ਅਮਰਿੰਦਰਜੀਤ ਨੇ ਸੋਨ ਤਗਮਾ ਜਿੱਤਿਆ
ਸਥਾਨਕ ਡੀਏਵੀ ਸੈਂਟਨਰੀ ਪਬਲਿਕ ਸਕੂਲ ਦੇ ਐਥਲੀਟ ਅਮਰਿੰਦਰਜੀਤ ਸਿੰਘ ਨੇ ਰਾਜ ਪੱਧਰੀ ਖੇਡਾਂ ਵਿੱਚ ਸੋਨ ਤਗ਼ਮਾ ਜਿੱਤ ਕੇ ਨੈਸ਼ਨਲ ਖੇਡਾਂ ਵਿੱਚ ਥਾਂ ਪੱਕੀ ਕੀਤੀ ਹੈ। ਬਾਰ੍ਹਵੀਂ ਜਮਾਤ ਦੇ ਇਸ ਹੋਣਹਾਰ ਖਿਡਾਰੀ ਤੋਂ ਸਕੂਲ ਨੂੰ ਭਵਿੱਖ ਵਿੱਚ ਵੀ ਬਹੁਤ ਉਮੀਦਾਂ ਹਨ।...
ਸਥਾਨਕ ਡੀਏਵੀ ਸੈਂਟਨਰੀ ਪਬਲਿਕ ਸਕੂਲ ਦੇ ਐਥਲੀਟ ਅਮਰਿੰਦਰਜੀਤ ਸਿੰਘ ਨੇ ਰਾਜ ਪੱਧਰੀ ਖੇਡਾਂ ਵਿੱਚ ਸੋਨ ਤਗ਼ਮਾ ਜਿੱਤ ਕੇ ਨੈਸ਼ਨਲ ਖੇਡਾਂ ਵਿੱਚ ਥਾਂ ਪੱਕੀ ਕੀਤੀ ਹੈ। ਬਾਰ੍ਹਵੀਂ ਜਮਾਤ ਦੇ ਇਸ ਹੋਣਹਾਰ ਖਿਡਾਰੀ ਤੋਂ ਸਕੂਲ ਨੂੰ ਭਵਿੱਖ ਵਿੱਚ ਵੀ ਬਹੁਤ ਉਮੀਦਾਂ ਹਨ। ਸਕੂਲ ਦੇ ਪ੍ਰਿੰਸੀਪਲ ਡਾ. ਵੇਦਵਰਤ ਪਲਾਹ ਨੇ ਦੱਸਿਆ ਕਿ ਡੀਏਵੀ ਸਟੇਟ ਲੈਵਲ ਅਥਲੈਟਿਕਸ ਟੂਰਨਾਮੈਂਟ ਪੁਲੀਸ ਡੀਏਵੀ ਪਟਿਆਲਾ ਵਿਖੇ ਹੋਇਆ ਜਿਸ ਦੇ ਡਿਸਕਸ ਥਰੋਅ ਅਤੇ ਸ਼ਾਟ ਪੁੱਟ ਵਿੱਚ ਅਮਰਿੰਦਰਜੀਤ ਸਿੰਘ ਨੇ ਹਿੱਸਾ ਲਿਆ। ਉਸ ਵੱਲੋਂ ਆਪਣੀ ਖੇਡ ਦਾ ਵਧੀਆ ਪ੍ਰਦਰਸ਼ਨ ਕਰਦੇ ਹੋਏ ਦੋ ਸੋਨ ਤਗ਼ਮੇ ਹਾਸਲ ਕੀਤੇ ਹਨ। ਉਸ ਨੂੰ ਆਉਣ ਵਾਲੀਆਂ ਨੈਸ਼ਨਲ ਖੇਡਾਂ ਲਈ ਵੀ ਚੁਣਿਆ ਗਿਆ ਜੋ ਸਕੂਲ ਤੋਂ ਇਲਾਵਾ ਜਗਰਾਉਂ ਇਲਾਕੇ ਲਈ ਵੱਡੇ ਮਾਣ ਵਾਲੀ ਗੱਲ ਹੈ। ਇਸ ਖਿਡਾਰੀ ਦਾ ਸਕੂਲ ਪਹੁੰਚਣ ’ਤੇ ਪ੍ਰਿੰਸੀਪਲ ਪਲਾਹ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਡੀ ਪੀ ਈ ਹਰਦੀਪ ਸਿੰਘ ਬਿੰਜਲ, ਡੀ ਪੀ ਈ ਸੁਰਿੰਦਰਪਾਲ ਵਿੱਜ ਅਤੇ ਡੀ ਪੀ ਈ ਸੁਰਿੰਦਰ ਕੌਰ ਤੂਰ ਤੋਂ ਇਲਾਵਾ ਖੁਸ਼ਹਾਲ, ਦਿਨੇਸ਼ ਕੁਮਾਰ ਤੇ ਹੋਰ ਸਟਾਫ਼ ਮੌਜੂਦ ਸੀ।

