ਐੱਸ ਐੱਸ ਪੀ ਦਫ਼ਤਰ ਅੱਗੇ ਧਰਨੇ ਦਾ ਐਲਾਨ
ਜਨਤਕ ਜਮਹੂਰੀ ਜਥੇਬੰਦੀਆਂ ਦੀ ਮੀਟਿੰਗ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਦੀ ਪ੍ਰਧਾਨਗੀ ਹੇਠ ਸਥਾਨਕ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਹਾਲ ਵਿੱਚ ਹੋਈ। ਮੀਟਿੰਗ ਵਿੱਚ ਹਠੂਰ ਪੁਲੀਸ ਵਲੋਂ ਸਬੂਤ ਹੋਣ ਦੇ ਬਾਵਜੂਦ ਹੋਏ ਫਰਜ਼ੀਵਾੜਾ ਸਬੰਧੀ ਬਣਦੀ ਕਾਰਵਾਈ ਨਾ ਕਰਨ...
ਜਨਤਕ ਜਮਹੂਰੀ ਜਥੇਬੰਦੀਆਂ ਦੀ ਮੀਟਿੰਗ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਦੀ ਪ੍ਰਧਾਨਗੀ ਹੇਠ ਸਥਾਨਕ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਹਾਲ ਵਿੱਚ ਹੋਈ। ਮੀਟਿੰਗ ਵਿੱਚ ਹਠੂਰ ਪੁਲੀਸ ਵਲੋਂ ਸਬੂਤ ਹੋਣ ਦੇ ਬਾਵਜੂਦ ਹੋਏ ਫਰਜ਼ੀਵਾੜਾ ਸਬੰਧੀ ਬਣਦੀ ਕਾਰਵਾਈ ਨਾ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪੀੜਤ ਤੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਹਰਦੇਵ ਸਿੰਘ ਸੰਧੂ ਨੇ ਕਿਹਾ ਕਿ ਕਾਰਪੋਰੇਸ਼ਨ ਬੈਂਕ ਵਿੱਚ 2018 ਵਿੱਚ ਕਥਿਤ ਫਰਜ਼ੀਵਾੜਾ ਹੋਇਆ ਸੀ ਜਦੋਂ ਇਹ ਬੈਂਕ ਇਕ ਹੋਰ ਬੈਂਕ ਵਿੱਚ ਮਰਜ ਹੋਈ ਤਾਂ ਉਸ ਸਮੇਂ ਦੇ ਮੈਨੇਜਰ ਨੇ 2018 ਦਾ ਰਿਕਾਰਡ ਯੂਨੀਅਨ ਬੈਂਕ ਵਿੱਚ ਜਮ੍ਹਾਂ ਹੀ ਨਹੀਂ ਕਰਵਾਇਆ। ਉਨ੍ਹਾਂ ਕਿਹਾ ਕਿ ਫਰਮ ਪਾਰਟਨਰਸ਼ਿਪ ਸੀ ਪਰ ਰੀਟਾਇਰਮੈਂਟ ਡੀਡਾਂ ਬਣਾ ਕੇ ਮੁਲਜ਼ਮ ਲੈਣ ਦੇਣ ਕਰਦਾ ਰਿਹਾ। ਪੁਲੀਸ ਨੇ ਜ਼ਿਲ੍ਹਾ ਅਟਾਰਨੀ ਦੀ ਰਿਪੋਰਟ ਜਿਸ ਵਿੱਚ ਇਸ ਦੀ ਵੀ ਪ੍ਰਵਾਹ ਨਹੀਂ ਕੀਤੀ। ਪੰਜ ਸਾਲ ਤੋਂ ਵੱਧ ਸਮਾਂ ਬੀਤ ਗਿਆ ਪਰ ਪੁਲੀਸ ਮੁੱਖ ਅਪਰਾਧ ਸਬੰਧੀ ਕਾਰਵਾਈ ਨਹੀਂ ਕਰ ਰਹੀ। ਇਸੇ ਕਰਕੇ ਅੱਜ ਦੀ ਮੀਟਿੰਗ ਨੇ ਸਰਬਸੰਮਤੀ ਨਾਲ ਦੋ ਦਸੰਬਰ ਨੂੰ ਇਥੇ ਜ਼ਿਲ੍ਹਾ ਪੁਲੀਸ ਮੁਖੀ ਦੇ ਦਫ਼ਤਰ ਸਾਹਮਣੇ ਧਰਨਾ ਦੇਣ ਦਾ ਫ਼ੈਸਲਾ ਕੀਤਾ ਹੈ। ਮੀਟਿੰਗ ਵਿੱਚ ਗੁਰਦਿਆਲ ਸਿੰਘ ਤਲਵੰਡੀ, ਸਾਬਕਾ ਸਰਪੰਚ ਅਮਰਜੀਤ ਸਿੰਘ ਚੱਕ ਭਾਈਕੇ, ਕਿਰਪਾਲ ਸਿੰਘ, ਗੁਰਮੇਲ ਸਿੰਘ ਰੂਮੀ, ਚਰਨ ਸਿੰਘ ਨੂਰਪੁਰਾ ਤੇ ਹੋਰ ਆਗੂ ਸ਼ਾਮਲ ਸਨ।

