DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਦੀਬ ਕੌਰ ਨੇ ਸੀਬੀਐੱਸਈ ਨੈਸ਼ਨਲ ਅਥਲੈਟਿਕਸ ਮੀਟ ’ਚ ਮਾਰੀਆਂ ਮੱਲਾਂ

600 ਮੀਟਰ ਦੌੜ ਵਿੱਚ ਦੂਜਾ ਸਥਾਨ ਹਾਸਲ ਕੀਤਾ
  • fb
  • twitter
  • whatsapp
  • whatsapp
featured-img featured-img
ਸਕੂਲ ਦੀਆਂ ਜੇਤੂ ਖਿਡਾਰਨਾਂ ਤੇ ਪ੍ਰਬੰਧਕ। -ਫੋਟੋ: ਜੱਗੀ
Advertisement

ਸੰਤ ਅਤੁਲਾਨੰਦ ਕਾਨਵੈਂਟ ਸਕੂਲ ਕੋਇਰਾਜਪੁਰ ਵਾਰਾਣਸੀ ਵਿੱਚ ਸੀਬੀਐੱਸਈ ਨੈਸ਼ਨਲ ਅਥਲੈਟਿਕ ਮੀਟ 2025 ਕਰਵਾਈ ਗਈ। ਇਸ ਵਿੱਚ ਭਾਰਤ ਅਤੇ ਖਾੜੀ ਦੇਸ਼ਾਂ ਦੇ ਇੱਕ ਹਜ਼ਾਰ ਸਕੂਲਾਂ ਦੇ ਤਿੰਨ ਹਜ਼ਾਰ ਤੋਂ ਵੱਧ ਅਥਲੀਟਾਂ ਨੇ ਹਿੱਸਾ ਲਿਆ। ਸੰਤ ਈਸ਼ਰ ਸਿੰਘ ਮੈਮੋਰੀਅਲ ਪਬਲਿਕ ਸਕੂਲ ਕਰਮਸਰ ਰਾੜਾ ਸਾਹਿਬ ਦੇ ਛੇ ਅਥਲੀਟਾਂ ਗੁਰਮਨ ਸਿੰਘ (400 ਮੀ.), ਅਕਾਲਰੂਪ ਕੌਰ (400 ਮੀ.ਅਤੇ 200 ਮੀ.), ਰਸ਼ਮੀਤ ਕੌਰ (ਸ਼ਾਟ ਪੁੱਟ), ਗੁਰਫਤਿਹਵੀਰ ਸਿੰਘ (800 ਮੀ.), ਸਿਮਰਨ ਕੌਰ(800 ਮੀ. ਅਤੇ 1500 ਮੀ.) ਅਦੀਬ ਕੌਰ (400 ਮੀ.ਅਤੇ 600 ਮੀ.) ਨੇ ਦੌੜਾਂ ਵਿੱਚ ਭਾਗ ਲਿਆ। ਇਨ੍ਹਾਂ ਸਾਰੇ ਪ੍ਰਤੀਯੋਗੀਆਂ ਨੇ ਬਹੁਤ ਹੀ ਦ੍ਰਿੜਤਾ, ਉਤਸ਼ਾਹ ਅਤੇ ਜਜ਼ਬੇ ਦੀ ਭਾਵਨਾ ਨਾਲ ਪ੍ਰਦਰਸ਼ਨ ਕੀਤਾ। ਅਦੀਬ ਕੌਰ ਨੇ 600 ਮੀਟਰ ਦੌੜ ਵਿੱਚ ਦੂਜਾ ਸਥਾਨ ਪ੍ਰਾਪਤ ਕਰਕੇ ਸਿਲਵਰ ਮੈਡਲ ਹਾਸਲ ਕਰਕੇ ਸਕੂਲ ਦੇ ਨਾਮ ਰੋਸ਼ਨ ਕੀਤਾ। ਇਸ ਟੀਮ ਨੇ ਸਪੋਰਟਸ ਟੀਚਰ ਚਮਕੌਰ ਸਿੰਘ ਅਤੇ ਪਵਨਦੀਪ ਕੌਰ ਦੀ ਰਹਿਨੁਮਾਈ ਹੇਠ ਸ਼ਾਨਦਾਰ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕੀਤਾ । ਸਕੂਲ ਵਿੱਚ ਖਿਡਾਰੀਆਂ ਦੇ ਸਨਮਾਨ ਲਈ ਵਿਸ਼ੇਸ਼ ਸਵੇਰ ਦੀ ਸਭਾ ਦਾ ਆਯੋਜਨ ਕੀਤਾ ਗਿਆ। ਇਸ ਮੌਕੇ 'ਤੇ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਟਰੱਸਟ ਦੇ ਮੈਂਬਰ ਮਨਿੰਦਰਜੀਤ ਸਿੰਘ ਬੈਨੀਪਾਲ ਨੇ ਸਾਰੇ ਪ੍ਰਤਿਯੋਗੀਆਂ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਸਕੂਲ ਦੇ ਪ੍ਰਿੰਸੀਪਲ ਡਾਕਟਰ ਧੀਰਜ ਕੁਮਾਰ ਥਪਲਿਆਲ ਨੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਟੀਮ ਦੀ ਇਸ ਪ੍ਰਾਪਤੀ ਨਾਲ ਹੋਰ ਬਹੁਤ ਸਾਰੇ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਆਪਣੀ ਪ੍ਰਤਿਭਾ ਦਿਖਾਉਣ ਲਈ ਸਖਤ ਮਿਹਨਤ , ਦ੍ਰਿੜਤਾ ਅਤੇ ਅਨੁਸ਼ਾਸਨ ਦੀ ਪਾਲਣਾ ਕਰਦੇ ਹੋਏ ਆਪਣੀ ਮੰਜ਼ਿਲ ਤੱਕ ਪਹੁੰਚਣ ਦੀ ਇੱਕ ਪ੍ਰੇਰਨਾ ਮਿਲਦੀ ਹੈ।

Advertisement

Advertisement
×