ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਕਾਬੂ
ਥਾਣਾ ਮੋਤੀ ਨਗਰ ਦੀ ਪੁਲੀਸ ਨੇ ਸ਼ਿਵ ਯੋਗੀ ਮੰਦਰ ਨੇੜੇ ਆਰਤੀ ਸਟੀਲ ਸ਼ੇਰਪੁਰ ਦੀ ਬੇਅਦਬੀ ਕਰਕੇ ਇੱਕ ਫਿਰਕੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਸ਼ਿਵ ਯੋਗੀ ਮੰਦਰ ਦੇ ਪੁਜਾਰੀ ਸ਼ਿਵ ਨਰਾਇਣ...
Advertisement
ਥਾਣਾ ਮੋਤੀ ਨਗਰ ਦੀ ਪੁਲੀਸ ਨੇ ਸ਼ਿਵ ਯੋਗੀ ਮੰਦਰ ਨੇੜੇ ਆਰਤੀ ਸਟੀਲ ਸ਼ੇਰਪੁਰ ਦੀ ਬੇਅਦਬੀ ਕਰਕੇ ਇੱਕ ਫਿਰਕੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਸ਼ਿਵ ਯੋਗੀ ਮੰਦਰ ਦੇ ਪੁਜਾਰੀ ਸ਼ਿਵ ਨਰਾਇਣ ਤਿਵਾੜੀ ਨੇ ਦੱਸਿਆ ਹੈ ਕਿ ਉਹ ਮੰਦਰ ਵਿਚ ਬੈਠਾ ਸੀ ਤਾਂ ਇਕ ਭਾਰੀ ਸ਼ਰੀਰ ਵਾਲਾ ਵਿਅਕਤੀ ਆਇਆ, ਜਿਸ ਨੇ ਕੋਈ ਨਸ਼ਾ ਕੀਤਾ ਜਾਪਦਾ ਸੀ। ਉਸ ਨੇ ਮੰਦਰ ਵਿੱਚ ਪਈਆਂ ਭਗਵਾਨ ਦੀਆਂ ਛੋਟੀਆਂ ਛੋਟੀਆਂ ਮੂਰਤੀਆਂ ਤੇ ਪੂਜਾ ਦਾ ਸਮਾਨ ਖਿਲਾਰ ਦਿੱਤੇ। ਉਸ ਤੋਂ ਬਾਅਦ ਉਸ ਨੇ ਮੰਦਰ ਸਾਹਮਣੇ ਇਕ ਪਾਨ ਦੇ ਖੋਖੇ ਦਾ ਵੀ ਕਾਫ਼ੀ ਨੁਕਸਾਨ ਕੀਤਾ। ਸ਼ਿਵ ਨਰਾਇਣ ਅਤੇ ਪਾਨ ਦੇ ਖੋਖੇ ਦੇ ਮਾਲਕ ਅਮਰਿੰਦਰ ਕੁਮਾਰ ਝਾਅ ਨੇ ਉਸ ਨੂੰ ਹੋਰ ਰਾਹਗੀਰਾਂ ਦੀ ਮਦਦ ਨਾਲ ਕਾਬੂ ਕਰ ਕੇ ਪੁਲੀਸ ਹਵਾਲੇ ਕੀਤਾ। ਥਾਣੇਦਾਰ ਅਨਿਲ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਮਨਵੀਰ ਸਿੰਘ ਵਾਸੀ ਸ਼ੇਰਪੁਰ ਪੁਲ ਥੱਲੇ ਵਜੋਂ ਹੋਈ ਹੈ।
Advertisement
Advertisement
×