ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਅਰਿਤਰਾ ਮੁਖਰਜੀ ਨੂੰ ਵੱਕਾਰੀ ਡਾ. ਟੀ ਜੇ ਵਰਗੀਜ਼ ਸਨਮਾਨ

ਵੈਟਰਨਰੀ ’ਵਰਸਿਟੀ ਦੇ ਕਾਲਜ ਆਫ ਫਿਸ਼ਰੀਜ਼ ਦਾ ਵਿਦਿਆਰਥੀ ਹੈ ਜੇਤੂ
ਅਰਿਤਰਾ ਮੁਖਰਜੀ
Advertisement
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ ਫ਼ਿਸ਼ਰੀਜ਼ ਦੇ ਵਿਦਿਆਰਥੀ ਅਰਿਤਰਾ ਮੁਖਰਜੀ ਨੇ ਡਾ. ਟੀ ਜੇ ਵਰਗੀਜ਼ ਵੱਕਾਰੀ ਕੌਮੀ ਸਨਮਾਨ ਹਾਸਿਲ ਕੀਤਾ ਹੈ। ਇਹ ਸਨਮਾਨ ਉਨ੍ਹਾਂ ਨੂੰ ਫ਼ਿਸ਼ਰੀਜ਼ ਗ੍ਰੈਜੂਏਟਾਂ ਦੀ ਭਾਰਤੀ ਪ੍ਰੀਖਿਆ ਵਿੱਚ ਕੌਮੀ ਪੱਧਰ ’ਤੇ ਚੌਥਾ ਸਥਾਨ ਹਾਸਿਲ ਕਰਨ ’ਤੇ ਪ੍ਰਾਪਤ ਹੋਇਆ ਹੈ। ਇਹ ਪ੍ਰੀਖਿਆ ਪੇਸ਼ੇਵਰ ਫ਼ਿਸ਼ਰੀਜ਼ ਗ੍ਰੈਜੂਏਟ ਫੋਰਮ ਵੱਲੋਂ ਲਈ ਗਈ ਸੀ। ਉਨ੍ਹਾਂ ਨੂੰ ਇਹ ਸਨਮਾਨ ਦੂਸਰੀ ਇੰਡੀਅਨ ਫ਼ਿਸ਼ਰੀਜ਼ ਆਊਟਲੁਕ-2025 ਸਮਾਰੋਹ ਵਿਖੇ ਮਿਲਿਆ ਜੋ ਕਿ ਕਾਲਜ ਆਫ਼ ਫ਼ਿਸ਼ਰੀਜ਼, ਉੜੀਸਾ, ਯੂਨੀਵਰਸਿਟੀ ਆਫ ਐਗਰੀਕਲਚਰ ਐਂਡ ਟੈਕਨਾਲੋਜੀ, ਭੁਵਨੇਸ਼ਵਰ ਵਿਖੇ ਹੋਇਆ।ਕਾਲਜ ਆਫ਼ ਫ਼ਿਸ਼ਰੀਜ਼ ਦੀ ਡੀਨ ਡਾ. ਮੀਰਾ ਡੀ ਆਂਸਲ ਨੇ ਵਿਦਿਆਰਥੀ ਦੀ ਇਸ ਮਾਣਮੱਤੀ ਪ੍ਰਾਪਤੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਨਮਾਨ ਬਹੁਤ ਮੁਕਾਬਲੇ ਅਤੇ ਸੰਘਰਸ਼ ਤੋਂ ਬਾਅਦ ਪ੍ਰਾਪਤ ਹੁੰਦਾ ਹੈ। ਜਿਸ ਵਿੱਚ ਕਈ ਪੱਧਰ ’ਤੇ ਮੁੁਕਾਬਲੇ ਕਰਵਾਏ ਜਾਂਦੇ ਹਨ ਅਤੇ ਨਿਜੀ ਤੌਰ ’ਤੇ ਵਿਅਕਤੀਗਤ ਇੰਟਰਵਿਊ ਵੀ ਲਈ ਜਾਂਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਵਿਦਿਆਰਥੀਆਂ ਨੂੰ ਉੱਚ ਪੱਧਰੀ ਕੌਮੀ ਸੰਸਥਾਨਾਂ ਵਿਖੇ ਰੁਜ਼ਗਾਰਸ਼ੀਲ ਕਰਨ ਲਈ ਇਸ ਕਾਲਜ ਵਿਖੇ ਉੱਚ ਪੱਧਰ ਦੀ ਤਿਆਰੀ ਕਰਵਾਈ ਜਾਂਦੀ ਹੈ। ਉਪ-ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਵੀ ਇਸ ਵਿਦਿਆਰਥੀ ਦੀ ਪ੍ਰਸ਼ੰਸਾ ਕੀਤੀ।

 

Advertisement

Advertisement