ਮਾਲਵਾ ਕਾਲਜ ਬੌਂਦਲੀ ਸਮਰਾਲਾ ਵਿੱਚ ‘ਐਲੂਮਨੀ’ ਦੀ ਵਿਸ਼ੇਸ਼ ਇਕੱਤਰਤਾ ਪ੍ਰਧਾਨ ਰਾਜਵਿੰਦਰ ਸਮਰਾਲਾ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਆਲਮਦੀਪ ਸਿੰਘ ਮੱਲ ਮਾਜਰਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਸੰਸਥਾ ਦੇ ਸਕੱਤਰ ਐਡਵੋਕੇਟ ਗਗਨਦੀਪ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਲੂਮਨੀ ਦੀ ਚੋਣ ਤੋਂ ਬਾਅਦ ਅੱਜ ਕਮੇਟੀ ਦਾ ਵਿਸਥਾਰ ਕੀਤਾ ਗਿਆ ਅਤੇ 15 ਦੇ ਕਰੀਬ ਕਾਰਜਕਾਰੀ ਮੈਂਬਰਾਂ ਦੀ ਚੋਣ ਕੀਤੀ ਗਈ ਤਾਂ ਜੋ ਕਾਲਜ ਦੀ ਬਿਹਤਰੀ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਜਾਣ।
ਇਸ ਮੌਕੇ ਹਾਜ਼ਰ ਐਲੂਮਨੀ ਮੈਂਬਰਾਂ ਨੂੰ ਸੰਬੋਧਤ ਕਰਦੇ ਹੋਏ ਕਾਰਜਕਾਰੀ ਮੈਂਬਰ ਸਰਬੰਸ ਸਿੰਘ ਮਾਣਕੀ ਤੇ ਭੁਪਿੰਦਰ ਸਿੰਘ ਨੇ ਕਿਹਾ ਕਿ ਮਾਲਵਾ ਕਾਲਜ ਇਲਾਕੇ ਦੀ ਨਾਮਵਰ ਸੰਸਥਾ ਹੈ, ਜਿਸ ਨੇ ਵਿਦਿਅਕ ਖੇਤਰ ਦੇ ਨਾਲ-ਨਾਲ ਖੇਡ ਖੇਤਰ ਵਿੱਚ ਰਾਸ਼ਟਰੀ ਪੱਧਰ ਤੇ ਇਲਾਕੇ ਦਾ ਨਾਮ ਚਮਕਾਇਆ ਹੈ। ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਆਲਮਦੀਪ ਸਿੰਘ ਮੱਲ ਮਾਜਰਾ ਨੇ ਕਿਹਾ ਕਿ ਕਾਲਜ ਵਿੱਚ ਪੜ੍ਹੇ ਹੋਏ ਹਰ ਵਿਦਿਆਰਥੀ ਦਾ ਇਹ ਨਿੱਜੀ ਫਰਜ਼ ਬਣ ਜਾਂਦਾ ਹੈ ਕਿ ਉਹ ਕਾਲਜ ਦੀ ਬਿਹਤਰੀ ਲਈ ਅੱਗੇ ਆਵੇ ਅਤੇ ਬਣਦਾ ਯੋਗਦਾਨ ਦਵੇ। ਇਸ ਇਕੱਤਰਤਾ ਵਿੱਚ ਐਡਵੋਕੇਟ ਅਨਿਲ ਗੰਭੀਰ, ਅੰਮ੍ਰਿਤ ਪੁਰੀ, ਅੰਮ੍ਰਿਤਪਾਲ ਸਮਰਾਲਾ, ਕਹਾਣੀਕਾਰ ਸੰਦੀਪ ਸਮਰਾਲਾ, ਦੀਪ ਦਿਲਬਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਨਵੇਂ ਚੁਣੇ ਗਏ ਕਾਰਜਕਾਰੀ ਮੈਂਬਰਾਂ ਵਿੱਚ ਰਸ਼ਪਾਲ ਸਿੰਘ ਕੰਗ, ਰਜੀਵ ਮਰਵਾਹਾ, ਡਾ. ਬਲਵਿੰਦਰ ਕੌਸ਼ਲ, ਹਰਵਿੰਦਰ ਸਿੰਘ ਸ਼ੇਰੀਆ, ਜਤਿੰਦਰ ਸਿੰਘ ਜੋਗਾ ਬਲਾਲਾ, ਗੁਰਪਾਲ ਸਿੰਘ ਘੁੰਗਰਾਲੀ ਸਿੱਖਾਂ, ਐਡਵੋਕੇਟ ਵਿਨੈ ਕੱਸ਼ਅਪ, ਅਦਾਕਾਰ ਕਮਲਜੀਤ ਕੌਰ ਦਿਆਲਪੁਰਾ, ਰੂਪ ਭਾਰਤੀ, ਗੁਰਵੀਰ ਸਿੰਘ, ਅਜੈ ਕੁਮਾਰ, ਡਾ. ਕੁਲਵਿੰਦਰ ਕੌਰ ਨੂੰ ਸ਼ਾਮਲ ਕੀਤਾ ਗਿਆ।
ਇਸ ਇਕੱਤਰਤਾ ਵਿੱਚ ਰਿੰਕੂ ਵਾਲੀਆਂ, ਗੁਰਪ੍ਰੀਤ ਸਿੰਘ ਕੰਗ, ਹਰਦੀਪ ਸਿੰਘ ਓਸ਼ੋ, ਪ੍ਰਮੋਦ ਕੁਮਾਰ, ਪਵਨਦੀਪ ਸਿੰਘ, ਰਾਕੇਸ਼ ਅਰੋੜਾ, ਵਿਸ਼ਾਲ ਭਾਰਤੀ, ਅਬਦੁਲ ਖਾਨ, ਮਨੀ ਪਾਠਕ, ਰਵੀ ਹੰਸ, ਚਾਦਨੀ, ਖੁਸ਼ਬੂ, ਕਿਰਨਦੀਪ ਕੌਰ, ਨੇਹਾ ਰਾਣੀ, ਅਸ਼ੀਸ਼ ਗੁਪਤਾ, ਸੁਰਿੰਦਰ ਯਾਦਵ, ਰਵੀ ਕਾਂਤ ਸ਼ਾਮਲ ਹੋਏ। ਅਖੀਰ ਵਿੱਚ ਸੰਸਥਾ ਦੇ ਪ੍ਰਿੰਸੀਪਲ ਡਾ. ਦਿਨੇਸ਼ ਸ਼ਰਮਾ ਨੇ ‘ਐਲੂਮਨੀ’ ਨੂੰ ਕਾਲਜ ਵੱਲੋਂ ਹਰ ਤਰ੍ਹਾਂ ਦੇ ਸਹਿਯੋਗ ਦੇਣ ਦਾ ਵਾਅਦਾ ਕਰਦੇ ਹੋਏ ਵਿਸ਼ੇਸ਼ ਧੰਨਵਾਦ ਕੀਤਾ।