ਸ਼੍ਰੋਮਣੀ ਅਕਾਲੀ ਦਲ (ਬ) ਵਿਧਾਨ ਸਭਾ ਹਲਕਾ ਜਗਰਾਉਂ ਦੀ ਗੁਰਦੁਆਰਾ ਬਾਉਲੀ ਸਾਹਿਬ ਸੋਢੀਵਾਲਾ ਵਿੱਚ ਵਰਕਰਾਂ, ਅਹੁਦੇਦਾਰਾਂ ਦੀ ਇਕੱਤਰਤਾ ਹੋਈ। ਮੀਟਿੰਗ ਦੀ ਪ੍ਰਧਾਨਗੀ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਐੱਸਆਰ ਕਲੇਰ ਤੇ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ ਨੇ ਸਾਂਝੇ ਤੌਰ ’ਤੇ ਕੀਤੀ। ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਕਲੇਰ ਨੇ ਆਖਿਆ ਕਿ ਜਦੋਂ ਤੋਂ ‘ਆਪ’ ਨੇ ਪੰਜਾਬ ਦਾ ਰਾਜ ਭਾਗ ਸੰਭਾਲਿਆ ਹੈ ਉਸ ਸਮੇਂ ਤੋਂ ਹੀ ਪੰਜਾਬ ਦੇ ਹਰ ਵਰਗ ਦੀ ਲੁੱਟ ਹੋ ਰਹੀ ਹੈ। ਮਜ਼ਦੂਰ-ਕਿਸਾਨ ਖ਼ੁਦ ਨੂੰ ਲਾਵਾਰਿਸ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੂੰ ਸੱਤਾਧਾਰੀ ਧਿਰ ਵਿੱਚ ਕੋਈ ਵੀ ਅਜਿਹੇ ਕਿਰਦਾਰ ਵਾਲਾ ਆਗੂ ਨਜ਼ਰ ਨਹੀਂ ਆ ਰਿਹਾ ਜੋ ਉਨ੍ਹਾਂ ਦੇ ਦੁੱਖ ਤਕਲੀਫਾਂ ਨੂੰ ਸਮਝੇ ਅਤੇ ਉਨ੍ਹਾਂ ਦਾ ਸਮਾਧਾਨ ਕਰੇ। ਸਾਰੇ ਵਰਗ ਆਰਥਿਕ ਮੰਦਹਾਲੀ ਨਾਲ ਦੋ ਹੱਥ ਕਰ ਰਹੇ ਹਨ।ਉਨ੍ਹਾਂ ਆਖਿਆ ਕਿ ਭਗਵੰਤ ਮਾਨ ਦਾ ਮਜ਼ਦੂਰ ਕਿਸਾਨ ਵਿਰੋਧੀ ਚਿਹਰਾ ‘ਲੈਂਡ ਪੂਲਿੰਗ’ ਨੀਤੀ ਨੇ ਨੰਗਾ ਕਰ ਦਿੱਤਾ ਹੈ।ਲੈਂਡ ਪੂਲਿੰਗ ਨੀਤੀ ਅਜਿਹੀ ਪੰਜਾਬ ਨੂੰ ਡੋਬਣ ਵਾਲੀ ਨੀਤੀ ਹੈ ਜਿਸ ਨਾਲ ਪੰਜਾਬ ਦਾ ਛੋਟਾ ਵੱਡਾ ਵਪਾਰੀ,ਮਜਦੂਰ ਆਦਿ ਸਾਰੇ ਵਰਗ ਪ੍ਰਭਾਵਿਤ ਹੋ ਜਾਣਗੇ ਅਤੇ ਸਾਰੇ ਲੋਕ ਸੜਕਾਂ ’ਤੇ ਆ ਜਾਣਗੇ,ਪੰਜਾਬ ਵਿੱਚ ਮੁੱੜ ਤੋਂ ਮਾੜ੍ਹੇ ਸਮੇਂ ਨੂੰ ਸੱਦਾ ਦੇ ਰਹੀ ਹੈ ‘ਆਪ’ ਸਰਕਾਰ।
ਉਨ੍ਹਾਂ ਆਖਿਆ ਕਿ ਲੋਕ ਮੁੱੜ ਤੋਂ ਪੰਜਾਬ ਦੀ ਵਾਗਡੋਰ ਸ਼੍ਰੋਮਣੀ ਅਕਾਲੀ ਦਲ (ਬ) ਦੇ ਹੱਥ ਸੌਂਪਣ ਲਈ ਕਾਹਲੇ ਹਨ,ਉਨ੍ਹਾਂ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਮੁੱੜ ਤੋਂ ਸੁਰਜੀਤ ਕਰਨ ਲਈ ਯਤਨ ਤੇਜ ਕਰਨ ਦੀ ਅਪੀਲ ਕੀਤੀ ਤਾਂ ਜੋ ਪੰਜਾਬ ਦਾ ਭਲਾ ਹੋ ਸਕੇ। ਇਸ ਮੌਕੇ ਸਰਕਲ ਪ੍ਰਧਾਨ ਤੇਜਿੰਦਰਪਾਲ ਸਿੰਘ ਕੰਨੀਆਂ, ਕੁਲਦੀਪ ਸਿੰਘ ਗਿੱਦੜਵਿੰਡੀ, ਭਵਖੰਡਨ ਸਿੰਘ, ਗੁਰਬਚਨ ਸਿੰਘ ਬਾਘੀਆਂ, ਸਰਪੰਚ ਜਸਦੇਵ ਸਿੰਘ ਲੀਲਾਂ, ਸਰਪੰਚ ਸੁਰਿੰਦਰ ਸਿੰਘ ਪਰਜੀਆਂ ਬਿਹਾਰੀਪੁਰ ਸਮੇਤ ਦੋ ਦਰਜ਼ਨ ਆਹੁੱਦੇਦਾਰ ਅਤੇ ਵਰਕਰ ਹਾਜ਼ਰ ਸਨ।