DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੇਅਰ ਤੇ ਭਾਜਪਾ ਕੌਂਸਲਰਾਂ ਵਿਚਾਲੇ ਹੋਇਆ ਸਮਝੌਤਾ

ਪਹਿਲਾਂ ਨਿਗਮ ਕਮਿਸ਼ਨਰ ਤੇ ਮਗਰੋਂ ਮੇਅਰ ਨਾਲ ਮੀਟਿੰਗ ਮਗਰੋਂ ਚੁੱਕਿਆ ਧਰਨਾ 
  • fb
  • twitter
  • whatsapp
  • whatsapp
featured-img featured-img
ਭਾਜਪਾ ਕੌਂਸਲਰ ਪੂਨਮ ਰਤੜਾ ਤੇ ਮੇਅਰ ਇੰਦਰਜੀਤ ਕੌਰ।
Advertisement

ਵਿਕਾਸ ਕਾਰਜਾਂ ਨੂੰ ਲੈ ਕੇ ਸ਼ਹਿਰ ਦੀ ਮੇਅਰ ਇੰਦਰਜੀਤ ਕੌਰ ਨਾਲ ਮੀਟਿੰਗ ਦੌਰਾਨ ਹੋਏ ਝਗੜੇ ਮਗਰੋਂ ਲਗਾਤਾਰ ਛੇ ਦਿਨਾਂ ਤੋਂ ਚੱਲ ਰਿਹਾ ਭਾਜਪਾ ਕੌਂਸਲਰਾਂ ਦਾ ਧਰਨਾ ਬੀਤੀ ਦੇਰ ਰਾਤ ਖਤਮ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮੇਅਰ ਤੇ ਭਾਜਪਾ ਕੌਂਸਲਰਾਂ ਵਿਚਾਲੇ ਸਮਝੌਤਾ ਹੋ ਗਿਆ ਹੈ ਤੇ ਦੋਵੇਂ ਹੀ ਧਿਰਾਂ ਨੇ ਹੀ ਵੀਡੀਓ ਜਾਰੀ ਕਰਕੇ ਸਪੱਸ਼ਟ ਕੀਤਾ ਹੈ ਕਿ ਜੋ ਗਲਤਫਹਿਮੀਆਂ ਸਨ, ਉਹ ਦੂਰ ਹੋ ਗਈਆਂ ਹਨ।

ਇਸ ਸਬੰਧੀ ਬੁੱਧਵਾਰ ਦੇਰ ਰਾਤ 11.30 ਵਜੇ ਪਹਿਲਾਂ ਜ਼ੋਨ-ਡੀ ਦਫ਼ਤਰ ਵਿੱਚ ਨਿਗਮ ਕਮਿਸ਼ਨਰ ਆਦਿੱਤਿਆ ਡੇਚਲਵਾਲ ਨਾਲ ਭਾਜਪਾ ਕੌਂਸਲਰਾਂ ਨੇ ਮੀਟਿੰਗ ਕੀਤੀ ਤੇ ਫਿਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਟਨ ਹਾਊਸ ਵਿੱਚ ਮੇਅਰ ਇੰਦਰਜੀਤ ਕੌਰ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ‘ਆਪ’ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ, ਚੌਧਰੀ ਮਦਨ ਲਾਲ ਬੱਗਾ ਦੇ ਨਾਲ ਭਾਜਪਾ ਕੌਂਸਲਰ ਅਤੇ ਜ਼ਿਲ੍ਹਾ ਭਾਜਪਾ ਪ੍ਰਧਾਨ ਰਜਨੀਸ਼ ਧੀਮਾਨ ਵੀ ਮੌਜੂਦ ਸਨ। ਇਸ ਦੌਰਾਨ ਸਾਰੇ ਮੁੱਦਿਆਂ ’ਤੇ ਚਰਚਾ ਕੀਤੀ ਗਈ ਅਤੇ ਭਰੋਸਾ ਦਿੱਤਾ ਗਿਆ ਕਿ ਸਾਰੇ ਕੌਂਸਲਰਾਂ ਦੇ ਕੰਮ ਪਹਿਲ ਦੇ ਆਧਾਰ ’ਤੇ ਕੀਤੇ ਜਾਣਗੇ, ਨਾਲ ਹੀ ਉਨ੍ਹਾਂ ਵਿਰੁੱਧ ਦਰਜ ਕੀਤਾ ਗਿਆ ਕੇਸ ਵੀ ਰੱਦ ਕਰ ਦਿੱਤਾ ਜਾਵੇਗਾ। ਦੇਰ ਰਾਤ ਲਗਪਗ 1 ਵਜੇ ਦੋਵੇਂ ਧਿਰਾਂ ਵਿਚਕਾਰ ਸਮਝੌਤਾ ਹੋਇਆ ਅਤੇ ਧਰਨਾ ਖਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ।

