DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਆਈ ਟੀ ਆਈ ’ਚ ਇੰਸਟਰੱਕਟਰਾਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ

ਚਾਹਵਾਨ 31 ਤਰੀਕ ਤੱਕ ਦੇ ਸਕਦੇ ਨੇ ਅਰਜ਼ੀਆਂ

  • fb
  • twitter
  • whatsapp
  • whatsapp
Advertisement
ਸਰਕਾਰੀ ਆਈ ਟੀ ਆਈ ਲੁਧਿਆਣਾ, ਕੇਂਦਰੀ ਤੇ ਮਹਿਲਾ ਜੇਲ੍ਹ ਆਈ ਟੀ ਆਈ ਤਾਜਪੁਰ ਰੋਡ ਵਿੱਟ ਸੈਸ਼ਨ 2025-26 ਤਹਿਤ ਵੱਖ-ਵੱਖ ਟਰੇਡਾਂ ਵਿੱਚ ਨਿਰੋਲ ਆਰਜ਼ੀ ਆਸਾਮੀਆਂ ਲਈ ਗੈਸਟ ਫੈਕਲਟੀ ਠੇਕੇ ਦੇ ਆਧਾਰ ’ਤੇ ਇੰਸਟ੍ਰਕਟਰਾਂ ਦੀ ਭਰਤੀ ਕੀਤੀ ਜਾਣੀ ਹੈ। ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਦੀ ਡਿਪਟੀ ਡਾਇਰੈਕਟਰ ਰੁਪਿੰਦਰ ਕੌਰ ਨੇ ਦੱਸਿਆ ਕਿ ਸਰਕਾਰੀ ਆਈ.ਟੀ.ਆਈ. ਲੁਧਿਆਣਾ ਵਿੱਚ ਭਰਤੀ ਲਈ ਚਾਹਵਾਨ ਉਮੀਦਵਾਰ ਆਪਣੀਆਂ ਅਰਜ਼ੀਆਂ ਮਿਤੀ 31-10-2025 ਤੱਕ ਦਸਤੀ/ਰਜਿਸਟਰਡ ਡਾਕ ਰਾਹੀਂ ਸੰਸਥਾ ਵਿੱਚ ਭੇਜ ਸਕਦੇ ਹਨ।

ਸਰਕਾਰੀ ਆਈ.ਟੀ.ਆਈ., ਲੁਧਿਆਣਾ ਵਿੱਚ 3 ਨਵੰਬਰ ਨੂੰ ਇੰਟਰਵਿਊ ਲਈ ਜਾਣੀ ਹੈ ਜਿੱਥੇ ਅਸਲ ਦਸਤਾਵੇਜ਼ ਤੇ ਤਸਦੀਕਸ਼ੁਦਾ ਕਾਪੀਆਂ ਨਾਲ ਲੈ ਕੇ ਆਉਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਮਹਿਲਾ ਜੇਲ੍ਹ ਆਈ.ਟੀ.ਆਈ., ਤਾਜਪੁਰ ਰੋਡ ਵਿੱਚ ਟਰੇਡ ਸੀਇੰਗ ਟੈਕਨਾਲੋਜੀ-2 ਅਤੇ ਟਰੇਡ ਕੋਸਮੈਟੋਲੋਜੀ-2 ਅਤੇ ਕੇਂਦਰੀ ਜੇਲ੍ਹ, ਆਈ.ਟੀ.ਆਈ. ਤਾਜਪੁਰ ਰੋਡ ਵਿੱਚ ਬੇਕਰ ਤੇ ਕੰਨਫੈਕਸ਼ਨਰ-2 ਅਤੇ ਟਰੇਡ ਵੁੱਡ ਵਰਕ ਟੈਕਨੀਸ਼ੀਅਨ-2 ਲਈ ਵੀ ਨਿਰੋਲ ਆਰਜ਼ੀ ਆਸਾਮੀਆਂ ਦੀ ਗੈਸਟ ਫੈਕਲਟੀ ਠੇਕੇ ਦੇ ਆਧਾਰ ’ਤੇ ਇੰਸਟਰੱਕਟਰਾਂ ਦੀ ਭਰਤੀ ਕੀਤੀ ਜਾਣੀ ਹੈ। ਚਾਹਵਾਨ ਉਮੀਦਵਾਰ ਆਪਣੀਆਂ ਅਰਜ਼ੀਆਂ ਅਤੇ ਅਸਲ ਦਸਤਾਵੇਜ਼ਾਂ ਨਾਲ ਮਿਤੀ 31 ਅਕਤੂਬਰ (ਸ਼ੁੱਕਰਵਾਰ) ਨੂੰ ਇੰਟਰਵਿਊ ਸਥਾਨ ਕੇਂਦਰੀ ਤੇ ਮਹਿਲਾ ਜੇਲ੍ਹ ਆਈ.ਟੀ.ਆਈ., ਤਾਜਪੁਰ ਰੋਡ, ਲੁਧਿਆਣਾ ਨਾਲ ਸੰਪਰਕ ਕਰ ਸਕਦੇ ਹਨ। ਇਨ੍ਹਾਂ ਆਈ.ਟੀ.ਆਈਜ ਵਿੱਚ ਨਿਯੁਕਤੀ ਤੋਂ ਬਾਅਦ ਮਾਣਭੱਤਾ ਫਿਕਸ 15,000 ਰੁਪਏ ਮਹੀਨਾ ਦਿੱਤੀ ਜਾਵੇਗੀ। ਡੀ.ਬੀ.ਈ.ਈ. ਦੇ ਡਿਪਟੀ ਡਾਇਰੈਕਟਰ ਨੇ ਯੋਗ ਉਮੀਦਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਯੋਗਤਾ, ਤਜਰਬੇ ਅਤੇ ਹੋਰ ਵੇਰਵਿਆਂ ਲਈ ਵੈੱਬਸਾਈਟ http://dgt.gov.in/en/cts-details ’ਤੇ ਲੌਗਇਨ ਕੀਤਾ ਜਾਵੇ।

Advertisement

Advertisement

Advertisement
×