Advertisement
ਲੋਕ ਸੌਗਾਤਾਂ ਸਭਿਆਚਾਰ ਮੰਚ ਵੱਲੋਂ ਦਾਣਾ ਮੰਡੀ ਵਿੱਚ ਸੱਤਵਾਂ ਤੀਆਂ ਦਾ ਮੇਲਾ ਕਰਵਾਇਆ ਗਿਆ ਜਿਸ ਵਿੱਚ ਅਮਰਪ੍ਰੀਤ ਕੌਰ ਦਹੇਲੇ ਨੂੰ ‘ਮਿਸ ਤੀਜ’ ਦਾ ਖ਼ਿਤਾਬ ਮਿਲਿਆ। ਮੰਚ ਦੀ ਮੁੱਖ ਸਰਪ੍ਰਸਤ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੀ ਪਤਨੀ ਰੀਤ ਕੌਰ ਸਿੱਧੂ, ਚੇਅਰਮੈਨ ਮੇਅਰ ਇੰਦਰਜੀਤ ਕੌਰ, ਸਕੱਤਰ ਪ੍ਰਿਆ ਲੋਟੇ ਅਤੇ ਮੰਚ ਦੀ ਪ੍ਰਧਾਨ ਸਵਰਨ ਕੌਰ ਸੱਗੂ ਦੀ ਅਗਵਾਈ ਹੇਠ ਹੋਏ ਇਸ ਮੇਲੇ ਵਿੱਚ ਪੰਜਾਬੀ ਗਾਇਕਾ ਅਮਰ ਨੂਰੀ, ਪੰਜਾਬੀ ਅਦਾਕਾਰਾ ਮੈਂਡੀ ਸੰਧੂ, ਆਰ. ਦੀਪ ਰਮਨ, ਹਰਜੀਤ ਘੁੰਮਣ ਅਤੇ ਕਮਲ ਸੰਗਰੂਰ ਸ਼ਾਮਲ ਹੋਏ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਵਿਧਾਇਕ ਚੌਧਰੀ ਮਦਨ ਲਾਲ ਬੱਗਾ, ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਤੇ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਮਨੀਸ਼ਾ ਕਪੂਰ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ। ‘ਆਪ’ ਆਗੂ ਰੇਸ਼ਮ ਸਿੰਘ ਸੱਗੂ ਨੇ ਕਿਹਾ ਕਿ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਪਿਛਲੇ ਸੱਤ ਸਾਲਾਂ ਤੋਂ ਇਹ ਮੇਲਾ ਕਰਵਾਇਆ ਜਾ ਰਿਹਾ ਹੈ।
Advertisement
Advertisement
×