DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੈਂਟਰ ਆਫ ਟਰੇਡ ਯੂਨੀਅਨ ਵੱਲੋਂ ਬਰਸੀ ਸਮਾਗਮ

ਕਾਮਰੇਡ ਵਿਜੇ ਮਿਸ਼ਰਾ ਨੂੰ ਸ਼ਰਧਾਂਜਲੀਆਂ ਭੇਟ
  • fb
  • twitter
  • whatsapp
  • whatsapp
featured-img featured-img
ਸੈਂਟਰ ਆਫ ਟਰੇਡ ਯੂਨੀਅਨ ਵੱਲੋਂ ਬਰਸੀ ਸਮਾਗਮ ਕਾਮਰੇਡ ਵਿਜੇ ਮਿਸ਼ਰਾ ਨੂੰ ਸ਼ਰਧਾਂਜਲੀਆਂ ਭੇਟ ਗੁਰਿੰਦਰ ਸਿੰਘ ਲੁਧਿਆਣਾ, 10 ਅਗਸਤ ਸੀਆਈਟੀਯੂ ਅਤੇ ਸੀਟੀਯੂ ਪੰਜਾਬ ਦੇ ਸਾਬਕਾ ਪ੍ਰਧਾਨ ਕਾਮਰੇਡ ਵਿਜੇ ਮਿਸ਼ਰਾ ਦੀ ਦੂਜੀ ਬਰਸੀ ਮੌਕੇ ਸਮਾਗਮ ਸੀਟੀਯੂ ਦੇ ਪ੍ਰਧਾਨ ਕਾਮਰੇਡ ਦੇਵਰਾਜ ਵਰਮਾ, ਜ਼ਿਲ੍ਹਾ ਪ੍ਰਧਾਨ ਕਾਮਰੇਡ ਪਰਮਜੀਤ ਸਿੰਘ ਅਤੇ ਕਾਮਰੇਡ ਜਗਦੀਸ਼ ਚੰਦ ਦੀ ਅਗਵਾਈ ਵਿੱਚ ਫੋਕਲ ਪੁਆਇੰਟ ਵਿੱਚ ਕੀਤਾ ਗਿਆ। ਇਸ ਵਿੱਚ ਲਾਲ ਝੰਡਾ ਬਜਾਜ ਸਨਜ਼ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸ਼ੁਦੇਸਵਰ ਤਿਵਾਰੀ ਅਤੇ ਕਿਰਤੀ ਕਾਮਿਆਂ ਵੱਲੋਂ ਕਾਮਰੇਡ ਵਿਜੇ ਮਿਸ਼ਰਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਕਾਮਰੇਡ ਵਿਜੇ ਮਿਸ਼ਰਾ ਨੇ ਆਪਣੀ ਪੂਰੀ ਜ਼ਿੰਦਗੀ ਮਜ਼ਦੂਰਾਂ ਦੇ ਹੱਕਾਂ ਅਤੇ ਸੰਘਰਸ਼ ਲਈ ਸਮਰਪਿਤ ਕੀਤੀ ਸੀ ਅਤੇ ਉਹ ਮਜ਼ਦੂਰ ਏਕਤਾ, ਸ਼ੋਸ਼ਣ ਮੁਕਤ ਸਮਾਜ ਅਤੇ ਕਿਰਤੀਆਂ ਦੇ ਹੱਕਾਂ ਲਈ ਅੱਗੇ ਹੋਕੇ ਲੜਦੇ ਰਹੇ ਸਨ। ਉਨ੍ਹਾਂ ਦੀ ਸੋਚ ਅਤੇ ਸੰਘਰਸ਼ ਦਾ ਰਾਹ ਮਜ਼ਦੂਰ ਅੰਦੋਲਨ ਲਈ ਸਦਾ ਪ੍ਰੇਰਨਾਸ੍ਰੋਤ ਰਿਹਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਰਹੇਗਾ। ਕਾਮਰੇਡ ਦੇਵਰਾਜ ਵਰਮਾ, ਕਾਮਰੇਡ ਪਰਮਜੀਤ ਸਿੰਘ ਅਤੇ ਕਾਮਰੇਡ ਜਗਦੀਸ਼ ਚੰਦ ਨੇ ਆਪਣੇ ਸੰਬੋਧਨ ਵਿੱਚ ਇਹ ਵੀ ਦ੍ਰਿੜ੍ਹ ਕੀਤਾ ਕਿ ਸੀਟੀਯੂ ਪੰਜਾਬ ਮਜ਼ਦੂਰਾਂ ਦੇ ਹਿੱਤਾਂ ਲਈ ਉਨ੍ਹਾਂ ਦੇ ਸੁਫ਼ਨਿਆਂ ਨੂੰ ਸਾਕਾਰ ਕਰਨ ਦੇ ਰਾਹ ’ਤੇ ਅੱਗੇ ਵਧੇਗੀ ਅਤੇ ਹਰ ਸੋਸ਼ਣ ਵਿਰੁੱਧ ਲੜਾਈ ਨੂੰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਬਲਰਾਮ ਸਿੰਘ, ਅਬਦੇਸ਼ ਪਾਂਡੇ, ਅਜੀਤ ਕੁਮਾਰ, ਰਾਮ ਧਨੀ, ਤਹਿਸੀਲਦਾਰ, ਮੁਕੇਸ਼ ਕੁਮਾਰ, ਸੁਨੀਲ ਰਿਸ਼ੀ, ਫੂਲ ਬਦਨ ਅਮਰਦੀਪ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਰਤੀ ਕਾਮੇ ਵੀ ਮੌਜੂਦ ਸਨ। ਕਾਮਰੇਡ ਵਿਜੇ ਮਿਸ਼ਰਾ ਦੀ ਯਾਦ ਵਿੱਚ ਕਰਵਾਏ ਸਮਾਗਮ ਦੌਰਾਨ ਹਾਜ਼ਰ ਆਗੂ। -ਫੋਟੋ: ਇੰਦਰਜੀਤ ਵਰਮਾ
Advertisement

