ਲੁਧਿਆਣਾ ਵਿੱਚ ਆਂਗਣਵਾੜੀ ਮੁਲਾਜ਼ਮਾਂ ਵੱਲੋਂ ਪ੍ਰਦਰਸ਼ਨ
ਆਂਗਣਵਾੜੀ ਮੁਲਾਜਮ ਯੂਨੀਅਨ ਨੇ ਆਲ ਇੰਡੀਆ ਫੈਡਰੇਸ਼ਨ ਦੇ ਸੱਦੇ ’ਤੇ ਜ਼ਿਲ੍ਹਾ ਲੁਧਿਆਣਾ ਵਿੱਚ ਜ਼ਿਲ੍ਹਾ ਪ੍ਰਧਾਨ ਸੁਭਾਸ਼ ਰਾਣੀ ਦੀ ਅਗਵਾਈ ਹੇਠ ਕਾਲੀਆਂ ਚੁੰਨੀਆਂ ਲੈ ਕੇ ਆਪਣੇ ਅਤੇ ਆਪਣੇ ਲਾਭਪਾਤਰੀਆਂ ਦੇ ਹੱਕਾਂ ਦੀ ਰਾਖੀ ਲਈ ਰੋਸ ਪ੍ਰਦਰਸ਼ਨ ਕੀਤਾ।
ਇਸ ਇਕੱਠ ਨੂੰ ਸੰਬੋਧਨ ਕਰਦਿਆਂ ਆਂਗਣਵਾੜੀ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਾਕਰ ਲਗਤਾਰ ਲੋਕ ਭਲਾਈ ਦੀਆਂ ਸਕੀਮਾਂ ’ਤੇ ਕਟੌਤੀ ਕਰ ਰਹੀ ਹੈ। ਦੇਸ਼ ਦੇ ਸਰਵੇ ਅੰਕੜੇ ਦੱਸਦੇ ਹਨ ਕਿ ਦੇਸ਼ ਵਿੱਚ ਕਿੰਨੇ ਬੱਚੇ ਕੁਪੋਸ਼ਨ ਦਾ ਸ਼ਿਕਾਰ ਹੋ ਰਹੇ ਹਨ, ਔਸਤਨ ਕੱਦ ਘੱਟ ਰਿਹਾ ਹੈ। ਇਸ ਨੂੰ ਸੁਧਾਰਨ ਲਈ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਆਂਗਣਵਾੜੀ ਕੇਂਦਰਾਂ ਵਿੱਚ ਸਪਲੀਮੈਂਟਰੀ ਨਿਊਟਰੇਸ਼ਨ ਤਾਜ਼ਾ ਪਕਾ ਦੇ ਦੇਣੀ ਜ਼ਰੂਰੀ ਹੈ। ਕਰੋਨਾ ਤੋਂ ਪਹਿਲਾਂ ਆਂਗਣਵਾੜੀ ਕੇਂਦਰਾਂ ਵਿੱਚ ਅਜਿਹਾ ਕੀਤਾ ਜਾਂਦਾ ਸੀ ਜਿਸ ਕਰਕੇ ਕਪੋਸ਼ਨ ਵਰਗੀ ਬਿਮਾਰੀ ਨੂੰ ਰੋਕਣ ਵਿੱਚ 90 ਫੀਸਦ ਸਫਲਤਾ ਹਾਸਲ ਹੋਈ ਸੀ। ਪਰ ਅੱਜ ਡਿਜੀਟਲਲਾਈਜੇਸ਼ਨ ਦੇ ਨਾਂ ’ਤੇ ਲਾਭਪਾਤਰ ਦਾ ਈ ਕੇਵਾਈਸੀ ਕਰਕੇ ਉਸ ਨੂੰ ਏਕ ਹੋਮ ਰਾਸ਼ਨ ਉਸ ਦੀ ਰਿਕੋਗਨਾਈਜੇਸ਼ਨਕਰਕੇ ਦੇਣਾ ਹੈ। ਜਿਸ ਦਾ ਤਕਨੀਕੀ ਕਾਰਨਾਂ ਕਰਕੇ ਫੇਸ ਮੈਚ ਨਹੀਂ ਹੁੰਦਾ, ਉਹ ਲਾਭ ਤੋਂ ਵਾਂਝਾ ਰਹਿ ਜਾਂਦਾ ਹੈ। ਆਗੂਆਂ ਨੇ ਕਿਹਾ ਕਿ ਭੁੱਖ ਮਰੀ ਦਾ ਅੰਕੜਾ ਪਹਿਲਾਂ 96ਵੇਂ ਨੰਬਰ ’ਤੇ ਸੀ ਅਤੇ ਹੁਣ 105ਵੇਂ ਤੇ ਜਾ ਪਹੁੰਚਿਆ ਹੈ। ਆਂਗਣਵਾੜੀ ਆਗੂਆਂ ਦਾ ਕਹਿਣਾ ਸੀ ਕਿ ਆਈਸੀਡੀਐਸ ਸਕੀਮ ਨੂੰ 50 ਵਰ੍ਹੇ ਪੂਰੇ ਹੋ ਜਾਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਮਿਲਣ ਵਾਲਾ ਨਿਗੂਣਾ ਜਿਹਾ ਮਾਣਭੱਤਾ ਪੰਜ ਪੰਜ ਮਹੀਨੇ ਤੋਂ ਨਹੀਂ ਮਿਲਿਆ। ਜੋ ਕੇਂਦਰ ਵੱਲੋਂ ਸ਼ੇਅਰ ਦਿੱਤਾ ਜਾਣਾ ਹੈ, ਉਸ ਦਾ ਬਜਟ ਸਮੇਂ ਸਿਰ ਨਹੀਂ ਦਿੱਤਾ ਜਾ ਰਿਹਾ। ਉਹਨਾਂ ਕਿਹਾ ਕਿ ਕੇਂਦਰ ਪੋਸ਼ਣ ਟਰੈਕ ਦੇ ਨਾ ਤੇ ਨਿਗਰਾਨੀ ਤਾਂ ਕਰ ਰਹੀ ਹੈ ਪਰ ਆਂਗਣਵਾੜੀ ਵਰਕਰਾਂ/ਹੈਲਪਰਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਹੱਲ ਕਰਨ ਨੂੰ ਤਿਆਰ ਨਹੀਂ ਹੈ। ਯੂਨੀਅਨ ਨੇ ਮੰਗ ਕੀਤੀ ਕਿ ਆਈਸੀਡੀਐਸ ਸਕੀਮ ਤਹਿਤ ਕੰਮ ਕਰਦੇ ਵਰਕਰ/ਹੈ ਲਪਰ ਨੂੰ ਦਰਜ਼ਾ ਤਿੰਨ ਅਤੇ ਚਾਰ ਦਿੱਤਾ ਜਾਵੇ। ਇਸ ਤੋਂ ਇਲਾਵਾ ਨਰਸਰੀਰ, ਐਲਕੇਜੀ ਆਂਗਣਵਾੜੀ ਕੇਂਦਰਾਂ ਨੂੰ ਦਿੱਤੇ ਜਾਣ, ਆਂਗਣਵਾੜੀ ਕੇਂਦਰਾਂ ਨੂੰ ਪਲੇ ਵੇ ਦਾ ਦਰਜਾ ਦਿੰਦੇ ਹੋਏ ਆਂਗਣਵਾੜੀ ਲਿਵਿੰਗ ਸਰਟੀਫਿਕੇਟ ਜਾਰੀ ਕੀਤਾ ਜਾਵੇ। ਬਿਨਾਂ ਮੋਬਾਈਲ ਦਿੱਤੇ ਐਫਆਰਐਸ ਅਤੇ ਈਕੇਵਾਈਸੀ ਕਰਨ ਲਈ ਕੱਢੇ ਜਾਂਦੇ ਨੋਟਿਸ ਬੰਦ ਕੀਤੇ ਜਾਣ, ਰੋਕਿਆ ਮਾਣ ਭੱਤਾ ਤੁਰੰਤ ਜਾਰੀ ਕੀਤਾ ਜਾਵੇ, ਆਂਗਣਵਾੜੀ ਕੇਂਦਰਾਂ ’ਚ ਵਾਈਫਾਈ ਅਤੇ ਟੈਬ ਦਾ ਪ੍ਰਬੰਧ ਕੀਤਾ ਜਾਵੇ।