Advertisement

ਇਸ ਬਾਰੇ ਕੌਂਸਲਰ ਪੂਨਮ ਰਤੜਾ ਨੇ ਕਿਹਾ ਕਿ ਇਹ ਪ੍ਰਦਰਸ਼ਨ ਇਲਾਕੇ ਵਿੱਚ ਵਿਕਾਸ ਕਾਰਜ ਕਰਵਾਉਣ ਲਈ ਕੀਤਾ ਗਿਆ ਸੀ ਤੇ ਹੁਣ ਵਿਕਾਸ ਦਾ ਭਰੋਸਾ ਮਿਲਣ ਮਗਰੋਂ ਹੀ ਧਰਨਾ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੇਅਰ ਨਾਲ ਜੋ ਵੀ ਗਲਤਫਹਿਮੀਆਂ ਸਨ, ਉਹ ਦੂਰ ਹੋ ਗਈਆਂ ਹਨ। ਭਾਜਪਾ ਪ੍ਰਧਾਨ ਰਜਨੀਸ਼ ਧੀਮਾਨ ਨੇ ਕਿਹਾ ਕਿ ਭਾਜਪਾ ਪਹਿਲਾਂ ਹੀ ਲੋਕਾਂ ਦੇ ਹਿੱਤਾਂ ਲਈ ਕੰਮ ਕਰਦੀ ਹੈ। ਭਾਜਪਾ ਕੌਂਸਲਰ ਲੋਕਾਂ ਦੇ ਹਿੱਤਾਂ ਲਈ ਧਰਨੇ ’ਤੇ ਬੈਠੇ ਸਨ ਪਰ ਹੁਣ ਧਰਨਾ ਖਤਮ ਕਰ ਦਿੱਤਾ ਗਿਆ ਹੈ ਕਿਉਂਕਿ ਇਹ ਭਰੋਸਾ ਦਿੱਤਾ ਗਿਆ ਹੈ ਕਿ ਭਾਜਪਾ ਕੌਂਸਲਰਾਂ ਦੇ ਵਾਰਡਾਂ ਵਿੱਚ ਬਿਨਾਂ ਕਿਸੇ ਵਿਤਕਰੇ ਤੋਂ ਕੰਮ ਕੀਤੇ ਜਾਣਗੇ।

ਮੇਅਰ ਨਾਲ ਮੀਟਿੰਗ ਦੌਰਾਨ ਹੋਈ ਸੀ ਬਹਿਸ ਸ਼ੁਰੂ

ਸ਼ਹਿਰ ਦੇ ਸਾਰੇ ਭਾਜਪਾ ਕੌਂਸਲਰ ਬੀਤੀ ਪਹਿਲੀ ਅਗਸਤ ਨੂੰ ਨਗਰ ਨਿਗਮ ਦੇ ਜ਼ੋਨ-ਡੀ ਵਿੱਚ ਮੇਅਰ  ਇੰਦਰਜੀਤ ਕੌਰ ਨੂੰ ਮਿਲਣ ਗਏ ਸਨ ਤਾਂ ਜੋ ਉਨ੍ਹਾਂ ਦੇ ਵਾਰਡਾਂ ਦੀਆਂ ਸਮੱਸਿਆਵਾਂ ਵਿਕਾਸ ਕਾਰਜਾਂ ਬਾਰੇ ਚਰਚਾ ਕੀਤੀ ਜਾਏ। ਇਸ ਮੀਟਿੰਗ ਦੌਰਾਨ ਹੀ ਮੇਅਰ ਤੇ ਭਾਜਪਾ ਦੇ ਤਿੰਨ ਕੌਂਸਲਰਾਂ ਵਿਚਾਲੇ ਬਹਿਸ ਸ਼ੁਹੂ ਹੋ ਗਏ। ਜਿਸ ਤੋਂ ਬਾਅਦ ਮਾਮਲਾ ਕਾਫ਼ੀ ਵੱਧ ਗਿਆ। ਬਹਿਸਬਾਜ਼ੀ ਤੋਂ ਬਾਅਦ ਭਾਜਪਾ ਕੌਂਸਲਰਾਂ ਨੇ ਮੇਅਰ ਦੇ ਦਫ਼ਤਰ ਬਾਹਰ ਧਰਨਾ ਲਗਾ ਦਿੱਤਾ। ਭਾਜਪਾ ਕੌਂਸਲਰਾਂ ਦੇ ਦੋਸ਼ ਸਨ ਕਿ ਉਨ੍ਹਾਂ ਨੂੰ ਮੇਅਰ ਦੇ ਸੁਰੱਖਿਆ ਮੁਲਾਜ਼ਮਾਂ ਨੇ ਬਾਂਹ ਤੋਂ ਫੜ ਕੇ ਦਫ਼ਤਰੋਂ ਬਾਹਰ ਕੱਢਿਆ ਹੈ। ਭਾਜਪਾ ਕੌਂਸਲਰਾਂ ਨੇ ਜ਼ੋਨ-ਡੀ ਵਿੱਚ ਪੱਕਾ ਧਰਨਾ ਆਰੰਭ ਦਿੱਤਾ। ਛੇ ਦਿਨਾਂ ਬਾਅਦ, ਬੁੱਧਵਾਰ ਦੇਰ ਸ਼ਾਮ, ਸਾਰੇ ਕੌਂਸਲਰ ਨਿਗਮ ਕਮਿਸ਼ਨਰ ਆਦਿੱਤਿਆ ਡੇਚਲਵਾਲ ਦੇ ਸੱਦੇ ’ਤੇ ਮੀਟਿੰਗ ਲਈ ਗਏ ਸਨ। ਉੱਥੇ ਭਰੋਸਾ ਮਿਲਣ ਤੋਂ ਬਾਅਦ, ਨਗਰ ਕਮਿਸ਼ਨਰ ਖੁਦ ਸਾਰੇ ਕੌਂਸਲਰਾਂ ਨੂੰ ਆਪਣੇ ਨਾਲ ਪੀਏਯੂ ਸਟਨ ਹਾਊਸ ਲੈ ਗਏ ਜਿੱਥੇ ਮੇਅਰ ਅਤੇ ‘ਆਪ’ ਵਿਧਾਇਕ ਪਹੁੰਚੇ ਸਨ। ਜਿੱਥੇ ਦੋਵਾਂ ਧਿਰਾਂ ਵਿਚਕਾਰ ਸਮਝੌਤਾ ਹੋਇਆ।

Advertisement
×