ਏ ਐਸ ਕਾਲਜ ਦਾ ਮੈਗਜ਼ੀਨ ‘ਸਪਤ ਸਰੋਜ’ ਰੀਲੀਜ਼
ਇਥੋਂ ਦੇ ਏਐੱਸ ਕਾਲਜ ਵਿੱਚ ਸਮਾਗਮ ਦੌਰਾਨ ਪ੍ਰਿੰਸੀਪਲ ਡਾ. ਕੇਕੇ ਸ਼ਰਮਾ ਦੀ ਅਗਵਾਈ ਹੇਠ ਕਾਲਜ ਦਾ ‘ਸਪਤ ਸਰੋਜ’ ਸਾਲਾਨਾ ਮੈਗਜ਼ੀਨ ਰੀਲੀਜ਼ ਕੀਤਾ ਗਿਆ ਜਿਸ ਵਿਚ ਵੱਖ ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਡਾ. ਸ਼ਰਮਾ ਨੇ ਮੈਗਜ਼ੀਨ ਦੇ ਮੁੱਖ ਸੰਪਾਦਕ ਪ੍ਰੋ.ਮਨੂੰ ਵਰਮਾ, ਫੈਕਲਟੀ ਮੈਬਰਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਇਹ ਮੈਗਜ਼ੀਨ ਸੰਸਥਾ ਦੀ ਜੀਵੰਤ ਭਾਵਨਾ ਨੂੰ ਦਰਸਾਉਂਦਾ ਹੈ ਅਤੇ ਵਿਦਿਆਰਥੀਆਂ ਦੀ ਰਚਨਾਤਮਕ ਤੇ ਬੌਧਿਕ ਪ੍ਰਤਿਭਾ ਨੂੰ ਪ੍ਰਦਰਸ਼ਿਤ ਕਰਦਾ ਹੈ। ਸਪਤ ਸਰੋਜ ਮੈਗਜ਼ੀਨ ਵਿਚ ਕਾਲਜ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਬਰਾਂ ਦੁਆਰਾ ਲਿਖੇ ਵਿਚਾਰ, ਉਕਸਾਉਣ ਵਾਲੇ ਲੇਖ, ਕਵਿਤਾਵਾਂ, ਖੋਜ ਅਧਾਰਿਤ ਲੇਖ, ਕਲਾਕ੍ਰਿਤੀਆਂ ਸ਼ਾਮਲ ਹਨ ਜੋ ਇਸ ਨੂੰ ਸਾਖਰਤਾ ਤੇ ਕਲਾਤਮਕ ਪ੍ਰਗਟਾਵੇ ਦਾ ਇਕ ਅਮੀਰ ਮਿਸ਼ਰਣ ਬਣਾਉਂਦੀਆਂ ਹਨ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਜੀਵ ਧਮੀਜਾ, ਨਵੀਨ ਥੰਮਣ, ਰਾਜੇਸ਼ ਡਾਲੀ, ਜਤਿੰਦਰ ਦੇਵਗਨ, ਅਜੈ ਸੂਦ, ਮੋਹਿਤ ਗੋਇਲ, ਰਮਰੀਸ਼ ਵਿਜ, ਸ਼ਾਲੂ ਕਾਲੀਆ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।