ਅਜੈਬ ਸਿੰਘ ਸੱਗੂ ਵੈੱਲਫੇਅਰ ਕੌਂਸਲ ਦੀ ਮੀਟਿੰਗ
ਸੰਸਥਾ ਅਜੈਬ ਸਿੰਘ ਸੱਗੂ ਵੈੱਲਫੇਅਰ ਕੌਂਸਲ ਦੀ ਅੱਖਾਂ ਦੇ 21ਵੇਂ ਮੁੱਫਤ ਅਪ੍ਰੇਸ਼ਨ ਅਤੇ ਜਾਂਚ ਕੈਂਪ ਬਾਰੇ ਵੈੱਲਫੇਅਰ ਕੌਂਸਲ ਦੇ ਆਹੁਦੇਦਾਰਾਂ ਦੀ ਮੀਟਿੰਗ ਹੋਈ। ਕੌਂਸਲ ਦੇ ਸਰਪ੍ਰਸਤ ਕੰਵਲਜੀਤ ਸਿੰਘ ਮੱਲ੍ਹਾ ਅਤੇ ਕਰਨਜੀਤ ਸਿੰਘ ਸੋਨੀ ਗਾਲਿਬ ਨੇ ਮੀਟਿੰਗ ਦੇ ਵੇਰਵੇ ਸਾਂਝੇ...
Advertisement
ਸੰਸਥਾ ਅਜੈਬ ਸਿੰਘ ਸੱਗੂ ਵੈੱਲਫੇਅਰ ਕੌਂਸਲ ਦੀ ਅੱਖਾਂ ਦੇ 21ਵੇਂ ਮੁੱਫਤ ਅਪ੍ਰੇਸ਼ਨ ਅਤੇ ਜਾਂਚ ਕੈਂਪ ਬਾਰੇ ਵੈੱਲਫੇਅਰ ਕੌਂਸਲ ਦੇ ਆਹੁਦੇਦਾਰਾਂ ਦੀ ਮੀਟਿੰਗ ਹੋਈ। ਕੌਂਸਲ ਦੇ ਸਰਪ੍ਰਸਤ ਕੰਵਲਜੀਤ ਸਿੰਘ ਮੱਲ੍ਹਾ ਅਤੇ ਕਰਨਜੀਤ ਸਿੰਘ ਸੋਨੀ ਗਾਲਿਬ ਨੇ ਮੀਟਿੰਗ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਇਸ ਲੱਗਣ ਵਾਲਾ ਕੈਂਪ 9 ਨਵੰਬਰ ਨੂੰ ਗੁਰਦੁਆਰਾ ਵਿਸ਼ਵਕਰਮਾ ਭਵਨ ਅੱਡਾ ਰਾਏਕੋਟ (ਜਗਰਾਉਂ) ਵਿੱਚ ਲਗਾਇਆ ਜਾਵੇਗਾ। ਜਿਸ ਵਿੱਚ ਸੰਕਰਾ ਆਈ ਕੇਅਰ ਹਸਪਤਾਲ ਮੁਲਾਂਪੁਰ(ਲੁਧਿਆਣਾ) ਦੇ ਮਾਹਿਰ ਡਾਕਟਰਾਂ ਦੀ ਟੀਮ ਜਾਂਚ ਕਰੇਗੀ ਤੇ ਅਪ੍ਰੇਸ਼ਨ ਲਈ ਯੋਗ ਮਰੀਜ਼ਾਂ ਦੀ ਚੋਣ ਵੀ ਕਰੇਗੀ ਜਿਸ ਦਾ ਖਰਚਾ ਕੌਂਸਲ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਕੈਂਪ ਦਾ ਲਾਹਾ ਲੈਣ ਵਾਲੇ ਮਰੀਜ਼ਾਂ ਨੂੰ ਅਪੀਲ ਕੀਤੀ ਕਿ ਉਹ ਕੇਸ ਧੋ ਕੇ ਅਤੇ ਆਪਣੇ ਆਧਾਰ ਕਾਰਡ ਨਾਲ ਲੈ ਕੇ ਆਉਣ।
Advertisement
Advertisement
×