ਭਗਤ ਪੂਰਨ ਸਿੰਘ ਦੇ ਸੇਵਾ ਕਾਰਜਾਂ ਨੂੰ ਅੱਗੇ ਤੋਰਦਿਆਂ ਉਨ੍ਹਾਂ ਦੇ ਜਨਮ ਅਸਥਾਨ ਰਾਜੇਵਾਲ ਰੋਹਣੋਂ ਵਿੱਚ ਚੱਲ ਰਹੇ ਭਗਤ ਪੂਰਨ ਸਿੰਘ ਗੁਰਮਤਿ ਕਾਲਜ ਵਿੱਚ ਨਵੇਂ ਬੈਂਚ ਦੇ ਦਾਖਲੇ ਲਈ ਇੰਟਰਵਿਊ 20 ਜੁਲਾਈ ਨੂੰ ਕੀਤੀ ਜਾਵੇਗੀ। ਵਾਈਸ ਪ੍ਰਿੰਸੀਪਲ ਸਤਵੰਤ ਕੌਰ ਨੇ ਦੱਸਿਆ ਕਿ ਕਾਲਜ ਵਿਚ ਗੁਰਮਤਿ ਕੋਰਸ। ਤੰਤੀ ਸਾਜ਼ਾਂ ਨਾਲ ਗੁਰਮਤਿ ਸੰਗੀਤ ਸਿਖਲਾਈ ਨਾਲ ਬੀਏ, ਕੰਪਿਊਟਰ ਕੋਰਸ, ਇਲੈਕਟ੍ਰੋਨਿਕਸ ਅਤੇ ਇਲੈਕਟ੍ਰੀਕਲ ਡਿਪਲੋਮਾ ਲੜਕੀਆਂ ਨੂੰ ਮੁਫ਼ਤ ਕਰਵਾਏ ਜਾਂਦੇ ਹਨ। ਲੜਕੀਆਂ ਲਈ ਸਿਲਾਈ, ਕਢਾਈ, ਕੁਕਿੰਗ, ਆਰਟ ਐਂਡ ਕਰਾਫ਼ਟ ਦੇ ਕੋਰਸ ਵੀ ਹਨ ਅਤੇ ਹੋਸਟਲ ਦਾ ਪ੍ਰਬੰਧ ਵੀ ਹੈ।