ਨਵਚੇਤਨਾ ਬਾਲ ਭਲਾਈ ਕਮੇਟੀ ਵੱਲੋਂ ਪ੍ਰਧਾਨ ਸੁਖਧੀਰ ਸਿੰਘ ਸੇਖੋਂ ਅਤੇ ਜਨਰਲ ਸਕੱਤਰ ਸੁਰਿੰਦਰ ਸਿੰਘ ਕੰਗ ਦੀ ਅਗਵਾਈ ਹੇਠ ਸੂਬਾ ਪੱਧਰੀ ਪੇਂਟਿੰਗ ਮੁਕਾਬਲਾ ਉਡਾਨ-2025 ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਵੱਖ-ਵੱਖ ਪ੍ਰਾਈਵੇਟ, ਸਰਕਾਰੀ ਅਤੇ ਏਡਿਡ ਸਕੂਲਾਂ ਦੇ 10 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਵੱਖ-ਵੱਖ ਸ਼੍ਰੇਣੀਆਂ ਵਿੱਚ ਹਿੱਸਾ ਲਿਆ। ਇਸ ਤਹਿਤ ਕੈਟਾਗਰੀ-ਏ ਵਿੱਚ ਦਸ਼ਵੀ ਨੂੰ ਪਹਿਲੇ ਤੇ ਅਨੰਨਿਆ ਨੂੰ ਦੂਸਰੇ ਸਥਾਨ ਲਈ ਚੁਣਿਆ ਗਿਆ ਹੈ।
ਇਸ ਮੌਕੇ ਆਰਟਿਸਟ ਅਮਰ ਸਿੰਘ, ਗੋਪਾਲ ਕਿਸ਼ਨ ਸ਼ਰਮਾ, ਹਰੀ ਮੋਹਨ, ਮੋਨਿਕਾ ਚੁੱਘ ਅਤੇ ਮਨਦੀਪ ਕੌਰ ਨੇ ਚਿੱਤਰਾਂ ਦਾ ਮੁਲਾਂਕਣ ਕਰਨ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ।
ਨਵਚੇਤਨਾ ਵਿਮੈੱਨ ਫਰੰਟ ਦੀ ਪ੍ਰਧਾਨ ਪਲਵੀ ਗਰਗ, ਰਮਨ ਚੰਡੋਕ ਅਤੇ ਰੇਖਾ ਬਹਿਲ ਨੇ ਦੱਸਿਆ ਕਿ ਮੁਕਾਬਲੇ ਵਿੱਚੋਂ ਪਹਿਲਾਂ ਸਥਾਨ ਹਾਸਲ ਕਰਨ ਵਾਲੇ ਚਾਰ ਵਿਦਿਆਰਥੀਆਂ ਨੂੰ ਸਾਈਕਲ, ਦੂਸਰੇ ਸਥਾਨ ਵਾਲੇ ਚਾਰ ਵਿਦਿਆਰਥੀਆਂ ਨੂੰ 3100-3100 ਨਕਦ, ਤੀਸਰੇ ਸਥਾਨ ’ਤੇ ਦਸ ਵਿਦਿਆਰਥੀਆਂ ਨੂੰ 2100-2100 ਨਕਦ ਅਤੇ 16 ਵਿਦਿਆਰਥੀਆਂ ਨੂੰ 1100-1100 ਨਕਦ ਕੰਸੋਲੇਸ਼ਨ ਇਨਾਮ ਦਿੱਤੇ ਜਾਣਗੇ। ਇਸ ਤੋਂ ਬਿਟਾਂ 60 ਬਿਹਤਰੀਨ ਚਿੱਤਰਕਾਰੀਆਂ ਨੂੰ ਗਿਫਟ ਹੈਂਪਰ ਦਿੱਤੇ ਜਾਣਗੇ।
ਸ਼੍ਰੀ ਸੇਖੋਂ ਨੇ ਦੱਸਿਆ ਕਿ ਵੱਖ ਵੱਖ ਕੈਟਾਗਰੀਆਂ ਦੇ ਐਲਾਨੇ ਗਏ ਨਤੀਜੇ ਅਨੁਸਾਰ ਕੈਟਾਗਰੀ ਏ ਵਿੱਚ ਜਸ਼ਵੀ ਪਹਿਲੇ, ਅਨੰਨਿਆ ਦੂਸਰੇ, ਸ਼ਾਇਰਾ ਸੋਨੀ, ਬੇਅੰਤ ਕੌਰ ਅਤੇ ਵੰਸ਼ਿਕਾ ਤੀਸਰੇ ਸਥਾਨ ’ਤੇ ਰਹੀ ਜਦਕਿ ਜਸਵੀਰ ਸਿੰਘ, ਮਾਨਿਆ ਜੈਨ, ਵਿਧੀ ਜੈਨ ਉਤਸ਼ਾਹ ਵਧਾਊ ਇਨਾਮ ਦਿੱਤੇ ਜਾਣਗੇ। ਇਸੇ ਕੈਟਾਗਰੀ ’ਚ ਸਰਕਾਰੀ ਅਤੇ ਏਡਿਡ ਸਕੂਲਾਂ ਵਿੱਚੋਂ ਮਨਪ੍ਰੀਤ ਕੌਰ ਪਹਿਲੇ, ਸਾਨੀਆ ਦੂਸਰੇ, ਰਿਤੂ ਤੀਸਰੇ ਸਥਾਨ ’ਤੇ ਰਹੀ ਜਦਕਿ ਪਲਕ, ਅੰਸ਼ਿਕਾ ਪਾਲ, ਮੰਨਤ ਨੂੰ ਉਤਸ਼ਾਹਵਧਾਊ ਇਨਾਮ ਦਿੱਤੇ ਜਾਣਗੇ। ਕੈਟਾਗਰੀ ਬੀ ਵਿੱਚ ਰਵਨੂਰ ਕੌਰ ਪਹਿਲੇ, ਸਿਮਰਦੀਪ ਕੌਰ ਦੂਸਰੇ, ਸਿਦਕ ਚਾਹਲ ਅਤੇ ਕਾਸ਼ਵੀ ਰਾਣੀ ਸਾਂਝੇ ਤੌਰ ’ਤੇ ਤੀਸਰੇ ਜਦਕਿ ਹਾਰਦਿਕ ਬੱਤਾ, ਅਰਚਨਾ, ਪਰਿਸ਼ਾ ਆਨੰਦ ਨੂੰ ਉਤਸ਼ਾਹਵਧਾਊ ਇਨਾਮ ਦਿੱਤੇ ਜਾਣਗੇ। ਕੈਟਾਗਰੀ ਸੀ ਵਿੱਚ ਹਰਗੁਣ ਕੌਰ ਪਹਿਲੇ, ਪਰਮੀਤ ਕੌਰ ਦੂਸਰੇ, ਜਸਲੀਨ ਕੌਰ , ਜਸਨੂਰ ਗੁਰਾਇਆ, ਅਨੁਰੀਤ ਕੌਰ ਮਾਨ ਸਾਂਝੇ ਤੌਰ ’ਤੇ ਤੀਸਰੇ ਸਥਾਨ ’ਤੇ ਰਹੇ ਜਦਕਿ ਕਮਲਨੂਰ ਕੌਰ, ਨਿੱਕੀ ਸਾਹਨੀ, ਪ੍ਰਿਆਂਸੀ ਜੈਨ, ਦਕਸ਼ਿਤ ਕਪੂਰ ਨੂੰ ਉਤਸ਼ਾਹਵਧਾਊ ਇਨਾਮ ਦਿੱਤੇ ਜਾਣਗੇ।