ਰਾੜਾ ਸਾਹਿਬ ਸੰਪਰਦਾਇ ਦੇ ਬਾਨੀ ਸੰਤ ਈਸ਼ਰ ਸਿੰਘ ਦੀ 50ਵੀ ਬਰਸੀ ਸਮਾਗਮ ਅੱਜ ਇਥੇ ਸਮਾਪਤ ਹੋ ਗਹੇ ਹਨ। ਇਸ ਮੌਕੇ ਵੱਡੀ ਗਿਣਤੀ ਸੰਗਤ ਨੇ ਮੱਥਾ ਟੇਕ ਕੇ ਗੁਰੂਜਸ ਸਰਵਣ ਕੀਤਾ। ਅੱਜ ਹੋਏ ਸਮਾਪਤੀ ਸਮਾਗਮ ਵਿੱਚ ਸ਼ਰਧਾਂਜਲੀ ਸਮਾਰੋਹ ਮੌਕੇ ਸੰਤ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲਿਆਂ ਵੱਲੋਂ ਚੋਣ ਕੀਤੇ ਸ਼ਬਦਾਂ ਦਾ ਪੋਸਟਰ ਸਿੱਖ ਕੌਮ ਦੀਆਂ ਸ਼ਖ਼ਸੀਅਤਾਂ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਕਾਕਾ ਅਰਜਨਵੀਰ ਸਿੰਘ ਨਿਊਯਾਰਕ ਨੇ ‘ਹਾਲ ਮੁਰੀਦਾਂ ਦਾ ਕਹਿਣਾ’ ਗਾਇਆ।
ਹੈੱਡ ਗ੍ਰੰਥੀ ਰਣਜੀਤ ਸਿੰਘ ਬੰਗਲਾ ਸਾਹਿਬ ਤੇ ਹੈੱਡ ਗ੍ਰੰਥੀ ਅਤਰ ਸਿੰਘ ਜੋਤੀ ਸਰੂਪ ਨੇ ਕਿਹਾ ਕਿ ਸੰਤ ਈਸ਼ਰ ਸਿੰਘ ਨੇ ਗੁਰੂ ਸਾਹਿਬਾਨਾਂ ਦੇ ਦੱਸੇ ਮਾਰਗ ’ਤੇ ਚੱਲ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਸੰਤ ਬਲਜਿੰਦਰ ਸਿੰਘ ਨੇ ਇਲੈਕਟ੍ਰਾਨਿਕ ਸੰਚਾਰ ਸਾਧਨ ਨੂੰ ਅਪਣਾਉਂਦਿਆਂ ‘ਈਸ਼ਰ ਮਾਈਕਰੋਮੀਡੀਆ’ ਸਿੱਖ ਕੌਮ ਦੀ ਝੋਲੀ ਪਾਇਆ, ਜਿਸ ਨਾਲ ਧਰਮ ਪ੍ਰਚਾਰਕਾਂ ਨੂੰ ਪ੍ਰਚਾਰ ਪਸਾਰ ਲਈ ਬਹੁਤ ਵੱਡੀ ਸਹਾਇਤਾ ਮਿਲੀ।
ਸਮਾਗਮ ਵਿੱਚ ਪੁੱਜੇ ਸਾਬਕਾ ਜਥੇਦਾਰ ਇਕਬਾਲ ਸਿੰਘ ਪਟਨਾ ਸਾਹਿਬ, ਗਿਆਨੀ ਰਣਜੀਤ ਸਿੰਘ ਗੌਹਰ, ਸੰਤ ਰਣਜੀਤ ਸਿੰਘ ਢੀਂਗੀ, ਸੰਤ ਲਖਵੀਰ ਸਿੰਘ ਰਤਵਾੜਾ ਸਾਹਿਬ, ਸੰਤ ਸਤਿਨਾਮ ਸਿੰਘ ਸਿੱਧਸਰ ਭੀਖੀ, ਸੰਤ ਤਰਲੋਕ ਸਿੰਘ ਹੋਤੀ ਮਰਦਾਨ, ਗਿਆਨੀ ਗੁਰਬਚਨ ਸਿੰਘ ਹਜ਼ੂਰ ਸਾਹਿਬ ਟਕਸਾਲ, ਕਥਾਵਾਚਕ ਬਾਬਾ ਅਮਰ ਸਿੰਘ, ਭਾਈ ਮਨਦੀਪ ਸਿੰਘ ਯੂ ਕੇ, ਭਾਈ ਚਰਨਜੀਤ ਸਿੰਘ ਲੁਧਿਆਣਾ, ਬਾਬਾ ਮਨਦੀਪ ਸਿੰਘ ਅਤਰਸਰ ਸਾਹਿਬ, ਭਾਈ ਜਤਿੰਦਰ ਸਿੰਘ ਇੰਗਲੈਂਡ, ਭਾਈ ਅਮਰਜੀਤ ਸਿੰਘ ਲੰਬਿਆਂ ਵਾਲੇ, ਭਾਈ ਸਾਹਿਬ ਬਾਬਾ ਬਲਦੇਵ ਸਿੰਘ, ਭਾਈ ਨਿਰਭੈ ਸਿੰਘ ਪੰਜਗਰਾਈ, ਬਾਬਾ ਵਿਸਾਖਾ ਸਿੰਘ ਕਲਿਆਣ, ਸੰਤ ਪ੍ਰੀਤਮ ਸਿੰਘ ਰਾਜਪੁਰਾ, ਸੁਆਮੀ ਜਗਦੇਵ ਮੁਨੀ , ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ, ਐਡਵੋਕੇਟ ਭਵਪ੍ਰੀਤ ਸਿੰਘ ਮੂੰਡੀ, ਬਾਬਾ ਗੁਰਚਰਨ ਸਿੰਘ ਮਰਦਾਂਪੁਰ, ਭਾਈ ਲਵਪ੍ਰੀਤ ਸਿੰਘ, ਭਾਈ ਸਿਮਰਨਜੀਤ ਸਿੰਘ ਖਰੜ, ਭਾਈ ਗੁਰਸਹਿਜਪ੍ਰੀਤ ਸਿੰਘ ਬਿਰਧਨੋ, ਨਿਰਮਲ ਪੰਚਾਇਤੀ ਅਖਾੜਾ ਦੇ ਮੁਖੀ ਸੁਆਮੀ ਗਿਆਨ ਦੇਵ ਹਰਦੁਆਰ,ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ, ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ, ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ, ਜਗਦੇਵ ਸਿੰਘ ਦੌਬੁਰਜੀ ਨੇ ਵੀ ਮਹਾਂਪੁਰਸ਼ਾਂ ਨੂੰ ਸਰਧਾ ਦੇ ਫੁੱਲ ਭੇਟ ਕੀਤੇ।
ਸਟੇਜ ਸਕੱਤਰ ਦੀ ਸੇਵਾ ਭਾਈ ਰਣਧੀਰ ਸਿੰਘ ਢੀਡਸਾ, ਭਾਈ ਜਗਵੰਤ ਸਿੰਘ ਜੱਗੀ ਅਤੇ ਭਾਈ ਹਰਦੇਵ ਸਿੰਘ ਦੋਰਾਹਾ ਵੱਲੋਂ ਨਿਭਾਈ ਗਈ।