ਸੀਆਈਟੀਯੂ ਅਤੇ ਸੀਟੀਯੂ ਪੰਜਾਬ ਦੇ ਸਾਬਕਾ ਪ੍ਰਧਾਨ ਕਾਮਰੇਡ ਵਿਜੇ ਮਿਸ਼ਰਾ ਦੀ ਦੂਜੀ ਬਰਸੀ ਮੌਕੇ ਸਮਾਗਮ ਸੀਟੀਯੂ ਦੇ ਪ੍ਰਧਾਨ ਕਾਮਰੇਡ ਦੇਵਰਾਜ ਵਰਮਾ, ਜ਼ਿਲ੍ਹਾ ਪ੍ਰਧਾਨ ਕਾਮਰੇਡ ਪਰਮਜੀਤ ਸਿੰਘ ਅਤੇ ਕਾਮਰੇਡ ਜਗਦੀਸ਼ ਚੰਦ ਦੀ ਅਗਵਾਈ ਵਿੱਚ ਫੋਕਲ ਪੁਆਇੰਟ ਵਿੱਚ ਕੀਤਾ ਗਿਆ। ਇਸ ਵਿੱਚ

ਲਾਲ ਝੰਡਾ ਬਜਾਜ ਸਨਜ਼ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸ਼ੁਦੇਸਵਰ ਤਿਵਾਰੀ ਅਤੇ ਕਿਰਤੀ ਕਾਮਿਆਂ ਵੱਲੋਂ ਕਾਮਰੇਡ ਵਿਜੇ ਮਿਸ਼ਰਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।

Advertisement

ਇਸ ਮੌਕੇ ਆਗੂਆਂ ਨੇ ਕਿਹਾ ਕਿ ਕਾਮਰੇਡ ਵਿਜੇ ਮਿਸ਼ਰਾ ਨੇ ਆਪਣੀ ਪੂਰੀ ਜ਼ਿੰਦਗੀ ਮਜ਼ਦੂਰਾਂ ਦੇ ਹੱਕਾਂ ਅਤੇ ਸੰਘਰਸ਼ ਲਈ ਸਮਰਪਿਤ ਕੀਤੀ ਸੀ ਅਤੇ ਉਹ ਮਜ਼ਦੂਰ ਏਕਤਾ, ਸ਼ੋਸ਼ਣ ਮੁਕਤ ਸਮਾਜ ਅਤੇ ਕਿਰਤੀਆਂ ਦੇ ਹੱਕਾਂ ਲਈ ਅੱਗੇ ਹੋਕੇ ਲੜਦੇ ਰਹੇ ਸਨ। ਉਨ੍ਹਾਂ ਦੀ ਸੋਚ ਅਤੇ ਸੰਘਰਸ਼ ਦਾ ਰਾਹ ਮਜ਼ਦੂਰ ਅੰਦੋਲਨ ਲਈ ਸਦਾ ਪ੍ਰੇਰਨਾਸ੍ਰੋਤ ਰਿਹਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਰਹੇਗਾ।

ਕਾਮਰੇਡ ਦੇਵਰਾਜ ਵਰਮਾ, ਕਾਮਰੇਡ ਪਰਮਜੀਤ ਸਿੰਘ ਅਤੇ ਕਾਮਰੇਡ ਜਗਦੀਸ਼ ਚੰਦ ਨੇ ਆਪਣੇ ਸੰਬੋਧਨ ਵਿੱਚ ਇਹ ਵੀ ਦ੍ਰਿੜ੍ਹ ਕੀਤਾ ਕਿ ਸੀਟੀਯੂ ਪੰਜਾਬ ਮਜ਼ਦੂਰਾਂ ਦੇ ਹਿੱਤਾਂ ਲਈ ਉਨ੍ਹਾਂ ਦੇ ਸੁਫ਼ਨਿਆਂ ਨੂੰ ਸਾਕਾਰ ਕਰਨ ਦੇ ਰਾਹ ’ਤੇ ਅੱਗੇ ਵਧੇਗੀ ਅਤੇ ਹਰ ਸੋਸ਼ਣ ਵਿਰੁੱਧ ਲੜਾਈ ਨੂੰ ਤੇਜ਼ ਕੀਤਾ ਜਾਵੇਗਾ।

ਇਸ ਮੌਕੇ ਬਲਰਾਮ ਸਿੰਘ, ਅਬਦੇਸ਼ ਪਾਂਡੇ, ਅਜੀਤ ਕੁਮਾਰ, ਰਾਮ ਧਨੀ, ਤਹਿਸੀਲਦਾਰ, ਮੁਕੇਸ਼ ਕੁਮਾਰ, ਸੁਨੀਲ ਰਿਸ਼ੀ, ਫੂਲ ਬਦਨ ਅਮਰਦੀਪ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਰਤੀ ਕਾਮੇ ਵੀ ਮੌਜੂਦ ਸਨ।

Advertisement
×