓ ਦੇ ਮੈਂਬਰਾਂ ਨਾਲ ਮਿਲ ਕੇ ਪੌਦੇ ਲਗਾਉਣ ਦੀ ਮੁਹਿੰਮ ਚਲਾਈ। ਇਸ ਮੁਹਿੰਮ ਦੌਰਾਨ ਹਸਪਤਾਲ ਦੇ ਘੇਰੇ ਅੰਦਰ 300 ਤੋਂ ਵੱਧ ਬੂਟੇ ਲਾਏ ਗਏ। ਸੰਗਠਨ ਦੇ ਮੈਂਬਰਾਂ ਅਤੇ ਖਾਸ ਕਰਕੇ ਵਿਦਿਆਰਥੀਆਂ ਦੀ ਸ਼ਲਾਘਾ ਕਰਦੇ ਹੋਏ ਵਿਧਾਇਕ ਪਰਾਸ਼ਰ ਨੇ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਹਸਪਤਾਲ ਦੇ ਦਾਇਰੇ ਦੇ ਅੰਦਰ ਹਰਿਆਲੀ ਫੈਲਾਉਣਾ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਹਲਕੇ ਵਿੱਚ ਪਹਿਲਾਂ ਹੀ ਕਈ ਪਾਰਕਾਂ/ਗਰੀਨ ਬੈਲਟਾਂ ਦਾ ਮੁੜ ਵਿਕਾਸ ਕੀਤਾ ਗਿਆ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਹੋਰ ਪ੍ਰਾਜੈਕਟ ਸ਼ੁਰੂ ਕੀਤੇ ਜਾਣਗੇ।
Advertisement
Advertisement
×